![ABP Premium](https://cdn.abplive.com/imagebank/Premium-ad-Icon.png)
ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਜਨਰਲ ਡੱਬਿਆਂ 'ਚ 20 ਰੁਪਏ 'ਚ ਖਾਣਾ, 3 ਰੁਪਏ 'ਚ ਪਾਣੀ
ਭਾਰਤੀ ਰੇਲਵੇ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਹੁਣ ਟ੍ਰੇਨ ਦੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖਾਣ-ਪੀਣ ਦੀ ਚਿੰਤਾ ਨਹੀਂ ਕਰਨੀ ਪਵੇਗੀ।
![ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਜਨਰਲ ਡੱਬਿਆਂ 'ਚ 20 ਰੁਪਏ 'ਚ ਖਾਣਾ, 3 ਰੁਪਏ 'ਚ ਪਾਣੀ Good news for railway passengers, food for Rs 20 in general coaches, water for Rs 3 ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਜਨਰਲ ਡੱਬਿਆਂ 'ਚ 20 ਰੁਪਏ 'ਚ ਖਾਣਾ, 3 ਰੁਪਏ 'ਚ ਪਾਣੀ](https://feeds.abplive.com/onecms/images/uploaded-images/2023/07/20/5d765edba888a0ec69711540b3b31e291689837288249700_original.jpg?impolicy=abp_cdn&imwidth=1200&height=675)
Economy Meals in Trains: ਭਾਰਤੀ ਰੇਲਵੇ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਹੁਣ ਟ੍ਰੇਨ ਦੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਖਾਣ-ਪੀਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਸਟੇਸ਼ਨ ਦੇ ਪਲੇਟਫਾਰਮ 'ਤੇ ਹੀ ਜਨਰਲ ਕੋਚ ਦੇ ਸਾਹਮਣੇ 'ਇਕਨਾਮੀ ਮੀਲ' ਦਾ ਸਟਾਲ ਲਗਾਇਆ ਜਾਵੇਗਾ। ਇਨ੍ਹਾਂ ਸਟਾਲਾਂ 'ਤੇ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਹੀ ਸਸਤੇ ਭਾਅ 'ਤੇ ਉਪਲਬਧ ਹੋਣਗੀਆਂ।
ਦੱਸ ਦਈਏ ਕਿ ਜਨਰਲ ਕੋਚ 'ਚ ਸਫਰ ਕਰਨ ਵਾਲਿਆਂ ਨੂੰ ਖਾਣ-ਪੀਣ ਲਈ ਸਟੇਸ਼ਨ 'ਤੇ ਭਟਕਣਾ ਪੈਂਦਾ ਹੈ। ਅਜਿਹੇ 'ਚ ਰੇਲਵੇ ਨੇ ਜਨਰਲ ਕੋਚ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਵੱਡਾ ਤੋਹਫਾ ਦੇ ਕੇ ਇਕਾਨਮੀ ਮੀਲ ਦੀ ਸ਼ੁਰੂਆਤ ਕੀਤੀ ਹੈ। ਰੇਲਵੇ ਬੋਰਡ ਵੱਲੋਂ 27 ਜੂਨ, 2023 ਨੂੰ ਜਾਰੀ ਇੱਕ ਪੱਤਰ ਵਿੱਚ, GS ਕੋਚਾਂ ਦੇ ਨੇੜੇ ਪਲੇਟਫਾਰਮ 'ਤੇ ਸਸਤਾ ਭੋਜਨ ਪਰੋਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਕਾਊਂਟਰਾਂ ਦੀ ਸਥਿਤੀ ਜ਼ੋਨਲ ਰੇਲਵੇ ਦੁਆਰਾ ਤੈਅ ਕੀਤੀ ਜਾਣੀ ਹੈ।
20 ਰੁਪਏ ਵਿੱਚ ਪੂਰੀ, ਸਬਜ਼ੀ ਤੇ ਅਚਾਰ ਦਾ ਪੈਕਟ
ਰੇਲਵੇ ਦੁਆਰਾ ਤੈਅ ਭੋਜਨ ਦੀ ਕੀਮਤ ਵਿੱਚ ਯਾਤਰੀਆਂ ਨੂੰ ਪੂਰੀ, ਸਬਜ਼ੀਆਂ ਤੇ ਅਚਾਰ ਦਾ ਇੱਕ ਪੈਕੇਟ 20 ਰੁਪਏ ਵਿੱਚ ਮਿਲੇਗਾ। ਇਸ ਵਿੱਚ 7 ਪੂਰੀਆਂ, 150 ਗ੍ਰਾਮ ਸਬਜ਼ੀ ਤੇ ਅਚਾਰ ਸ਼ਾਮਲ ਹੋਣਗੇ।
ਰੇਲਵੇ ਦੇ ਸਸਤੇ ਭੋਜਨ ਵਿੱਚ ਕੀ ਉਪਲਬਧ ਹੋਵੇਗਾ?
ਮੀਲ ਟਾਈਪ 1 ਵਿੱਚ ਪੂਰੀ, ਸਬਜ਼ੀ ਤੇ ਅਚਾਰ 20 ਰੁਪਏ ਵਿੱਚ ਮਿਲੇਗਾ। ਮੀਲ ਟਾਈਪ 2 ਵਿੱਚ ਸਨੈਕ ਭੋਜਨ (350 ਗ੍ਰਾਮ) ਸ਼ਾਮਲ ਹੋਵੇਗਾ, ਜਿਸ ਦੀ ਕੀਮਤ 50 ਰੁਪਏ ਹੋਵੇਗੀ। ਤੁਸੀਂ 50 ਰੁਪਏ ਦੇ ਸੇਨੈਕਸ ਭੋਜਨ ਵਿੱਚ ਰਾਜਮਾ-ਚਾਵਲ, ਖਿਚੜੀ, ਕੁਲਚੇ-ਛੋਲੇ, ਛੋਲੇ-ਭਟੂਰੇ, ਪਾਵਭਾਜੀ ਜਾਂ ਮਸਾਲਾ ਡੋਸਾ ਲੈ ਸਕਦੇ ਹੋ। ਇਸ ਤੋਂ ਇਲਾਵਾ ਯਾਤਰੀਆਂ ਲਈ 200 ਮਿਲੀਮੀਟਰ ਦੇ ਪੈਕਡ ਸੀਲਬੰਦ ਗਲਾਸ ਉਪਲਬਧ ਹੋਣਗੇ, ਜਿਨ੍ਹਾਂ ਦੀ ਕੀਮਤ 3 ਰੁਪਏ ਰੱਖੀ ਗਈ ਹੈ।
ਉੱਤਰ ਪੱਛਮੀ ਰੇਲਵੇ ਦੇ ਇਨ੍ਹਾਂ ਸਟੇਸ਼ਨਾਂ 'ਤੇ ਸੁਵਿਧਾਵਾਂ ਉਪਲਬਧ
ਫੁਲੇਰਾ
ਅਜਮੇਰ
ਰੇਵਾੜੀ
ਆਬੂ ਰੋਡ
ਨਾਗੌਰ
ਜੈਪੁਰ
ਅਲਵਰ
ਉਦੈਪੁਰ
ਅਜਮੇਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)