ਬਾਜ਼ਾਰਾਂ ਵਿੱਚ ਖੁਸਰਿਆਂ ਦੀ ਐਂਟਰੀ ਬੰਦ, ਜਾਣੋ ਵਜ੍ਹਾ
ਗੁਜਰਾਤ ਦੇ ਸੂਰਤ 'ਚ ਵੀਰਵਾਰ ਨੂੰ ਇੱਕ ਬਾਜ਼ਾਰ 'ਚ ਕਿੰਨਰਾਂ (ਖੁਸਰਿਆਂ) 'ਤੇ ਪਾਬੰਦੀ ਲਾ ਦਿੱਤੀ ਗਈ। ਇਹ ਪਾਬੰਦੀ ਮਾਰਕੀਟ ਦੇ ਵਪਾਰੀਆਂ ਦੁਆਰਾ ਲਾਈ ਗਈ ਜਦੋਂ ਕਿੰਨਰਾਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਮੁਕਾਇਆ। ਇਸ ਸਬੰਧੀ ਪਾਬੰਦੀ ਸੂਰਤ ਵਿੱਚ ਜਾਪਾਨ ਮਾਰਕੀਟ ਦੇ ਪ੍ਰਧਾਨ ਐਲ ਸ਼ਰਮਾ ਨੇ ਕਿਹਾ ਕਿ ਕਿੰਨਰ ਸਥਾਨਕ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਜੇ ਉਨ੍ਹਾਂ 'ਤੇ ਪਾਬੰਦੀ ਨਹੀਂ ਲਗਾਈ ਗਈ ਤਾਂ ਉਹ ਸੁਧਰਨਗੇ ਨਹੀਂ।
ਨਵੀਂ ਦਿੱਲੀ: ਗੁਜਰਾਤ ਦੇ ਸੂਰਤ 'ਚ ਵੀਰਵਾਰ ਨੂੰ ਇੱਕ ਬਾਜ਼ਾਰ 'ਚ ਕਿੰਨਰਾਂ (ਖੁਸਰਿਆਂ) 'ਤੇ ਪਾਬੰਦੀ ਲਾ ਦਿੱਤੀ ਗਈ। ਇਹ ਪਾਬੰਦੀ ਮਾਰਕੀਟ ਦੇ ਵਪਾਰੀਆਂ ਦੁਆਰਾ ਲਾਈ ਗਈ ਜਦੋਂ ਕਿੰਨਰਾਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਮੁਕਾਇਆ। ਇਸ ਸਬੰਧੀ ਪਾਬੰਦੀ ਸੂਰਤ ਵਿੱਚ ਜਾਪਾਨ ਮਾਰਕੀਟ ਦੇ ਪ੍ਰਧਾਨ ਐਲ ਸ਼ਰਮਾ ਨੇ ਕਿਹਾ ਕਿ ਕਿੰਨਰ ਸਥਾਨਕ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਜੇ ਉਨ੍ਹਾਂ 'ਤੇ ਪਾਬੰਦੀ ਨਹੀਂ ਲਗਾਈ ਗਈ ਤਾਂ ਉਹ ਸੁਧਰਨਗੇ ਨਹੀਂ।
ਦੂਜੇ ਪਾਸੇ ਕਿੰਨਰਾਂ ਨੇ ਇਸ ਪਾਬੰਦੀ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਭ ਨੂੰ ਨਹੀਂ ਮਿਲਣੀ ਚਾਹੀਦੀ। ਕਿੰਨਰ ਭਾਈਚਾਰੇ ਦੇ ਪਾਇਲ ਕੁਅਰ ਨੇ ਕਿਹਾ, 'ਅਸੀਂ ਇਸ ਪਾਬੰਦੀ ਤੋਂ ਦੁਖੀ ਹਾਂ। ਇਨ੍ਹਾਂ ਬਾਜ਼ਾਰਾਂ ਤੋਂ ਸਾਨੂੰ ਜੋ ਪੈਸਾ ਮਿਲਦਾ ਹੈ, ਉਸ ਤੋਂ ਹੀ ਜੀਵਨ ਚੱਲਦਾ ਹੈ। ਇਹ ਬੇਇਨਸਾਫੀ ਹੈ।'
Gujarat: Members of transgender community banned by traders, from a market in Surat allegedly after a man was beaten to death by transgenders in city. L Sharma, Pres of Japan Market says, "They harass ppl, unless they're banned they won't learn that they shouldn't do such things" pic.twitter.com/prGtda3t18
— ANI (@ANI) September 26, 2019
ਦਰਅਸਲ ਸੂਰਤ ਦੇ ਗਹਿਰੀਲਾਲ ਖਟੀਕ ਖਟੀਕ ਦੇ ਘਰ ਬੇਟੇ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਕਿੰਨਰ ਉਨ੍ਹਾਂ ਤੋਂ ਲਾਗ ਲੈਣ ਲਈ ਪਹੁੰਚੇ ਸੀ। ਉਨ੍ਹਾਂ 11 ਹਜ਼ਾਰ ਰੁਪਏ ਦੀ ਮੰਗ ਕੀਤੀ ਜਦਕਿ ਗਹਿਰੀਲਾਲ ਨੇ 2100 ਰੁਪਏ ਦੇਣ ਲਈ ਕਿਹਾ। ਇਸ 'ਤੇ ਦੋਵਾਂ ਵਿਚਕਾਰ ਬਹਿਸ ਹੋ ਗਈ ਤੇ ਫਿਰ ਕਿੰਨਰਾਂ ਨੇ ਗਹਿਰੀਲਾਲ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਦੋ ਦਿਨ ਬਾਅਦ ਉਸਦੀ ਮੌਤ ਹੋ ਗਈ।