ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ ਇੱਕ ਹੋਰ ਤੋਹਫ਼ਾ, DA ਤੋਂ ਬਾਅਦ ਹੁਣ ਵਧੇਗਾ ਇਹ ਭੱਤਾ
ਮਹਿੰਗਾਈ ਭੱਤੇ 'ਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਕੇਂਦਰੀ ਮੁਲਾਜ਼ਮਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਮ
7th Pay Commission: ਮਹਿੰਗਾਈ ਭੱਤੇ 'ਚ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਕੇਂਦਰੀ ਮੁਲਾਜ਼ਮਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਮਹਿੰਗਾਈ ਭੱਤੇ 'ਚ 3 ਫ਼ੀਸਦੀ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਹੁਣ ਕੇਂਦਰੀ ਮੁਲਾਜ਼ਮਾਂ ਦੇ ਇੱਕ ਹੋਰ ਭੱਤੇ 'ਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਡੀਏ 'ਚ ਵਾਧੇ ਤੋਂ ਬਾਅਦ ਹੁਣ ਹਾਊਸ ਰੈਂਟ ਅਲਾਊਂਸ (HRA) 'ਚ ਵੀ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) 'ਚ ਵਾਧੇ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਡੀਏ 3 ਫ਼ੀਸਦੀ ਵਧਾ ਕੇ 34 ਫ਼ੀਸਦੀ ਕਰ ਦਿੱਤਾ ਹੈ। ਡੀਏ ਵਧਾਉਣ ਤੋਂ ਬਾਅਦ ਐਚਆਰਏ 'ਚ ਵਾਧੇ ਦੀ ਉਮੀਦ ਵੀ ਵਧ ਗਈ ਹੈ। ਐਚਆਰਏ 'ਚ ਆਖਰੀ ਵਾਧਾ ਪਿਛਲੇ ਸਾਲ ਜੁਲਾਈ 'ਚ ਦੇਖਿਆ ਗਿਆ ਸੀ। ਉਦੋਂ ਡੀਏ 25 ਫ਼ੀਸਦੀ ਦਾ ਅੰਕੜਾ ਪਾਰ ਕਰ ਗਿਆ ਸੀ। ਉਸ ਸਮੇਂ ਸਰਕਾਰ ਨੇ ਡੀਏ ਵਧਾ ਕੇ 28 ਫ਼ੀਸਦੀ ਕਰ ਦਿੱਤਾ ਸੀ। ਹੁਣ ਜਦੋਂ ਸਰਕਾਰ ਨੇ ਡੀਏ ਵਧਾ ਦਿੱਤਾ ਹੈ ਤਾਂ ਐਚਆਰਏ ਵੀ ਸੋਧਿਆ ਜਾ ਸਕਦਾ ਹੈ। ਜੇਕਰ ਐਚਆਰਏ ਵਧਾਇਆ ਜਾਂਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵੱਡਾ ਵਾਧਾ ਹੋ ਸਕਦਾ ਹੈ।
ਕਿਵੇਂ ਤੈਅ ਹੁੰਦਾ HRA
ਦੱਸ ਦੇਈਏ ਕਿ ਜਿਨ੍ਹਾਂ ਸ਼ਹਿਰਾਂ ਦੀ ਆਬਾਦੀ 50 ਲੱਖ ਤੋਂ ਵੱਧ ਹੈ, ਉਹ 'X' ਕੈਟਾਗਰੀ 'ਚ ਆਉਂਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਸ਼ਹਿਰਾਂ ਦੀ ਆਬਾਦੀ 5 ਲੱਖ ਤੋਂ ਵੱਧ ਹੈ ਉਹ 'Y' ਕੈਟਾਗਰੀ 'ਚ ਆਉਂਦੇ ਹਨ ਤੇ 5 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰ 'Z' ਕੈਟਾਗਰੀ 'ਚ ਆਉਂਦੇ ਹਨ। ਸਰਕਾਰੀ ਮੁਲਾਜ਼ਮਾਂ ਲਈ HRA ਉਸ ਸ਼ਹਿਰ ਦੀ ਕੈਟਾਗਰੀ ਰਾਹੀਂ ਤੈਅ ਕੀਤਾ ਜਾਂਦਾ ਹੈ, ਜਿਸ 'ਚ ਉਹ ਕੰਮ ਕਰਦੇ ਹਨ।
ਇਹ ਤਿੰਨ ਕੈਟਾਗਰੀਆਂ X, Y ਤੇ Z ਹਨ। X ਕੈਟਾਗਰੀ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮੁੱਢਲੀ ਤਨਖਾਹ ਦੇ 27% ਦੀ ਦਰ ਨਾਲ ਐਚਆਰਏ, Y ਕੈਟਾਗਰੀ ਨੂੰ 18 ਤੋਂ 20 ਫ਼ੀਸਦੀ ਦੀ ਦਰ ਨਾਲ ਐਚਆਰਏ, ਜਦਕਿ Z ਕੈਟਾਗਰੀ ਨੂੰ 9 ਤੋਂ 10 ਫ਼ੀਸਦੀ ਦੀ ਦਰ ਨਾਲ ਐਚਆਰਏ ਮਿਲਦੀ ਹੈ। ਇਹ ਦਰ ਖੇਤਰ ਤੇ ਸ਼ਹਿਰ ਅਨੁਸਾਰ ਵੱਖ-ਵੱਖ ਹੁੰਦੀ ਹੈ। ਤਿੰਨਾਂ ਕੈਟਾਗਰੀਆਂ ਘੱਟੋ-ਘੱਟ ਐਚਆਰਏ 5400, 3600 ਤੇ 1800 ਰੁਪਏ ਹੈ।
ਖ਼ਬਰਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਦਾ HRA ਜਲਦ ਹੀ 3 ਫ਼ੀਸਦੀ ਵੱਧ ਸਕਦਾ ਹੈ। X ਕੈਟਾਗਰੀ ਦੇ ਸ਼ਹਿਰਾਂ 'ਚ ਰਹਿੰਦੇ ਮੁਲਾਜ਼ਮ ਆਪਣੇ HRA 'ਚ 3 ਫ਼ੀਸਦੀ ਦਾ ਵਾਧਾ ਵੇਖ ਸਕਦੇ ਹਨ, ਜਦਕਿ Y ਕੈਟਾਗਰੀ ਦੇ ਮੁਲਾਜ਼ਮ ਆਪਣੇ ਭੱਤੇ 'ਚ 2 ਫ਼ੀਸਦੀ ਵਾਧਾ ਵੇਖ ਸਕਦੇ ਹਨ। ਇਸ ਤੋਂ ਇਲਾਵਾ Z ਕੈਟਾਗਰੀ ਦੇ ਸ਼ਹਿਰਾਂ 'ਚ ਮੁਲਾਜ਼ਮਾਂ ਦੇ ਐਚਆਰਏ 'ਚ ਵੀ 1 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ।
ਇਸ ਸਮੇਂ ਕੇਂਦਰੀ ਮੁਲਾਜ਼ਮਾਂ ਨੂੰ 27, 18 ਅਤੇ 9 ਫ਼ੀਸਦੀ ਦੀ ਦਰ ਨਾਲ ਐਚਆਰਏ ਮਿਲ ਰਿਹਾ ਹੈ। ਪਿਛਲੇ ਸਾਲ ਜੁਲਾਈ 'ਚ DA ਦੇ 25 ਫ਼ੀਸਦੀ ਪਾਰ ਹੋਣ 'ਤੇ ਐਚਆਰਏ ਨੂੰ ਸੋਧਿਆ ਗਿਆ ਸੀ ਤੇ ਜਦੋਂ ਜੁਲਾਈ 2021 'ਚ ਡੀਏ ਨੂੰ ਵਧਾ ਕੇ 28 ਫ਼ੀਸਦੀ ਕਰ ਦਿੱਤਾ ਗਿਆ ਸੀ ਤੇ ਉਦੋਂ DA ਦੇ 25 ਫ਼ੀਸਦੀ ਪਾਰ ਹੋਣ 'ਤੇ ਵੀ ਐਚਆਰਏ ਰਿਵਾਇਜ਼ ਹੋ ਗਿਆ ਸੀ। ਹੁਣ ਕੇਂਦਰੀ ਮੁਲਾਜ਼ਮਾਂ ਦਾ ਡੀਏ 31 ਫ਼ੀਸਦੀ ਤੋਂ ਵੱਧ ਕੇ 34 ਫ਼ੀਸਦੀ ਹੋ ਗਿਆ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਐਚਆਰਏ ਵੀ 3 ਫ਼ੀਸਦੀ ਤੱਕ ਵਧਾਇਆ ਜਾ ਸਕਦਾ ਹੈ।