ਪੜਚੋਲ ਕਰੋ

ਜ਼ਹਿਰੀਲੀ ਸ਼ਰਾਬ ਪੀਣ ਨਾਲ 51 ਮੌਤਾਂ, ਨਿਤੀਸ਼ ਨੇ ਕਿਹਾ-ਸ਼ਰਾਬੀਆਂ ਨਾਲ ਕੋਈ ਹਮਦਰਦੀ ਨਹੀਂ, ਨਾ ਹੀ ਮੁਆਵਜ਼ਾ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, "ਜੇਕਰ ਕੋਈ ਸ਼ਰਾਬ ਪੀਣ ਨਾਲ ਮਰਦਾ ਹੈ ਤਾਂ ਉਸ 'ਤੇ ਕੋਈ ਰਹਿਮ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਸ਼ਰਾਬ ਪੀਣੀ ਬੰਦ ਕਰਨੀ ਚਾਹੀਦੀ ਹੈ।"

Bihar Liquor Case: ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਨਕਲੀ ਸ਼ਰਾਬ ਕਾਰਨ ਕਈ ਲੋਕਾਂ ਦੀ ਮੌਤ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋਇਆ। ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਭਾਸ਼ਣ ਦਿੱਤਾ। ਨਿਤੀਸ਼ ਨੇ ਕਿਹਾ ਕਿ ਬਿਹਾਰ 'ਚ ਸ਼ਰਾਬ ਪੀਣ ਨਾਲ ਕਿਸੇ ਦੀ ਮੌਤ ਹੋਣ 'ਤੇ ਸਰਕਾਰ ਮੁਆਵਜ਼ਾ ਨਹੀਂ ਦੇਵੇਗੀ। ਉਨ੍ਹਾਂ ਕਿਹਾ, "ਜੇ ਕੋਈ ਸ਼ਰਾਬ ਪੀਂਦਾ ਹੈ ਅਤੇ ਮਾੜੀ ਪੀਂਏਗਾ ਤਾਂ ਉਹ ਮਰ ਜਾਵੇਗਾ। ਜੇਕਰ ਕੋਈ ਸ਼ਰਾਬ ਪੀ ਕੇ ਮਰ ਜਾਵੇ ਤਾਂ ਉਸ 'ਤੇ ਕੋਈ ਰਹਿਮ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਸ਼ਰਾਬ ਪੀਣ ਤੋਂ ਵਰਜਿਆ ਜਾਣਾ ਚਾਹੀਦਾ ਹੈ।"

ਬਿਹਾਰ ਦੇ ਨਕਲੀ ਸ਼ਰਾਬ ਦੇ ਮਾਮਲੇ ਵਿੱਚ ਛਪਰਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ (16 ਦਸੰਬਰ) ਨੂੰ ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਛਪਰਾ 'ਚ ਨਕਲੀ ਸ਼ਰਾਬ ਦੇ ਮਾਮਲੇ 'ਚ ਵੀਰਵਾਰ ਨੂੰ ਐੱਸਐੱਚਓ ਰਿਤੇਸ਼ ਮਿਸ਼ਰਾ ਅਤੇ ਕਾਂਸਟੇਬਲ ਵਿਕੇਸ਼ ਤਿਵਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਸੁਸ਼ੀਲ ਮੋਦੀ ਨੇ ਮੁੱਖ ਮੰਤਰੀ ਨਿਤੀਸ਼ ਤੋਂ ਮੁਆਫੀ ਦੀ ਕੀਤੀ ਮੰਗ

ਇਸ ਦੌਰਾਨ, ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਵੀਰਵਾਰ (15 ਦਸੰਬਰ) ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ। ਸੁਸ਼ੀਲ ਮੋਦੀ ਨੇ ਕਿਹਾ ਕਿ ਵਿਧਾਨ ਸਭਾ 'ਚ ਨਿਤੀਸ਼ ਕੁਮਾਰ ਦੇ ਵਤੀਰੇ 'ਚ ਕੋਈ ਮਰਿਆਦਾ ਨਹੀਂ ਸੀ। ਉਸ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਪਿਛਲੇ ਛੇ ਸਾਲਾਂ ਵਿੱਚ ਨਕਲੀ ਸ਼ਰਾਬ ਕਾਰਨ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ

ਮੋਦੀ ਨੇ ਕਿਹਾ, "ਬਿਹਾਰ ਵਿੱਚ ਪਿਛਲੇ ਛੇ ਸਾਲਾਂ ਵਿੱਚ ਨਕਲੀ ਸ਼ਰਾਬ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੀ ਬਿਹਾਰ ਵਿੱਚ ਪੁਲਿਸ ਦਾ ਰਾਜ ਹੈ? ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਹ ਸ਼ਾਲੀਨਤਾ ਨਹੀਂ ਹੈ, ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।"

ਨਿਤੀਸ਼ ਸਰਕਾਰ 'ਤੇ ਮੌਤਾਂ ਦੀ ਅਸਲ ਗਿਣਤੀ ਨੂੰ ਲੁਕਾਉਣ ਦਾ ਦੋਸ਼

ਇਸ ਦੇ ਨਾਲ ਹੀ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਸਿਨਹਾ ਨੇ ਵੀਰਵਾਰ ਨੂੰ ਸੂਬਾ ਸਰਕਾਰ 'ਤੇ ਬਿਨਾਂ ਪੋਸਟਮਾਰਟਮ ਦੇ ਲਾਸ਼ਾਂ ਨੂੰ ਸਾੜ ਕੇ ਛਪਰਾ 'ਚ ਮੌਤਾਂ ਦੀ ਅਸਲ ਗਿਣਤੀ ਨੂੰ ਲੁਕਾਉਣ ਦਾ ਦੋਸ਼ ਲਗਾਇਆ। ਸਿਨਹਾ ਨੇ ਕਿਹਾ, "ਨਿਤੀਸ਼ ਸਰਕਾਰ ਪੋਸਟਮਾਰਟਮ ਤੋਂ ਬਿਨਾਂ ਲਾਸ਼ਾਂ ਨੂੰ ਸਾੜ ਕੇ ਮੌਤਾਂ ਨੂੰ ਘੱਟ ਦਿਖਾਉਣਾ ਚਾਹੁੰਦੀ ਹੈ। ਅਸੀਂ ਸੱਚਾਈ ਜਾਣਨ ਲਈ ਇੱਥੇ ਆਏ ਹਾਂ।"

ਦੱਸ ਦੇਈਏ ਕਿ ਅਪ੍ਰੈਲ 2016 'ਚ ਨਿਤੀਸ਼ ਕੁਮਾਰ ਨੇ ਬਿਹਾਰ 'ਚ ਸ਼ਰਾਬ ਦੀ ਵਿਕਰੀ ਅਤੇ ਸੇਵਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
Weather Update : ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Embed widget