ਪੜਚੋਲ ਕਰੋ
ਰਾਮ ਰਹੀਮ ਦੀ 1572 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ

ਚੰਡੀਗੜ੍ਹ: ਬਲਾਤਕਾਰ ਦੇ ਜੁਰਮ ਵਿੱਚ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਹੁਣ ਹਾਈਕੋਰਟ ਦੇ ਹੁਕਮ ਉੱਤੇ ਇਨਕਮ ਟੈਕਸ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਡੇਰਾ ਸੱਚਾ ਸੌਦਾ ਦੀ ਸਾਰੀ ਜਾਇਦਾਦ ਦੀ ਜਾਂਚ ਕਰੇਗਾ। ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਿਹੜੀ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਇਕੱਲੇ ਹਰਿਆਣਾ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਮ ਕਰੀਬ 1572 ਕਰੋੜ ਦੀ ਜਾਇਦਾਦ ਹੈ। ਸਿਰਸਾ ਵਿੱਚ 900 ਏਕੜ 'ਚ ਫੈਲਿਆ ਡੇਰਾ ਸੱਚਾ ਸੌਦਾ- ਹਰਿਆਣਾ ਦੇ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਸਾਮਰਾਜ ਕਰੀਬ ਸਾਢੇ 900 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਹਰ ਉਹ ਚੀਜ਼ ਹੈ ਜਿਸ ਦੀ ਕਲਪਨਾ ਤੁਸੀਂ ਕਿਸੇ ਸ਼ਹਿਰ ਵਿੱਚ ਕਰ ਸਕਦੇ ਹੋ। ਸਿਰਸਾ ਦੇ ਡੇਰੇ ਵੱਲ ਦੇਸ਼-ਵਿਦੇਸ਼ ਵਿੱਚ ਰਾਮ ਰਹੀਮ ਦੀ ਕਰੋੜਾਂ ਦੀ ਜਾਇਦਾਦ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਉੱਤੇ ਹਰਿਆਣਾ ਸਰਕਾਰ ਨੇ ਜਿਹੜੀ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਇਕੱਲੇ ਹਰਿਆਣਾ ਵਿੱਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਨਾਮ ਕਰੀਬ 1572 ਕਰੋੜ ਦੀ ਜਾਇਦਾਦ ਹੈ। ਸਿਰਸਾ ਡੇਰੇ ਵਿੱਚ ਮਾਲ ਤੋਂ ਲੈ ਕੇ ਰਿਜ਼ੌਰਟ ਤੱਕ ਸਭ ਕੁਝ- ਸਿਰਫ਼ ਹਰਿਆਣਾ ਵਿੱਚ 1500 ਕਰੋੜ ਤੋਂ ਜ਼ਿਆਦਾ ਦੇ ਇਸ ਸਾਮਰਾਜ ਨੂੰ ਬਣਾਉਣ ਵਿੱਚ ਰਾਮ ਰਹੀਮ ਨੇ ਨਿਯਮ ਕਾਇਦਿਆਂ ਦੇ ਛਿੱਕੇ ਉਡਾ ਦਿੱਤੇ। ਏਬੀਪੀ ਨਿਊਜ਼ ਨੇ ਹਰਿਆਣਾ ਦੇ ਅਲੱਗ ਸ਼ਹਿਰਾਂ ਵਿੱਚ ਰਾਮ ਰਹੀਮ ਦੀ ਜਾਇਦਾਦ ਦੀ ਪੜਤਾਲ ਕੀਤੀ ਹੈ। ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦਾ ਹੈੱਡਕੁਆਟਰ ਸਿਰਸਾ ਹੈ। ਇੱਥੇ ਮਾਲ ਤੋਂ ਲੈ ਕੇ ਰਿਜ਼ਾਰਟ ਤੱਕ ਸਬ ਕੁਝ ਬਣਿਆ ਹੈ। ਕੁਝ ਸਾਲਾਂ ਵਿੱਚ ਹੀ ਰਾਮ ਰਹੀਮ ਨੇ ਬਣਾਈ ਕਰੋੜਾਂ ਦੀ ਜਾਇਦਾਦ- ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਦੀ ਜਿੰਨੀ ਪ੍ਰਾਪਰਟੀ ਹੈ, ਉਸ ਦਾ ਮੁਲਾਂਕਣ ਕੀਤਾ ਜਿਸ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮਹਿਜ਼ ਸਿਰਸਾ ਦੇ ਅੰਦਰ ਡੇਰਾ ਦੀ 1435 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਸ ਵਿੱਚ ਡੇਰੇ ਤੇ ਨਾਮ ਚਰਚਾ ਘਰ ਸ਼ਾਮਲ ਹਨ। ਜ਼ਾਹਿਰ ਹੈ ਕਿ ਰਾਮ ਰਹੀਮ ਨੇ ਕੁੱਝ ਸਾਲਾਂ ਵਿੱਚ ਇੰਨੀ ਪ੍ਰਾਪਰਟੀ ਇਕੱਠੀ ਕਰ ਲਈ ਜਿਸ ਨਾਲ ਹਰਿਆਣਾ ਸਰਕਾਰ ਨੂੰ ਵੀ ਹੈਰਾਨ ਕਰ ਦਿੱਤਾ। ਹਰਿਆਣਾ ਦੇ ਅੰਬਾਲਾ ਵਿੱਚ ਵੀ ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਮੀਨ ਹੈ। ਇਹ ਜ਼ਮੀਨ ਖ਼ਾਲੀ ਪਈ ਹੈ ਪਰ ਇਸ ਦੀ ਕੀਮਤ 24 ਕਰੋੜ 40 ਲੱਖ ਰੁਪਏ ਹੈ। ਹਰਿਆਣਾ ਦੇ 17 ਸ਼ਹਿਰਾਂ ਵਿੱਚ ਰਾਮ ਰਹੀਮ ਦਾ ਸਾਮਰਾਜ ਫੈਲਿਆ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















