ਪੜਚੋਲ ਕਰੋ
Advertisement
ਪਤੀ ਨੂੰ ਪਤਨੀ ਦਾ ਫੋਨ ਖੋਹਣਾ ਪਿਆ ਮਹਿੰਗਾ, ਗਹਿਣੇ ਅਤੇ ਪੈਸਾ ਲੈ ਕੇ ਹੋਈ ਫਰਾਰ
ਗੋਰਖਪੁਰ ਦੇ ਗੋਲਾ ਇਲਾਕੇ 'ਚ ਪਤਨੀ ਦਾ ਮੋਬਾਇਲ ਖੋਹਣਾ ਪਤੀ ਨੂੰ ਮਹਿੰਗਾ ਪੈ ਗਿਆ। ਜਿਸ ਤੋਂ ਨਾਰਾਜ਼ ਹੋ ਕੇ ਪਤਨੀ ਆਪਣੀ ਪੰਜ ਸਾਲਾਂ ਦੀ ਬੱਚੀ ਨੂੰ ਛੱਡ ਲੇ ਗਈ।
ਗੋਰਖਪੁਰ: ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਦੀ ਮਜਬੂਤ ਡੋਰ ਨਾਲ ਬਨ੍ਹਿਆ ਹੁੰਦਾ ਹੈ ਜਿਸ ‘ਚ ਸ਼ੱਕ ਦੀ ਕੋਈ ਥਾਂ ਨਹੀ ਹੁੰਦੀ। ਇਸ ਰਿਸ਼ਤੇ ‘ਚ ਜਿੱਥੇ ਸ਼ੱਕ ਪੈਦਾ ਹੋ ਜਾਵੇ ਉਹ ਰਿਸ਼ਤਾ ਟੁੱਟ ਹੀ ਜਾਂਦਾ ਹੈ। ਅਜਿਹਾ ਹੀ ਇੱਕ ਹਾਦਸਾ ਸੀਐਮ ਸਿਟੀ ‘ਚ ਹੋਇਆ ਹੈ ਜਿਸ ‘ਚ ਸ਼ੱਕ ਹੋਣ ‘ਤੇ ਪਤੀ ਨੇ ਪਤਨੀ ਦਾ ਮੋਬਾਈਲ ਖੋਹ ਲਿਆ ਤਾਂ ਪਤਨੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ।
ਗੋਰਖਪੁਰ ਦੇ ਗੋਲਾ ਇਲਾਕੇ ਦੇ ਇੱਕ ਪਿੰਡ ‘ਚ ਇਹ ਘਟਨਾ ਹੋਈ ਹੈ। ਜਿੱਥੇ ਪਤਨੀ ਦਾ ਮੋਬਾਇਲ ਖੋਹਣਾ ਪਤੀ ਨੂੰ ਮਹਿੰਗਾ ਪੈ ਗਿਆ। ਜਿਸ ਤੋਂ ਨਾਰਾਜ਼ ਹੋ ਕੇ ਪਤਨੀ ਆਪਣੀ ਪੰਜ ਸਾਲਾਂ ਦੀ ਬੱਚੀ ਨੂੰ ਛੱਡ ਲੇ ਗਈ। ਜਿਸ ਦੀ ਕਾਫੀ ਭਾਲ ਕਰਨ ‘ਤੇ ਜਦੋਂ ਉਹ ਨਹੀ ਮਿਲੀ ਤਾਂ ਪਤੀ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ‘ਚ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੋਲਾ ਥਾਣੇ ‘ਚ ਪਤੀ ਤਹਰੀਰ ਨੇ ਦੱਸਿਆ ਕਿ ਉਸ ਦੀ ਪਤਨੀ ਅਕਸਰ ਹੀ ਮੋਬਾਇਲ ‘ਤੇ ਗੱਲ ਕਰਦੀ ਰਹਿਮਦੀ ਸੀ। ਸ਼ੱਕ ਹੋਣ ‘ਤੇ ਜਦੋਂ ਉਸ ਨੇ ਗੱਲ ਕਰਨ ਵਾਲੇ ਬਾਰੇ ਪੁੱਛਿਆ ਤਾਂ ਉਹ ਆਨਾ-ਕਾਨੀ ਕਰਨ ਲੱਗੀ। ਉਹ ਕਿਸ ਨਾਲ ਅਤੇ ਕਿਹੜੇ ਨੰਬਰ ‘ਤੇ ਗੱਲ ਕਰਦੀ ਸੀ ਉਹ ਇਸ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀ ਸੀ। ਇਸ ‘ਤੇ ਪਤੀ ਨੇ ਉਸਦਾ ਮੋਬਾਇਲ ਖੋਹ ਲਿਆ। ਬੁੱਧਵਾਰ ਨੂੰ ਪਤਨੀ ਪੰਜ ਸਾਲਾ ਬੱਚੀ ਨੂੰ ਸੋਂਦਾ ਛੱਡ ਘਰ ਚਲੇ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement