ਰਾਜਪਾਲ ਸਤਿਆਪਾਲ ਮਲਿਕ ਦਾ ਵੱਡਾ ਬਿਆਨ; ਰਿਟਾਇਰਮੈਂਟ ਮਗਰੋਂ 'ਅਗਨੀਪਥ' ਸਕੀਮ 'ਚ ਭਰਤੀ ਹੋਣ ਵਾਲੇ ਜਵਾਨ ਵਿਆਹ ਨੂੰ ਤਰਸਣਗੇ
ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਲਿਆਂਦੀ ਨਵੀਂ ਸਕੀਮ 'ਅਗਨੀਪਥ' ਬਾਰੇ ਅਜਿਹਾ ਬਿਆਨ ਦਿੱਤਾ ਹੈ ਕਿ ਹੁਣ ਚਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਹੈ।
Soldiers recruited in ‘Agneepath’ ਸ਼ਿਲਾਂਗ: ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਲਿਆਂਦੀ ਨਵੀਂ ਸਕੀਮ 'ਅਗਨੀਪਥ' ਬਾਰੇ ਅਜਿਹਾ ਬਿਆਨ ਦਿੱਤਾ ਹੈ ਕਿ ਹੁਣ ਚਾਰੇ ਪਾਸੇ ਚਰਚਾ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਸੱਤਿਆਪਾਲ ਮਲਿਕ ਨੇ ਵੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਸੀ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਬਿਆਨ ਦਿੱਤਾ ਸੀ। ਅਗਨੀਪਥ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਯੋਜਨਾ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਮਲਿਕ ਨੇ ਕਿਹਾ ਕਿ ਜਵਾਨ ਛੇ ਮਹੀਨੇ ਦੀ ਟ੍ਰੇਨਿੰਗ ਲਵੇਗਾ, ਜਦੋਂ ਉਹ ਛੇ ਮਹੀਨੇ ਦੀ ਛੁੱਟੀ ਅਤੇ ਤਿੰਨ ਸਾਲ ਦੀ ਨੌਕਰੀ ਤੋਂ ਬਾਅਦ ਘਰ ਵਾਪਸ ਆਵੇਗਾ ਤਾਂ ਉਹਦਾ ਵਿਆਹ ਨਹੀਂ ਹੋਣਾ। ਜਾਣਕਾਰੀ ਅਨੁਸਾਰ ਮਲਿਕ ਐਤਵਾਰ ਨੂੰ ਯੂਪੀ ਦੇ ਬਾਗਪਤ ਦੇ ਖੇਕੜਾ 'ਚ ਅਧਿਆਪਕ ਨੇਤਾ ਗਜੇ ਸਿੰਘ ਧਾਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ 'ਤੇ ਦੁੱਖ ਪ੍ਰਗਟ ਕਰਨ ਪਹੁੰਚੇ ਸਨ। ਬਾਅਦ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਮਲਿਕ ਨੇ ਕਿਹਾ ਕਿ ਅਗਨੀਪਥ ਯੋਜਨਾ ਜਵਾਨਾਂ ਦੇ ਖਿਲਾਫ ਹੈ, ਇਹ ਉਨ੍ਹਾਂ ਦੀਆਂ ਉਮੀਦਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕਿਸਾਨਾਂ ਦੀ ਗੱਲ ਕਰਦੇ ਸਨ ਤੇ ਹੁਣ ਫੌਜੀਆਂ ਦੀ ਗੱਲ ਕਰ ਰਹੇ ਹਨ।
ਜੇਕਰ ਤੁਸੀਂ ਅਹੁਦੇ ਤੋਂ ਅਸਤੀਫਾ ਦੇ ਕੇ ਕਿਸਾਨਾਂ ਅਤੇ ਨੌਜਵਾਨਾਂ ਦੇ ਵਿਚਕਾਰ ਬੈਠ ਕੇ ਆਵਾਜ਼ ਬੁਲੰਦ ਕਰਦੇ ਤਾਂ ਇਸ ਦਾ ਹੋਰ ਅਸਰ ਹੋਣਾ ਸੀ? ਇਸ ਸਵਾਲ ਦੇ ਜਵਾਬ 'ਚ ਸਤਿਆਪਾਲ ਮਲਿਕ ਨੇ ਕਿਹਾ, 'ਜੇਕਰ ਮੈਂ ਤੁਹਾਡੇ ਵਰਗੇ ਸਲਾਹਕਾਰਾਂ ਦੀਆਂ ਗੱਲਾਂ ਵਿੱਚ ਪੈ ਜਾਂਦਾ ਤਾਂ ਇੱਥੇ ਤੱਕ ਨਾ ਪਹੁੰਚਦਾ। ਫਿਰ ਉਨ੍ਹਾਂ ਅੱਗੇ ਕਿਹਾ ਕਿ ਜਿਹਨੇ ਮੈਨੂੰ ਬਣਾਇਆ ਹੈ, ਜੇਕਰ ਉਹ ਕਹਿ ਦੇਣ ਤਾਂ ਮੈਂ ਇੱਕ ਮਿੰਟ 'ਚ ਕੁਰਸੀ ਛੱਡ ਦਿਆਂਗਾ।'' ਮਲਿਕ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵੀ ਰਹਿ ਚੁੱਕੇ ਹਨ।
ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੇਰਾ ਰਾਜਨੀਤੀ ਕਰਨ ਅਤੇ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨਾਂ ਅਤੇ ਜਵਾਨਾਂ ਲਈ ਜਿੱਥੇ ਵੀ ਲੋੜ ਹੋਵੇਗੀ ਮੈਂ ਲੜਾਂਗਾ। ਮਲਿਕ ਨੇ ਕਿਹਾ ਕਿ ਉਹ ਕਸ਼ਮੀਰ 'ਤੇ ਇੱਕ ਕਿਤਾਬ ਵੀ ਲਿਖਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਸੇਵਾਮੁਕਤੀ ਤੋਂ ਬਾਅਦ ਉਹ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਦੀ ਖੁੱਲ੍ਹ ਕੇ ਅਗਵਾਈ ਕਰਨਗੇ? ਮਲਿਕ ਨੇ ਕਿਹਾ ਕਿ ਇਹ ਸਰਕਾਰ ਦੇ ਵਿਰੋਧ ਦੀ ਗੱਲ ਨਹੀਂ ਹੈ, ਜੇਕਰ ਮੈਂ ਜੋ ਮੁੱਦਾ ਚੁੱਕ ਰਿਹਾ ਹਾਂ ਉਸ ਨੂੰ ਮੰਨ ਲਿਆ ਜਾਵੇ ਤਾਂ ਇਹ ਸਰਕਾਰ ਦੇ ਪੱਖ ਦੀ ਗੱਲ ਹੋਵੇਗੀ।