ਪੜਚੋਲ ਕਰੋ
ਜਥੇਦਾਰ ਬਣਦਿਆਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੌਮ ਦੇ ਨਾਮ ਸੰਦੇਸ਼
ਜਥੇਦਾਰ ਬਣਦਿਆਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੌਮ ਦੇ ਨਾਮ ਸੰਦੇਸ਼
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਹੋਈ ਨਿਯੁਕਤੀ ਤੇ ਦਸਤਾਰਬੰਦੀ ਨੂੰ ਲੈ ਕੇ ਪੰਥ ਅੰਦਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਸੰਸਥਾਵਾਂ ਤੇ ਵਿਦਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਸਤਾਰਬੰਦੀ ਵੇਲੇ ਮਰਿਆਦਾ ਦੀ ਉਲੰਘਣਾ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰਾ ਕਾਰਜ ਮਰਿਆਦਾ ਮੁਤਾਬਕ ਹੀ ਹੋਇਆ ਹੈ। ਅਜਿਹੇ ਵਿੱਚ ਬਹੁਤ ਸਾਰੀ ਸਿੱਖ ਸੰਗਤ ਸ਼ਸ਼ੋਪੰਜ ਵਿੱਚ ਹੈ ਕਿ ਆਖਰ ਅਸਲੀਅਤ ਕੀ ਹੈ।
Tags :
Kuldeep Singh Gargajਹੋਰ ਵੇਖੋ






















