Temple Stampede: ਮੰਦਿਰ 'ਚ ਮੱਚਿਆ ਹੜਕੰਪ, ਇੱਕ-ਦੂਜੇ 'ਤੇ ਡਿੱਗੇ ਲੋਕ: 7 ਦੀ ਮੌਤ 30 ਗੰਭੀਰ ਜ਼ਖਮੀ; ਜਾਣੋ ਮਾਮਲਾ
Goa Temple Stampede: ਗੋਆ ਦੇ ਸ਼ਿਰਗਾਓਂ ਵਿੱਚ ਆਯੋਜਿਤ ਸ਼੍ਰੀ ਲੇਰਾਈ 'ਜਾਤਰਾ' ਦੌਰਾਨ ਸ਼ੁੱਕਰਵਾਰ (02 ਮਈ, 2025) ਰਾਤ ਨੂੰ ਇੱਕ ਦੁਖਦਾਈ ਘਟਨਾ ਵਾਪਰੀ। ਇੱਥੇ ਲੇਰਾਈ ਮੰਦਰ ਵਿੱਚ ਭਗਦੜ ਮਚਣ ਨਾਲ 7 ਲੋਕਾਂ ਦੀ ਮੌਤ ਹੋ ਗਈ,

Goa Temple Stampede: ਗੋਆ ਦੇ ਸ਼ਿਰਗਾਓਂ ਵਿੱਚ ਆਯੋਜਿਤ ਸ਼੍ਰੀ ਲੇਰਾਈ 'ਜਾਤਰਾ' ਦੌਰਾਨ ਸ਼ੁੱਕਰਵਾਰ (02 ਮਈ, 2025) ਰਾਤ ਨੂੰ ਇੱਕ ਦੁਖਦਾਈ ਘਟਨਾ ਵਾਪਰੀ। ਇੱਥੇ ਲੇਰਾਈ ਮੰਦਰ ਵਿੱਚ ਭਗਦੜ ਮਚਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਚਾਨਕ ਭਾਰੀ ਭੀੜ ਵਿੱਚ ਦਹਿਸ਼ਤ ਫੈਲ ਗਈ, ਜਿਸ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ। ਚਸ਼ਮਦੀਦਾਂ ਨੇ ਦੱਸਿਆ ਕਿ ਭਗਦੜ ਦੌਰਾਨ ਸਥਿਤੀ ਬਹੁਤ ਭਿਆਨਕ ਹੋ ਗਈ ਸੀ ਅਤੇ ਲੋਕ ਇੱਕ ਦੂਜੇ 'ਤੇ ਡਿੱਗ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਭਗਦੜ ਦਾ ਕਾਰਨ
ਅਧਿਕਾਰੀਆਂ ਨੇ ਅਜੇ ਤੱਕ ਭਗਦੜ ਦੇ ਕਾਰਨ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਹਾਦਸਾ ਭੀੜ-ਭੜੱਕੇ ਅਤੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਹੋਇਆ। ਘਟਨਾ ਨਾਲ ਸਬੰਧਤ ਹੋਰ ਜਾਣਕਾਰੀ ਦੀ ਉਡੀਕ ਹੈ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਜ਼ਖਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਦਾ ਦੌਰਾ ਕੀਤਾ।
Goa: A stampede during the Shirgaon Temple procession in Goa resulted in 6 deaths and 30 serious injuries. Panic spread in the crowded area, and emergency services quickly responded. Preliminary reports suggest overcrowding and lack of proper arrangements as possible causes. Goa… pic.twitter.com/dPlVYlIns2
— IANS (@ians_india) May 3, 2025
1000 ਪੁਲਿਸ ਕਰਮਚਾਰੀ ਮੰਦਰ ਵਿੱਚ ਸਨ ਤੈਨਾਤ
ਭਗਦੜ ਦੀ ਘਟਨਾ ਸ਼੍ਰੀ ਦੇਵੀ ਲਾਈਰਾਈ ਯਾਤਰਾ ਦੌਰਾਨ ਵਾਪਰੀ। ਜੋ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ, ਇਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ। ਯਾਤਰਾ ਲਈ ਲਗਭਗ 1000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਸੀ। ਭੀੜ ਦੀਆਂ ਗਤੀਵਿਧੀਆਂ 'ਤੇ ਹਵਾਈ ਨਿਗਰਾਨੀ ਲਈ ਡਰੋਨ ਵੀ ਲਗਾਏ ਗਏ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸਾਵੰਤ, ਉਨ੍ਹਾਂ ਦੀ ਪਤਨੀ ਸੁਲਕਸ਼ਣਾ, ਰਾਜ ਸਭਾ ਮੈਂਬਰ ਸਦਾਨੰਦ ਸ਼ੇਤ ਤਨਾਵੜੇ ਅਤੇ ਵਿਧਾਇਕ ਪ੍ਰੇਮੇਂਦਰ ਸ਼ੇਤ ਅਤੇ ਕਾਰਲੋਸ ਫਰੇਰਾ ਨੇ ਯਾਤਰਾ ਦਾ ਦੌਰਾ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















