Tomato Hackathon: ਹੁਣ ਆਮ ਲੋਕ ਵੀ ਘੱਟ ਕਰ ਸਕਦੇ ਟਮਾਟਰ ਦੀ ਕੀਮਤ, ਸਰਕਾਰ ਨੇ ਮੰਗੇ ਵਿਚਾਰ, ਜਾਣੋ ਪੂਰਾ ਮਾਮਲਾ
Tomato Price Hike: ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਟਮਾਟਰ ਦੀ ਕੀਮਤ 100 ਰੁਪਏ ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਟਮਾਟਰਾਂ ਦੀ ਸਟੋਰੇਜ ਅਤੇ ਕੀਮਤ ਬਾਰੇ ਰਾਏ ਮੰਗੀ ਹੈ।
Tomato Grand Challenge Hackathon: ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਈ ਸ਼ਹਿਰਾਂ 'ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਵੱਧ ਗਈ ਹੈ। ਕੇਂਦਰ ਨੇ ਸ਼ੁੱਕਰਵਾਰ (30 ਜੂਨ) ਨੂੰ ਟਮਾਟਰ ਦੀਆਂ ਕੀਮਤਾਂ ਵਿਚ ਵਾਧੇ ਦੇ ਕੁਝ ਦਿਨ ਬਾਅਦ 'ਟਮਾਟੋ ਗ੍ਰੈਂਡ ਚੈਲੇਂਜ' (TGC) ਹੈਕਾਥੋਨ ਦਾ ਐਲਾਨ ਕੀਤਾ। ਜਿੱਥੇ ਲੋਕਾਂ ਤੋਂ ਟਮਾਟਰਾਂ ਦੀ ਕੀਮਤ ਘਟਾਉਣ ਲਈ ਵਿਚਾਰ ਮੰਗੇ ਗਏ ਹਨ। ਹੈਕਾਥੋਨ ਵਿੱਚ ਟਮਾਟਰਾਂ ਦੀ ਸਟੋਰੇਜ ਅਤੇ ਕੀਮਤ ਸਬੰਧੀ ਵਿਦਿਆਰਥੀਆਂ ਤੋਂ ਲੈ ਕੇ ਉਦਯੋਗ ਜਗਤ ਤੱਕ ਵਿਚਾਰ ਮੰਗੇ ਜਾ ਰਹੇ ਹਨ।
ਸਰਕਾਰ ਨੇ ਖਪਤਕਾਰਾਂ ਨੂੰ ਸਸਤੇ ਭਾਅ 'ਤੇ ਟਮਾਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਭਾਅ ਦਿਵਾਉਣ ਵਿੱਚ ਮਦਦ ਕਰਨ ਲਈ ਰਾਏ ਮੰਗੀ ਹੈ। ਟਮਾਟਰ ਉਤਪਾਦਕਾਂ ਦਾ ਕਹਿਣਾ ਹੈ ਕਿ ਵਪਾਰੀਆਂ ਵੱਲੋਂ ਟਮਾਟਰ ਖਰੀਦਣ ਵਿੱਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਉਹ ਆਪਣੀ ਪੈਦਾਵਾਰ ਦਿੱਲੀ, ਦੇਹਰਾਦੂਨ, ਸਹਾਰਨਪੁਰ, ਚੰਡੀਗੜ੍ਹ, ਹਰਿਦੁਆਰ ਅਤੇ ਗੁਆਂਢੀ ਰਾਜਾਂ ਦੇ ਹੋਰ ਸ਼ਹਿਰਾਂ ਵਿੱਚ ਆਪਣੀ ਕੀਮਤ ’ਤੇ ਵੇਚਣ ਲਈ ਮਜਬੂਰ ਹਨ।
ਟਮਾਟਰ ਗ੍ਰੈਂਡ ਚੈਲੇਂਜ ਹੈਕਾਥੋਨ ਵਿੱਚ ਕੌਣ ਲੈ ਸਕਦਾ ਹਿੱਸਾ?
ਹੈਕਾਥੋਨ ਨੂੰ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਖਪਤਕਾਰ ਮਾਮਲਿਆਂ ਦੇ ਵਿਭਾਗ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਘੋਸ਼ਣਾ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕੀਤੀ। ਹੈਕਾਥੋਨ ਵਿੱਚ ਦੋ ਤਰ੍ਹਾਂ ਦੀਆਂ ਐਂਟਰੀਆਂ ਹੋਣਗੀਆਂ। ਪਹਿਲਾ ਵਿਦਿਆਰਥੀਆਂ, ਖੋਜ ਵਿਦਵਾਨਾਂ ਅਤੇ ਫੈਕਲਟੀ ਮੈਂਬਰਾਂ ਲਈ ਹੋਵੇਗਾ ਅਤੇ ਦੂਜਾ ਕਾਰੋਬਾਰੀਆਂ, ਸਟਾਰਟ-ਅੱਪ, MSME, ਲਿਮਿਟੇਡ ਲਾਇਬਿਲਿਟੀ ਪਾਰਟਨਰਸ਼ਿਪ ਅਤੇ ਪੇਸ਼ੇਵਰਾਂ ਲਈ ਹੋਵੇਗਾ।
ਇਹ ਵੀ ਪੜ੍ਹੋ: ਹੁਣ ਡਿਊਟੀ 'ਤੇ ਨਹੀਂ ਦਿਸਣਗੇ ਮੋਟੇ ਢਿੱਡਾਂ ਵਾਲੇ ਪੁਲਿਸ ਮੁਲਾਜ਼ਮ, ਸਰਕਾਰ ਦੇ ਹੁਕਮਾਂ 'ਤੇ ਡੀਜੀਪੀ ਨੇ ਦਿੱਤੀਆਂ ਇਹ ਖ਼ਾਸ ਹਦਾਇਤਾਂ
ਇਦਾਂ ਦੇ ਸਕਦੇ ਹੋ ਅਰਜ਼ੀ
ਸਰਕਾਰ ਨੇ ਕਿਹਾ ਕਿ ਸਾਰੇ ਜੇਤੂ ਵਿਚਾਰਾਂ ਦਾ ਪਹਿਲਾਂ ਮਾਹਰਾਂ ਵਲੋਂ ਮੁਲਾਂਕਣ ਕੀਤਾ ਜਾਵੇਗਾ ਅਤੇ ਫਿਰ ਪ੍ਰੋਟੋਟਾਈਪ ਬਣਾ ਕੇ ਲਾਗੂ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਦੇਖਿਆ ਜਾਵੇਗਾ ਕਿ ਇਨ੍ਹਾਂ ਵਿਚਾਰਾਂ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਵਰਤਿਆ ਜਾਵੇ। ਯੋਗ ਭਾਗੀਦਾਰ ਸਰਕਾਰੀ ਪੋਰਟਲ: https://doca.gov.in/gtc/index.php 'ਤੇ ਹੈਕਾਥੋਨ ਲਈ ਅਰਜ਼ੀ ਦੇ ਸਕਦੇ ਹਨ।
ਜਾਣੋ ਮੁੱਖ ਸ਼ਹਿਰਾਂ ਵਿੱਚ ਕੀ ਹੈ ਟਮਾਟਰ ਦੀ ਕੀਮਤ?
ਦਿੱਲੀ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋ, ਮੁੰਬਈ ਵਿੱਚ 48 ਰੁਪਏ, ਕੋਲਕਾਤਾ ਵਿੱਚ 105 ਰੁਪਏ ਅਤੇ ਚੇਨਈ ਵਿੱਚ 88 ਰੁਪਏ ਪ੍ਰਤੀ ਕਿਲੋ ਹੈ। ਭੋਪਾਲ ਅਤੇ ਲਖਨਊ ਵਿੱਚ 100 ਰੁਪਏ ਪ੍ਰਤੀ ਕਿਲੋ, ਸ਼ਿਮਲਾ ਵਿੱਚ 80 ਰੁਪਏ ਪ੍ਰਤੀ ਕਿਲੋ, ਭੁਵਨੇਸ਼ਵਰ ਵਿੱਚ 98 ਰੁਪਏ ਪ੍ਰਤੀ ਕਿਲੋ ਅਤੇ ਰਾਏਪੁਰ ਵਿੱਚ 99 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਇਹ ਵੀ ਪੜ੍ਹੋ: UCC Issue: ਮੇਘਾਲਿਆ ਦੇ ਮੁੱਖ ਮੰਤਰੀ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਕਿਹਾ ਇਹ ਸਾਡੇ ਸੱਭਿਆਚਾਰ ਦੇ ਖਿਲਾਫ