ਪੜਚੋਲ ਕਰੋ
Advertisement
(Source: ECI/ABP News/ABP Majha)
Gujarat Result 2022 : ਗੁਜਰਾਤ ਨਤੀਜੇ ਤੋਂ ਪਹਿਲਾਂ ਕਾਂਗਰਸ ਵਿਧਾਇਕ ਜਿਗਨੇਸ਼ ਮੇਵਾਨੀ ਦਾ ਦਾਅਵਾ - ਫੇਲ ਹੋਣਗੇ ਐਗਜ਼ਿਟ ਪੋਲ , ਅਸੀਂ ਜਿੱਤਾਂਗੇ 120 ਸੀਟਾਂ
Gujarat Election Result 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਯਾਨੀ ਵੀਰਵਾਰ (05 ਦਸੰਬਰ) ਨੂੰ ਆਉਣ ਵਾਲੇ ਹਨ। ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।
Gujarat Election Result 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਯਾਨੀ ਵੀਰਵਾਰ (05 ਦਸੰਬਰ) ਨੂੰ ਆਉਣ ਵਾਲੇ ਹਨ। ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ, ਉਸ ਤੋਂ ਬਾਅਦ ਈਵੀਐਮ ਖੁੱਲ੍ਹੇਗੀ। ਆਮ ਆਦਮੀ ਪਾਰਟੀ ਕਾਰਨ ਗੁਜਰਾਤ ਵਿੱਚ ਇਸ ਵਾਰ ਮੁਕਾਬਲਾ ਤਿਕੋਣਾ ਸਮਝਿਆ ਜਾ ਰਿਹਾ ਹੈ।
ਸੂਬੇ 'ਚ ਪਿਛਲੇ 27 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਅਤੇ ਪਾਰਟੀ ਇਸ ਵਾਰ ਵੀ ਸਰਕਾਰ ਬਣਾਉਣ ਲਈ ਆਸਵੰਦ ਨਜ਼ਰ ਆ ਰਹੀ ਹੈ। ਲਗਭਗ ਸਾਰੇ ਐਗਜ਼ਿਟ ਪੋਲ 'ਚ ਭਾਜਪਾ ਦੀ ਵਾਪਸੀ ਹੋ ਰਹੀ ਹੈ। ਹਾਲਾਂਕਿ ਕਾਂਗਰਸ ਦਾ ਦਾਅਵਾ ਹੈ ਕਿ ਨਤੀਜੇ ਆਉਣ 'ਤੇ ਸਾਰੇ ਐਗਜ਼ਿਟ ਪੋਲ ਫੇਲ ਹੋ ਜਾਣਗੇ। ਕਾਂਗਰਸ ਵਿਧਾਇਕ ਜਿਗਨੇਸ਼ ਮੇਵਾਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਗੁਜਰਾਤ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਜਿਗਨੇਸ਼ ਮੇਵਾਨੀ ਨੇ ਕੀਤਾ ਜਿੱਤ ਦਾ ਦਾਅਵਾ
ਜਿਗਨੇਸ਼ ਮੇਵਾਨੀ ਨੇ ਗੁਜਰਾਤ ਵਿੱਚ ਕਾਂਗਰਸ ਦੀ ਸਾਈਲੈਂਟ ਲਹਿਰ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਨ ਸਭਾ ਚੋਣ ਗੁਜਰਾਤ ਅਤੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ, ਸੂਬੇ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਤਾਨਾਸ਼ਾਹੀ, ਬੇਰੁਜ਼ਗਾਰੀ ਅਤੇ ਮਹਿੰਗਾਈ ਵਿਰੁੱਧ ਹੋਣ ਜਾ ਰਹੀ ਹੈ। ਜਿਗਨੇਸ਼ ਨੇ ਦਾਅਵਾ ਕੀਤਾ ਕਿ ਐਗਜ਼ਿਟ ਪੋਲ ਦੇ ਉਲਟ ਇਸ ਵਾਰ ਕਾਂਗਰਸ ਪਾਰਟੀ ਨੂੰ 120 ਸੀਟਾਂ ਮਿਲਣ ਜਾ ਰਹੀਆਂ ਹਨ।
ਪਿਛਲੀਆਂ ਚੋਣਾਂ ਨਾਲੋਂ ਵੱਖਰੇ ਹਨ ਸਮੀਕਰਨ

ਦੱਸ ਦੇਈਏ ਕਿ ਪਿਛਲੀਆਂ ਚੋਣਾਂ 'ਚ ਜਿਗਨੇਸ਼ ਮੇਵਾਨੀ, ਹਾਰਦਿਕ ਪਟੇਲ ਅਤੇ ਅਲਪੇਸ਼ ਠਾਕੋਰ ਨੇ ਮਿਲ ਕੇ ਭਾਜਪਾ ਨੂੰ 99 ਸੀਟਾਂ 'ਤੇ ਰੋਕਿਆ ਸੀ। ਹਾਲਾਂਕਿ, ਇਸ ਵਾਰ ਸਮੀਕਰਨ ਬਿਲਕੁਲ ਵੱਖਰੇ ਹਨ। ਇਸ ਵਾਰ ਹਾਰਦਿਕ ਅਤੇ ਅਲਪੇਸ਼ ਖੁਦ ਭਾਜਪਾ ਦੀ ਟਿਕਟ 'ਤੇ ਚੋਣ ਲੜੇ ਹਨ। ਐਗਜ਼ਿਟ ਪੋਲ ਮੁਤਾਬਕ ਭਾਜਪਾ ਇਕ ਵਾਰ ਫਿਰ ਸੱਤਾ ਵਿਚ ਵਾਪਸੀ ਕਰ ਰਹੀ ਹੈ।
ਆਪ ਦੇ ਪ੍ਰਦਰਸ਼ਨ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਇਸ ਚੋਣ 'ਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਸੀ। ਦਿੱਲੀ, 'ਆਪ' ਪੰਜਾਬ ਅਤੇ ਗੋਆ ਵਿੱਚ ਪਹਿਲਾਂ ਹੀ 'ਸਟੇਟ ਪਾਰਟੀ' ਵਜੋਂ ਮਾਨਤਾ ਪ੍ਰਾਪਤ ਇਹ 'ਰਾਸ਼ਟਰੀ ਪਾਰਟੀ' ਦਾ ਦਰਜਾ ਹਾਸਲ ਕਰਨ ਤੋਂ ਸਿਰਫ਼ ਇੱਕ ਰਾਜ ਦੂਰ ਹੈ। ਜੇਕਰ ਪਾਰਟੀ ਗੁਜਰਾਤ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਵੇਗਾ। ਹਾਲਾਂਕਿ ਇਸ ਦੇ ਲਈ 6 ਫੀਸਦੀ ਵੋਟਾਂ ਮਿਲਣੀਆਂ ਜ਼ਰੂਰੀ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸੰਗਰੂਰ
ਦੇਸ਼
Advertisement