ਇਸ ਬਿਮਾਰੀ ਨਾਲ ਗੋਡਿਆਂ 'ਚ ਆਉਂਦੀ ਕੜਕੜ ਦੀ ਆਵਾਜ਼, ਸੁਣਾਈ ਦਿੰਦਿਆਂ ਹੀ ਹੋ ਜਾਓ ਸਾਵਧਾਨ
ਓਸਟੀਓਆਰਥਰਾਈਟਸ ਆਮ ਤੌਰ 'ਤੇ 50-60 ਸਾਲ ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ, ਹਾਲਾਂਕਿ, ਇਹ 40-50 ਸਾਲ ਦੀ ਉਮਰ ਵਿੱਚ ਵੀ ਸ਼ੁਰੂ ਹੋ ਸਕਦਾ ਹੈ, ਜੇਕਰ ਕਿਸੇ ਦਾ ਭਾਰ ਵੱਧ ਹੈ ਤਾਂ ਉਹ ਛੋਟੀ ਉਮਰ ਵਿੱਚ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
Osteoarthritis: ਜਦੋਂ ਤੁਸੀਂ ਆਪਣੇ ਗੋਡਿਆਂ ਨੂੰ ਮੋੜਦੇ ਹੋ ਤਾਂ ਕੀ ਕੜਕੜ ਦੀ ਆਵਾਜ਼ ਆਉਂਦੀ ਹੈ? ਕੀ ਕ੍ਰੈਕਿੰਗ ਵਰਗਾ ਕੁਝ ਸੁਣਾਈ ਦਿੰਦਾ ਹੈ? ਜੇਕਰ ਹਾਂ, ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਪੁਰਾਣੀ ਬਿਮਾਰੀ ਓਸਟੀਓਆਰਥਰਾਈਟਸ ਹੋ ਸਕਦੀ ਹੈ, ਜੋ ਜੋੜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੁਢਾਪੇ 'ਚ ਹੋਣ ਵਾਲੀ ਇਸ ਬਿਮਾਰੀ ਨਾਲ ਗੋਡਿਆਂ 'ਚ ਅਸਹਿ ਦਰਦ ਹੁੰਦਾ ਹੈ, ਜਿਸ ਕਾਰਨ ਤੁਰਨ-ਫਿਰਨ 'ਚ ਮੁਸ਼ਕਿਲ ਆਉਂਦੀ ਹੈ।
ਇਸ ਨੂੰ ਡੀਜਨਰੇਟਿਵ ਆਰਥਰਾਈਟਸ ਵੀ ਕਹਿੰਦੇ ਹਨ। ਇਸ ਨਾਲ ਜੋੜਾਂ 'ਚ ਮੌਜੂਦ ਕਾਰਟੀਲੇਜ ਖਰਾਬ ਹੋਣ ਲੱਗ ਜਾਂਦੇ ਹਨ। ਜਿਸ ਕਾਰਨ ਕ੍ਰੀਪਿਟਸ ਯਾਨੀ ਕਿ ਕ੍ਰੈਕਿੰਗ, ਗ੍ਰੇਟਿੰਗ ਜਾਂ ਪੌਪਿੰਗ ਦੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਹੈ। ਇਕ ਨਵੇਂ ਅਧਿਐਨ ਮੁਤਾਬਕ ਇਨ੍ਹਾਂ ਆਵਾਜ਼ਾਂ ਦਾ ਮਤਲਬ ਹੈ ਕਿ ਤੁਸੀਂ ਓਸਟਿਓਆਰਥਰਾਈਟਸ ਦਾ ਸ਼ਿਕਾਰ ਹੋ ਰਹੇ ਹੋ। ਜ਼ਿਆਦਾਤਰ ਮਾਮਲਿਆਂ ਵਿੱਚ, ਗਠੀਏ ਦੇ ਬਾਅਦ ਗੋਡਿਆਂ ਵਿੱਚ ਆਵਾਜ਼ਾਂ ਆਉਂਦੀਆਂ ਹਨ। ਹਾਲਾਂਕਿ, ਸ਼ੁਰੂਆਤੀ ਪੜਾਅ ਵਿੱਚ ਕੋਈ ਦਰਦ ਨਹੀਂ ਹੁੰਦਾ। ਅਜਿਹੇ ਵਿੱਚ ਆਓ ਜਾਣਦੇ ਹਾਂ ਇਹ ਬਿਮਾਰੀ ਕੀ ਹੈ ਅਤੇ ਇਸਦੇ ਲੱਛਣ ਕੀ ਹਨ…
ਓਸਟੀਓਆਰਥਰਾਈਟਸ ਕੀ ਹੈ?
ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਅਨੁਸਾਰ, ਗਠੀਏ ਦੀਆਂ ਸਿਰਫ ਇੱਕ ਨਹੀਂ ਬਲਕਿ 100 ਤੋਂ ਵੱਧ ਕਿਸਮਾਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਆਰਥਰਾਈਟਸ, ਓਸਟੀਓਆਰਥਰਾਈਟਸ, ਰੂਮੇਟਾਇਡ ਆਰਥਰਾਈਟਸ, ਸੋਰਾਆਟਿਕ ਆਰਥਰਾਈਟਸ ਅਤੇ ਗਾਉਟ ਹੁੰਦਾ ਹੈ। ਓਸਟੀਓਆਰਥਾਈਟਿਸ ਆਮ ਤੌਰ 'ਤੇ 50-60 ਸਾਲਾਂ ਬਾਅਦ ਦੇਖਿਆ ਜਾਂਦਾ ਹੈ। ਹਾਲਾਂਕਿ, ਇਹ 40-50 ਸਾਲ ਦੀ ਉਮਰ ਵਿੱਚ ਔਰਤਾਂ ਵਿੱਚ ਵੀ ਸ਼ੁਰੂ ਹੋ ਸਕਦਾ ਹੈ। ਜੇਕਰ ਕਿਸੇ ਦਾ ਭਾਰ ਜ਼ਿਆਦਾ ਹੈ ਤਾਂ ਉਹ ਛੋਟੀ ਉਮਰ ਵਿੱਚ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
ਓਸਟੀਓਆਰਥਰਾਈਟਸ ਦੇ ਕੀ ਲੱਛਣ ਹੁੰਦੇ
ਜੋੜਾਂ ਵਿੱਚ ਹਲਕਾ ਜਾਂ ਗੰਭੀਰ ਦਰਦ
ਜੋੜਾਂ ਵਿੱਚ ਅਕੜਾਅ ਅਤੇ ਸੋਜ
ਸ਼ੁਰੂਆਤੀ ਪੜਾਅ ਵਿੱਚ, ਦਰਦ ਆਮ ਤੌਰ 'ਤੇ ਕੋਈ ਵੀ ਸਰੀਰਕ ਕੰਮ ਕਰਨ ਤੋਂ ਬਾਅਦ ਵੱਧ ਜਾਂਦਾ ਹੈ।
4. ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਕੰਮ ਨਾ ਕਰਨ ਦੇ ਬਾਵਜੂਦ ਜੋੜਾਂ ਵਿੱਚ ਦਰਦ ਹੁੰਦਾ ਹੈ।
5. ਜੋੜਾਂ ਵਿੱਚ ਕਮਜ਼ੋਰੀ
6. ਕਦੇ-ਕਦੇ ਗੋਡਿਆਂ ਤੋਂ ਕ੍ਰੈਕਿੰਗ ਜਾਂ ਗ੍ਰੇਟਿੰਗ ਦੀ ਆਵਾਜ਼ ਆਉਂਦੀ ਹੈ
ਜੋੜਾਂ 'ਚ ਕਿਉਂ ਆਉਂਦੀ ਕੜਕੜ ਦੀ ਆਵਾਜ਼?
ਸਿਹਤ ਮਾਹਿਰਾਂ ਦੇ ਅਨੁਸਾਰ, ਗੋਡਿਆਂ ਵਿੱਚ ਕ੍ਰੈਪੀਟਸ ਜਾਂ ਕੜਕੜ ਦੀ ਆਵਾਜ਼ ਉਦੋਂ ਆਉਂਦੀ ਹੈ ਜਦੋਂ ਗੋਡਿਆਂ ਦਾ ਕਾਰਟੀਲੇਜ ਟੁੱਟ ਜਾਂਦਾ ਹੈ ਅਤੇ ਹੱਡੀਆਂ ਆਪਸ ਵਿੱਚ ਰਗੜਨ ਲੱਗ ਜਾਂਦੀਆਂ ਹਨ, ਇਸ ਆਵਾਜ਼ ਨਾਲ ਦਰਦ ਨਹੀਂ ਹੁੰਦਾ ਪਰ ਗਠੀਏ ਦਾ ਖ਼ਤਰਾ ਹੋ ਸਕਦਾ ਹੈ।
ਗਠੀਏ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੁੰਦਾ ਹੈ?
ਬੁਢਾਪਾ
ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਖ਼ਤਰਾ ਹੁੰਦਾ ਹੈ
ਜ਼ਿਆਦਾ ਭਾਰ ਜਾਂ ਮੋਟਾ ਹੋਣਾ
ਖੇਡਾਂ ਜਾਂ ਦੁਰਘਟਨਾ ਵਿੱਚ ਸੱਟ ਲੱਗਣ ਕਾਰਨ
ਕੁਝ ਲੋਕਾਂ ਨੂੰ ਇਹ ਬਿਮਾਰੀ ਜੈਨੇਟਿਕ ਤੌਰ 'ਤੇ ਵੀ ਹੋ ਸਕਦੀ ਹੈ
Check out below Health Tools-
Calculate Your Body Mass Index ( BMI )