ਪੜਚੋਲ ਕਰੋ
Advertisement
ਗੈਂਗਰੇਪ ਮਗਰੋਂ ਵੀਡੀਓ ਵਾਇਰਲ ਕਰਨ 'ਤੇ ਸਰਕਾਰ ਦਾ ਵੱਡਾ ਐਕਸ਼ਨ, ਐਸਪੀ ਨੂੰ ਹਟਾਇਆ
ਰਾਜਸਥਾਨ ਦੇ ਅਲਵਰ ‘ਚ ਮਹਿਲਾ ਨਾਲ ਉਸ ਦੇ ਪਤੀ ਸਾਹਮਣੇ ਕੁਝ ਲੋਕਾਂ ਨੇ ਬਲਾਤਾਕਾਰ ਕੀਤਾ। ਇਸ ਮਾਮਲੇ ‘ਚ ਥਾਣਾਗਾਜੀ ਖੇਤਰ ਦੇ ਥਾਣਾ ਮੁਖੀ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਹੈ। ਪੀੜਤਾ ਦੀ ਮਦਦ ਲਈ ਸੂਬਾ ਸਰਕਾਰ ਨੇ ਐਸਸੀ-ਐਸਟੀ ਐਕਟ ਤਹਿਤ ਤਤਕਾਲ ਮਾਲੀ ਮਦਦ ਮੁਹੱਈਆ ਕਰਵਾਈ ਗਈ ਹੈ।
ਜੈਪੁਰ: ਰਾਜਸਥਾਨ ਦੇ ਅਲਵਰ ‘ਚ ਮਹਿਲਾ ਨਾਲ ਉਸ ਦੇ ਪਤੀ ਸਾਹਮਣੇ ਕੁਝ ਲੋਕਾਂ ਨੇ ਬਲਾਤਾਕਾਰ ਕੀਤਾ। ਇਸ ਮਗਰੋਂ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਐਸਪੀ ਨੂੰ ਹਟਾ ਦਿੱਤਾ। ਔਰਤ ਦੀ ਸ਼ਿਕਾਇਤ ਮੁਤਾਬਕ ਪੰਜ ਲੋਕਾਂ ਨੇ ਉਸ ਨਾਲ ਗੈਂਗਰੈਪ ਕੀਤਾ ਸੀ ਤੇ ਉਸ ਦਾ ਵੀਡੀਓ ਵੀ ਬਣਾਇਆ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਸੀ।
ਇਸ ਮਾਮਲੇ ‘ਚ ਥਾਣਾਗਾਜੀ ਖੇਤਰ ਦੇ ਥਾਣਾ ਮੁਖੀ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਹੈ। ਪੀੜਤਾ ਦੀ ਮਦਦ ਲਈ ਸੂਬਾ ਸਰਕਾਰ ਨੇ ਐਸਸੀ-ਐਸਟੀ ਐਕਟ ਤਹਿਤ ਤਤਕਾਲ ਮਾਲੀ ਮਦਦ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਪਹਿਲਾ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਮਗਹਿਲੋਤ ਨੇ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ਖੇਤਰ ‘ਚ ਦਰਜ ਗੈਂਗਰੇਪ ਮਾਮਲੇ ਦੀ ਕਰੜੀ ਨਿੰਦਾ ਕਰਦੇ ਹੋਏ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ। ਇਸ ਮਾਮਲੇ ‘ਚ ਮੁੱਖ ਮੰਤਰੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਪੁਲਿਸ ਵੱਲੋਂ ਕਿਸੇ ਵੀ ਪੱਧਰ ‘ਤੇ ਅਣਗਹਿਲੀ ਵਰਤਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੀੜਤ ਔਰਤ ਨੂੰ ਪੂਰੀ ਸੁਰੱਖਿਆ ਦੇਣ ਲਈ ਵੀ ਸਰਕਾਰ ਤਿਆਰ ਹੈ। ਇਸ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement