ਪੜਚੋਲ ਕਰੋ
Advertisement
ਤਮਿਲਨਾਡੂ ’ਚ ਤੂਫਾਨ ‘ਗਜ’ ਦਾ ਕਹਿਰ, 76 ਹਜ਼ਾਰ ਲੋਕ ਪ੍ਰਭਾਵਿਤ
ਚੇਨਈ: ਦੇਰ ਰਾਤ ਤਮਿਲਨਾਡੂ ਦੇ ਨਾਗਾਪਟਿਨਮ ਇਲਾਕੇ ਵਿੱਚ ਤੂਫਾਨ ‘ਗਜ’ ਨੇ ਦਸਤਕ ਦਿੱਤੀ। ਇਸ ਦੇ ਨਾਲ ਹੀ ਤੇਜ਼ ਬਾਰਸ਼ ਵੀ ਸ਼ੁਰੂ ਹੋ ਗਈ। ਤੂਫਾਨ ਦੇ ਪਹੁੰਚਣ ਦੌਰਾਨ ਇਸ ਦੀ ਰਫ਼ਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਵਧ ਕੇ 120 ਕਿਲੋਮੀਟਰ ਪ੍ਰਤੀ ਘੰਟਾ ਤਕ ਪੁੱਜ ਗਈ। ਸੂਬਾ ਸਰਕਾਰ ਨੇ ਤੂਫਾਨ ਦੀ ਚਪੇਟ ਵਿੱਚ ਆ ਸਕਣ ਵਾਲੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।
ਨਾਗਾਪਟਿਨਮ, ਤਿਰੂਵਰੁਰ, ਕੁੱਡਾਲੋਰ ਤੇ ਰਾਮਨਾਥਪੁਰਮ ਸਮੇਤ 7 ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਤੇ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਨੂੰ ਛੇਤੀ ਵਾਪਸ ਭੇਜਣ ਲਈ ਕਿਹਾ ਹੈ। ਤਾਮਿਲਨਾਡੂ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ 76,290 ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਨਾਗਾਪਟਿਨਮ, ਪੁਡੂਕੋਤਈ, ਰਾਮਨਾਥਪੁਰਮ ਤੇ ਤਿਰੂਵਰੂਰ ਸਮੇਤ ਛੇ ਜ਼ਿਲ੍ਹਿਆਂ ਵਿੱਚ 300 ਤੋਂ ਜ਼ਿਆਦਾ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫਾਨ ਨਾਲ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਹ ਅਗਲੇ ਛੇ ਘੰਟਿਆਂ ਵਿੱਚ ਕਮਜ਼ੋਰ ਪੈ ਸਕਦਾ ਹੈ। ਇਸ ਦੌਰਾਨ, ਨਾਗਾਪਟਿਨਮ, ਤਿਰੂਵਰੂਰ ਤੇ ਤੰਜਾਵੁਰ ਵਿੱਚ ਭਾਰੀ ਮੀਂਹ ਪਿਆ। ਬਹੁਤ ਸਾਰੇ ਖੇਤਰਾਂ ਵਿੱਚ ਰੁੱਖ ਪੁੱਟੇ ਗਏ। ਤੂਫ਼ਾਨ ਦੇ ਮੱਦੇਨਜ਼ਰ, ਤੱਟੀ ਖੇਤਰ ਦੇ ਕਈ ਸਥਾਨਾਂ 'ਤੇ ਬਿਜਲੀ ਸਪਲਾਈ ਵਿੱਚ ਰੁਕਾਵਟ ਪਾਈ ਗਈ।Tamil Nadu: Trees uprooted and houses damaged in Nagapattinam in the overnight rainfall and strong winds which hit the town. #GajaCyclone pic.twitter.com/9ObvcqJlDD
— ANI (@ANI) November 16, 2018
ਕੌਮੀ ਆਫਤ ਪ੍ਰਬੰਧਨ ਫੋਰਸ (ਐਨਡੀਆਰਐਫ) ਤੇ ਸਟੇਟ ਬਲ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਰਾਮੇਸ਼ਵਰਮ ਦੀ ਖਬਰ ਅਨੁਸਾਰ, ਧਨੁਸ਼ਕੋਟੀ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਤੇ ਸੈਲਾਨੀਆਂ ਦੇ ਦਾਖਲੇ 'ਤੇ ਪਾਬੰਦੀ ਲਾਈ ਗਈ ਹੈ।#WATCH: Strong winds and rainfall hit Nagapattinam in Tamil Nadu. According to MET, #GajaCyclone is expected to make a landfall tonight. pic.twitter.com/heqUK8Ho0A
— ANI (@ANI) November 15, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement