West Bengal : ਸੀਐਮ ਮਮਤਾ ਬੈਨਰਜੀ ਬੋਲੀ - ਯੂਪੀ ਵਿੱਚ ਅੱਜ ਕੁੜੀਆਂ ਇਨਸਾਫ਼ ਲਈ ਜਾਂਦੀਆਂ ਹਨ ਤਾਂ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ਼ਾਰਿਆਂ ਵਿੱਚ ਭਾਜਪਾ ਅਤੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਨੂੰ ਯੂਪੀ ਨਾਲੋਂ ਬਿਹਤਰ ਵੀ ਦੱਸਿਆ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ 11 ਸਾਲ ਪੂਰੇ ਕਰ ਲਏ ਹਨ। ਜੇਕਰ ਕਿਸੇ ਵਿੱਚ ਹਿੰਮਤ ਹੈ ਤਾਂ ਉਹ ਮੈਨੂੰ ਵੰਗਾਰ ਸਕਦਾ ਹੈ। ਅਸੀਂ ਇਨ੍ਹਾਂ 11 ਸਾਲਾਂ ਵਿੱਚ ਜੋ ਕੁਝ ਕੀਤਾ ਹੈ ,ਉਸ ਦਾ ਸਾਹਮਣਾ ਕਰ ਸਕਦੇ ਹਾਂ। ਮੇਰੇ ਖਿਲਾਫ ਗੱਲਾਂ ਕਰਨ, ਗੁੰਮਰਾਹ ਕਰਨ ਅਤੇ ਸਾਜ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਦੂਜੇ ਰਾਜਾਂ ਨਾਲੋਂ ਬਿਹਤਰ ਹੈ। ਅੱਜ ਯੂਪੀ ਵਿੱਚ ਜੇਕਰ ਲੜਕੀਆਂ ਇਨਸਾਫ ਲਈ ਜਾਂਦੀਆਂ ਹਨ ਤਾਂ ਪੀੜਤਾ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਪਰ ਇੱਥੇ ਅਜਿਹਾ ਨਹੀਂ ਹੁੰਦਾ। ਮੈਂ ਆਪਣੇ ਲੜਕੇ ਅਤੇ ਲੜਕੀਆਂ (ਪਾਰਟੀ ਵਰਕਰ) ਨੂੰ ਵੀ ਨਹੀਂ ਛੱਡਦੀ ,ਜੇਕਰ ਉਹ ਦੋਸ਼ੀ ਹਨ ਪਰ ਕੁਝ ਲੋਕ ਫਰਜ਼ੀ ਵੀਡੀਓ ਫੈਲਾਉਂਦੇ ਹਨ।
ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਰਾਜਨੀਤੀ ਕਰਨ ਲਈ ਸਮਾਜਿਕ ਕੰਮ ਕਰਨਾ ਪੈਂਦਾ ਹੈ। ਅੱਜ ਮੈਂ ਇੱਕ ਵਾਰ ਫਿਰ ਆਪਣੀਆਂ ਮਾਵਾਂ-ਭੈਣਾਂ ਦੇ ਸਾਹਮਣੇ ਸਹੁੰ ਖਾਂਦੀ ਹਾਂ ਕਿ ਜਦੋਂ ਤੱਕ ਜਿਉਂਦੀ ਰਹਾਂਗੀ, ਬੰਗਾਲ ਲਈ ਕੰਮ ਕਰਾਂਗੀ। ਪੱਛਮੀ ਬੰਗਾਲ ਭਾਰਤ ਨੂੰ ਰਾਹ ਦਿਖਾਏਗਾ।
ਮਮਤਾਥਾ ਬੈਨਰਜੀ ਨੇ ਅਮਿਤ ਸ਼ਾਹ ਦੇ CAA ਵਾਲੇ ਬਿਆਨ 'ਤੇ ਕਿਹਾ, CAA ਬਿਲ ਖਤਮ ਹੋ ਗਿਆ ਹੈ। ਉਹ ਇਸ ਬਿੱਲ ਨੂੰ ਸੰਸਦ ਵਿੱਚ ਕਿਉਂ ਨਹੀਂ ਲਿਆਉਂਦੇ? ਮੈਂ ਨਹੀਂ ਚਾਹੁੰਦੀ ਕਿ ਨਾਗਰਿਕਾਂ ਦੇ ਅਧਿਕਾਰਾਂ ਨੂੰ ਰੋਕਿਆ ਜਾਏ ... ਸਾਨੂੰ ਸਭ ਨੂੰ ਸਾਥ ਰਹਿਣਾ ਹੈ ,ਏਕਤਾ ਹੀ ਸਾਡੀ ਤਾਕਤ ਹੈ। ਉਨ੍ਹਾਂ ਨੇ ਕਿਹਾ," ਅਮਿਤ ਸ਼ਾਹ ਕੇਵਲ ਬੰਗਾਲੀ ਅਤੇ ਹਿੰਦੀ ਭਾਸ਼ੀ ਭਾਈਚਾਰੇ ਦੇ ਵਿਚਕਾਰ ,ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵਿਛੋੜਾ ਚਾਹੁੰਦੇ ਹਨ। ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਖਤਮ ਕਰਨ ਲਈ ਕੁਝ ਵੀ ਨਾ ਕਰੋ, ਅੱਗ ਨਾਲ ਨਾ ਖੇਡੋ, ਜਨਤਾ ਕਰਾਰਾ ਜਵਾਬ ਦੇਵੇਗੀ। '