Delhi Train Derail: ਦਿੱਲੀ 'ਚ ਪਲਟੀਆਂ ਮਾਲ ਗੱਡੀ ਦੀਆਂ 8 ਬੋਗੀਆਂ, ਦੇਖੋ ਵੀਡੀਓ
ਦਿੱਲੀ ਦੇ ਪਟੇਲ ਨਗਰ-ਦਯਾਬਸਤੀ ਸੈਕਸ਼ਨ 'ਤੇ ਮਾਲ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਜ਼ਖੀਰਾ ਫਲਾਈਓਵਰ ਨੇੜੇ ਵਾਪਰਿਆ।
ਦਿੱਲੀ ਵਿੱਚ ਸ਼ਨੀਵਾਰ ਨੂੰ ਇੱਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਨਗਰ-ਦਯਾਬਸਤੀ ਸੈਕਸ਼ਨ 'ਤੇ ਮਾਲ ਗੱਡੀ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਜ਼ਖੀਰਾ ਫਲਾਈਓਵਰ ਨੇੜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮਾਲ ਗੱਡੀ ਵਿੱਚ ਲੋਹੇ ਦੀਆਂ ਚਾਦਰਾਂ ਦੇ ਰੋਲ ਲੱਦੇ ਹੋਏ ਸਨ। ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਸਵੇਰੇ 11.52 ਵਜੇ ਦੀ ਦੱਸੀ ਜਾ ਰਹੀ ਹੈ।
#WATCH | Eight wagons of a goods train derail on Patel Nagar-Dayabasti section in Delhi area. The incident occurred near the Zakhira flyover.
— ANI (@ANI) February 17, 2024
(Video source: Delhi Police) pic.twitter.com/cQieCNsQAV
ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ 'ਤੇ ਇੱਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 6 ਅਕਤੂਬਰ 2023 ਨੂੰ ਦਿੱਲੀ ਵਿੱਚ ਇੱਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ। ਜਿਸ ਕਾਰਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਪਰ ਕਾਫੀ ਦੇਰ ਤੱਕ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ ਰਿਹਾ। ਹਾਦਸੇ ਦੀ ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਕਈ ਟਰੇਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ। ਹਾਦਸੇ ਸਬੰਧੀ ਜਾਂਚ ਕਮੇਟੀ ਵੀ ਬਣਾਈ ਗਈ ਸੀ। ਇਸ ਤੋਂ ਪਹਿਲਾਂ ਦਿੱਲੀ ਦੀ ਸਰਹੱਦ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਵੀ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਸੀ। ਸਤੰਬਰ 2023 ਵਿੱਚ, ਰੇਲਵੇ ਸਟੇਸ਼ਨ ਦੇ ਯਾਰਡ ਤੋਂ ਗਜਰੌਲਾ ਜਾ ਰਹੀ ਇੱਕ ਮਾਲ ਗੱਡੀ ਮੇਨਲਾਈਨ 'ਤੇ ਪਹੁੰਚਦੇ ਹੀ ਪਟੜੀ ਤੋਂ ਉਤਰ ਗਈ। ਜਿਸ ਕਾਰਨ 15 ਤੋਂ ਵੱਧ ਟਰੇਨਾਂ ਲੇਟ ਹੋ ਗਈਆਂ। ਇਸ ਦੇ ਨਾਲ ਹੀ ਕਈ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ, ਜਦਕਿ ਕਰੀਬ ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਮਾਲ ਗੱਡੀ ਦੇ ਡੱਬੇ ਨੂੰ ਟ੍ਰੈਕ 'ਤੇ ਪਾ ਕੇ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ 27 ਜੂਨ 2023 ਨੂੰ EMU ਪਟੜੀ ਤੋਂ ਉਤਰ ਗਈ ਸੀ।