ਬੀਜੇਪੀ ਲੀਡਰ ਨਾਲ ਸੈਕਸ ਸੀਡੀ 'ਚ ਦਿਖਣ ਵਾਲੀ ਲੜਕੀ ਗਾਇਬ, ਕੁੜੀ ਦੇ ਪਿਤਾ ਨੇ ਉਠਾਏ ਸਵਾਲ
ਲਾਪਤਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੋ ਮਾਰਚ ਤੋਂ ਬਾਅਦ ਉਹ ਆਪਣੀ ਧੀ ਨੂੰ ਨਹੀਂ ਮਿਲੇ। ਜਿਸ ਦਿਨ ਟੀਵੀ ਚੈਨਲਾਂ ਨੇ ਅਸ਼ਲੀਲ ਸੀਡੀ ਚਲਾਈ ਸੀ ਉਸ ਦਿਨ ਤੋਂ ਉਹ ਲਾਪਤਾ ਹੈ।
ਬੈਂਗਲੁਰੂ: ਕਰਨਾਟਕ ਸੈਕਸ ਸੀਡੀ ਕਾਂਡ 'ਚ ਬੀਜੇਪੀ ਲੀਡਰ ਤੇ ਸਾਬਕਾ ਜਲ ਸੰਸਾਧਨ ਮੰਤਰੀ ਰਮੇਸ਼ ਜਾਰਕੀਹੋਲੀ ਨਾਲ ਵੀਡੀਓ 'ਚ ਦਿਖਾਈ ਦੇਣ ਵਾਲੀ ਲੜਕੀ ਗਾਇਬ ਹੋ ਗਈ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਪੁਲਿਸ 'ਚ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸੀਡੀ ਦੇ ਸਾਹਮਣੇ ਆਉਣ ਮਗਰੋਂ ਜਾਰਕੀਹੋਲੀ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਉਨ੍ਹਾਂ ਖਿਲਾਫ ਸਾਜ਼ਿਸ਼ ਹੈ ਤੇ ਉਨ੍ਹਾਂ ਨੂੰ ਫਸਾਇਆ ਗਿਆ ਹੈ।
ਲਾਪਤਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੋ ਮਾਰਚ ਤੋਂ ਬਾਅਦ ਉਹ ਆਪਣੀ ਧੀ ਨੂੰ ਨਹੀਂ ਮਿਲੇ। ਜਿਸ ਦਿਨ ਟੀਵੀ ਚੈਨਲਾਂ ਨੇ ਅਸ਼ਲੀਲ ਸੀਡੀ ਚਲਾਈ ਸੀ ਉਸ ਦਿਨ ਤੋਂ ਉਹ ਲਾਪਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਧੀ ਨੂੰ ਬੈਂਗਲੁਰੂ 'ਚ ਅਗਵਾ ਕੀਤਾ ਗਿਆ ਹੈ ਤੇ ਕਿਸੇ ਗੁਪਤ ਥਾਂ 'ਤੇ ਬੰਧਕ ਬਣਾ ਕੇ ਰੱਖਿਆ ਗਿਆ ਹੈ।
ਉਨ੍ਹਾਂ ਸ਼ਿਕਾਇਤ 'ਚ ਕਿਹਾ ਕਿ ਉਸ ਨੂੰ ਨਕਲੀ ਅਸ਼ਲੀਲ ਵੀਡੀਓ ਫਿਲਮਾਉਣ ਲਈ ਮਜਬੂਰ ਕੀਤਾ ਗਿਆ ਸੀ। ਜੋ ਮੀਡੀਆ 'ਚ ਵੰਡੀ ਜਾ ਸਕੇ। ਕਿਹਾ ਜਾ ਰਿਹਾ ਕਿ ਉਸ ਦਾ ਯੌਨ ਸੋਸ਼ਨ ਕੀਤਾ ਗਿਆ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀਆਂ ਤਸਵੀਰਾਂ ਨੂੰ ਇਕ ਸੈਕਸ ਸੀਡੀ ਬਣਾਉਣ ਲਈ ਵਰਤਿਆ ਗਿਆ ਸੀ। ਉਹ ਆਪਣਾ ਫੋਨ ਬੰਦ ਕਕੇ ਕੁਝ ਦੇਰ ਲਈ ਦੂਰ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਵੀਡੀਓ ਸੀਡੀ ਪਿੱਛੇ ਕਿਸੇ ਸਮੂਹ ਦਾ ਹੱਥ ਹੈ। ਉਨ੍ਹਾਂ ਇਸ ਵੀਡੀਓ ਨੂੰ ਮੀਡੀਆ 'ਚ ਰਿਲੀਜ਼ ਕੀਤਾ ਤੇ ਜਾਰਖੋਲੀ ਨੂੰ ਬਲੈਕਮੇਲ ਕਰਨ ਦਾ ਯਤਨ ਕੀਤਾ। ਇਸ ਵੀਡੀਓ ਪਿੱਛੇ ਸੱਚਾਈ ਕੀ ਹੈ ਉਸ ਲੜਕੀ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ।