Goa-Delhi Rajdhani Express Accident: ਬੋਲੇਡਰ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰੀ ਰੇਲ, ਸਾਰੇ ਯਾਤਰੀ ਸੁਰੱਖਿਅਤ
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਟ੍ਰੇਨ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਗੋਆ ਦੇ ਮਾਰਗਾਓ ਜਾ ਰਹੀ ਸੀ। ਸਵੇਰੇ ਜਦੋਂ ਇਹ ਟ੍ਰੇਨ ਰਤਨਾਗਿਰੀ ਦੇ ਨੇੜੇ ਕਰਬੂੜੇ ਸੁਰੰਗ 'ਚ ਦਾਖਲ ਹੋਈ ਤਾਂ ਇਹ ਪਟੜੀ ਤੋਂ ਉਤਰ ਗਈ।
ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿਚ ਇੱਕ ਵੱਡਾ ਹਾਦਸਾ ਟਲ ਗਿਆ। ਅੱਜ ਸਵੇਰੇ ਰਾਜਧਾਨੀ ਐਕਸਪ੍ਰੈਸ ਉਸ ਸਮੇਂ ਪਟੜੀ ਤੋਂ ਉਤਰ ਗਈ ਜਦੋਂ ਟ੍ਰੇਨ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਨਜ਼ਦੀਕ ਇੱਕ ਸੁਰੰਗ ਚੋਂ ਲੰਘ ਰਹੀ ਸੀ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਟ੍ਰੇਨ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਤੋਂ ਗੋਆ ਦੇ ਮਾਰਗਾਓ ਜਾ ਰਹੀ ਸੀ। ਸਵੇਰੇ ਜਦੋਂ ਇਹ ਟ੍ਰੇਨ ਰਤਨਾਗਿਰੀ ਦੇ ਨੇੜੇ ਕਰਬੂੜੇ ਸੁਰੰਗ 'ਚ ਦਾਖਲ ਹੋਈ ਤਾਂ ਇਹ ਪਟੜੀ ਤੋਂ ਉਤਰ ਗਈ। ਅਧਿਕਾਰੀ ਮੁਤਾਬਕ ਇਸ ਘਟਨਾ ਵਿੱਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ। ਇਹ ਹਾਦਸਾ ਮੁੰਬਈ ਤੋਂ ਲਗਪਗ 325 ਕਿਲੋਮੀਟਰ ਦੂਰ ਵਾਪਰਿਆ।
ਇਹ ਹੈ ਹਾਦਸੇ ਦਾ ਕਾਰਨ
ਇਸ ਮਾਰਗ 'ਤੇ ਰੇਲ ਗੱਡੀਆਂ ਦਾ ਸੰਚਾਲਨ ਕਰਨ ਵਾਲੇ ਕੋਂਕਣ ਰੇਲਵੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇੱਕ ਵੱਡਾ ਪੱਥਰ ਪਟਰੀਆਂ 'ਤੇ ਡਿੱਗ ਗਿਆ ਸੀ, ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਅਧਿਕਾਰੀ ਨੇ ਦੱਸਿਆ ਕਿ ਰੇਲ ਮੇਨਟੇਨੈਂਸ ਵਹੀਕਲ (ਆਰਐਮਵੀ) ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ। ਟ੍ਰੇਨ ਨੂੰ ਵਾਪਸ ਟਰੈਕ 'ਤੇ ਲਿਆਉਣ ਲਈ ਉਪਕਰਣਾਂ ਵਾਲੀ ਇੱਕ ਐਕਸੀਡੈਂਟ ਰਿਲੀਫ ਮੈਡੀਕਲ ਵੈਨ ਨੂੰ ਰਤਨਾਗਿਰੀ ਤੋਂ ਹਾਦਸੇ ਵਾਲੀ ਥਾਂ 'ਤੇ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਮੁੰਬਈ ਮਹਾਰਾਸ਼ਟਰ ਦੇ ਕੋਲ ਰੋਹਾ ਅਤੇ ਮੰਗਲੋਰੇ ਦੇ ਕੋਲ ਠੋਕੁਰ ਦੇ ਵਿਚਕਾਰ 756 ਕਿਲੋਮੀਟਰ ਲੰਬੇ ਰੂਟ ‘ਤੇ ਰੇਲ ਆਪ੍ਰੇਸ਼ਨ ਦੀ ਜ਼ਿੰਮੇਵਾਰ ਕੋਂਕਣ ਰੇਲਵੇ ਦੀ ਹੈ। ਇਹ ਰਸਤਾ ਤਿੰਨ ਸੂਬਿਆਂ- ਮਹਾਰਾਸ਼ਟਰ, ਗੋਆ ਅਤੇ ਕਰਨਾਟਕ ਵਿਚ ਫੈਲਿਆ ਹੋਇਆ ਹੈ ਅਤੇ ਇਹ ਰਸਤਾ ਕਈ ਨਦੀਆਂ, ਵਾਦੀਆਂ ਅਤੇ ਪਹਾੜਾਂ ਨੂੰ ਕਵਰ ਕਰਦਾ ਹੈ, ਜਿਸ ਕਾਰਨ ਇਹ ਰੇਲਵੇ ਦੇ ਚੁਣੌਤੀਪੂਰਨ ਖੇਤਰਾਂ ਚੋਂ ਇੱਕ ਹੈ।
ਇਹ ਵੀ ਪੜ੍ਹੋ:ਫਿਰ ਟਵੀਟ ਕਰਕੇ Navjot Singh Sidhu ਨੇ ਘੇਰੀ ਕੈਪਟਨ ਸਰਕਾਰ, ਸੁਖਬੀਰ ਨੂੰ ਵੀ ਬਣਾਇਆ ਨਿਸ਼ਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin