ਪੜਚੋਲ ਕਰੋ

Gyanvapi Masjid Case: ਗਿਆਨਵਾਪੀ ਮਾਮਲੇ 'ਚ ਮੁਸਲਿਮ ਧਿਰ ਨੂੰ ਲੱਗਿਆ ਵੱਡਾ ਝਟਕਾ, ਵਾਰਾਣਸੀ ਦੀ ਅਦਾਲਤ ਨੇ ASI ਦੇ ਸਰਵੇਖਣ ਨੂੰ ਦਿੱਤੀ ਮਨਜ਼ੂਰੀ

Gyanvapi Masjid Case ASI Survey: ਗਿਆਨਵਾਪੀ ਮਸਜਿਦ ਕੇਸ ਵਿੱਚ ਹਿੰਦੂ ਪੱਖ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਵਿਸ਼ਨੂੰ ਸ਼ੰਕਰ ਜੈਨ ਨੇ ਦੱਸਿਆ ਕਿ ਅਦਾਲਤ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਇੱਕ ਏਐਸਆਈ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।

Gyanvapi Case ASI Survey: ਵਾਰਾਣਸੀ ਦੀ ਅਦਾਲਤ ਨੇ ਗਿਆਨਵਾਪੀ ਸਰਵੇਖਣ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਏਐਸਆਈ ਦੇ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਵਿਵਾਦਤ ਹਿੱਸੇ ਨੂੰ ਛੱਡ ਕੇ ਪੂਰੇ ਕੈਂਪਸ ਦੇ ਏਐਸਆਈ ਦੇ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਿਆਨਵਾਪੀ ਮਸਜਿਦ ਮਾਮਲੇ 'ਚ ਹਿੰਦੂ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਦੱਸਿਆ ਕਿ ਅਦਾਲਤ ਨੇ ਏ.ਐੱਸ.ਆਈ. ਸਰਵੇ ਕਰਨ ਦਾ ਹੁਕਮ ਦਿੱਤਾ ਹੈ।

ਵਿਸ਼ਨੂੰ ਸ਼ੰਕਰ ਜੈਨ ਨੇ ਕਿਹਾ ਕਿ ਮੇਰੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ ਅਤੇ ਅਦਾਲਤ ਨੇ ਵਜੂ ਟੈਂਕ ਨੂੰ ਛੱਡ ਕੇ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ, ਏ.ਐਸ.ਆਈ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਏਐਸਆਈ ਇਸ ਸਰਵੇਖਣ ਦੀ ਰਿਪੋਰਟ 4 ਅਗਸਤ ਨੂੰ ਜ਼ਿਲ੍ਹਾ ਜੱਜ ਨੂੰ ਦੇਣਗੇ।

ਕੀ ਹਨ ਸਰਵੇ ਦੇ ਮਾਇਨੇ?

ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਅੰਦਰ ਮਿਲੇ ਕਥਿਤ ਸ਼ਿਵਲਿੰਗ ਦੇ ਵਿਗਿਆਨਕ ਸਰਵੇਖਣ ਅਤੇ ਕਾਰਬਨ ਡੇਟਿੰਗ ਦੀ ਇਜਾਜ਼ਤ ਦੇਣ ਵਾਲੇ ਇਲਾਹਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਰੋਕ ਲਗਾ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਇੱਕ ਧਿਰ ਦਾ ਕਹਿਣਾ ਹੈ ਕਿ ਇਹ ਸ਼ਿਵਲਿੰਗ ਹੈ ਅਤੇ ਦੂਜੇ ਪੱਖ ਦਾ ਕਹਿਣਾ ਹੈ ਕਿ ਇਹ ਇੱਕ ਫੁਹਾਰਾ ਹੈ। ਹੁਣ ਇਸ ਕੰਪਲੈਕਸ ਦੇ ਸਰਵੇ ਤੋਂ ਪਤਾ ਲੱਗੇਗਾ ਕਿ ਇਹ ਮਸਜਿਦ ਕਿੰਨੀ ਪੁਰਾਣੀ ਹੈ ਅਤੇ ਹਿੰਦੂ ਪੱਖ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ।

ਇਹ ਵੀ ਪੜ੍ਹੋ: INDIA ਗਠਜੋੜ ਦਾ ਅਹਿਮ ਫੈਸਲਾ, ਅਗਲੇ ਹਫਤੇ ਮਣੀਪੁਰ ਦਾ ਦੌਰਾ ਕਰ ਸਕਦੇ ਹਨ ਵਿਰੋਧੀ ਪਾਰਟੀਆਂ ਦੇ ਨੇਤਾ

ਇਸ ਤੋਂ ਪਹਿਲਾਂ ਕੋਰਟ ਕਮਿਸ਼ਨਰ ਅਜੈ ਮਿਸ਼ਰਾ ਨੇ 6-7 ਮਈ ਨੂੰ ਗਿਆਨਵਾਪੀ ਕੈਂਪਸ ਦਾ ਸਰਵੇਖਣ ਕੀਤਾ ਸੀ। ਇਸ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ, ਇਹ ਕਿਹਾ ਗਿਆ ਸੀ ਕਿ ਇਮਾਰਤ ਦੀਆਂ ਕੰਧਾਂ 'ਤੇ ਦੇਵੀ-ਦੇਵਤਿਆਂ ਦੀਆਂ ਕਲਾਕ੍ਰਿਤੀਆਂ, ਕੁਝ ਕਮਲ ਦੀਆਂ ਕਲਾਕ੍ਰਿਤੀਆਂ ਅਤੇ ਸ਼ੇਸ਼ਨਾਗ ਵਰਗੀ ਆਕ੍ਰਿਤੀਆਂ ਪਾਈਆਂ ਗਈਆਂ ਹਨ। ਹਾਲਾਂਕਿ ਇਸ ਰਿਪੋਰਟ 'ਚ ਬੇਸਮੈਂਟ ਬਾਰੇ ਕੁਝ ਨਹੀਂ ਦੱਸਿਆ ਗਿਆ।

ਕੀ ਹੈ ਪੂਰਾ ਮਾਮਲਾ?

ਗਿਆਨਵਾਪੀ ਵਿਵਾਦ ਬਾਰੇ ਹਿੰਦੂ ਪੱਖ ਦਾ ਦਾਅਵਾ ਹੈ ਕਿ ਇਸ ਦੇ ਹੇਠਾਂ ਆਦਿ ਵਿਸ਼ਵੇਸ਼ਵਰ ਦਾ 100 ਫੁੱਟ ਉੱਚਾ ਸਵੈ-ਪ੍ਰਗਟ ਜੋਤਿਰਲਿੰਗ ਹੈ ਅਤੇ ਭਗਵਾਨ ਵਿਸ਼ਵੇਸ਼ਵਰ ਦੀ ਨਿਯਮਤ ਪੂਜਾ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਗਿਆਨਵਾਪੀ ਮਸਜਿਦ ਕੰਪਲੈਕਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਹ ਹੈ ਕਿ ਹਿੰਦੂ ਪੱਖ ਨੇ ਮੰਗ ਕੀਤੀ ਸੀ ਕਿ ਪੂਰੇ ਗਿਆਨਵਾਪੀ ਕੰਪਲੈਕਸ ਨੂੰ ਹਿੰਦੂਆਂ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਗਿਆਨਵਾਪੀ 'ਚ ਮੁਸਲਮਾਨਾਂ ਦਾ ਦਾਖਲਾ ਬੰਦ ਕੀਤਾ ਜਾਵੇ। ਨਾਲ ਹੀ ਹਿੰਦੂ ਪੱਖ ਦਾ ਕਹਿਣਾ ਹੈ ਕਿ ਮਸਜਿਦ ਦੇ ਗੁੰਬਦ ਨੂੰ ਢਾਹੁਣ ਦਾ ਹੁਕਮ ਦਿੱਤਾ ਜਾਵੇ।

ਕਦੋਂ ਤੋਂ ਚੱਲ ਰਹੀ ਹੈ ਲੜਾਈ

ਗਿਆਨਵਾਪੀ ਮਸਜਿਦ ਬਾਰੇ ਪਹਿਲਾ ਕੇਸ 1991 ਵਿੱਚ ਵਾਰਾਣਸੀ ਦੀ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ। ਹਾਲਾਂਕਿ, ਇਸ ਦਾ ਵਿਵਾਦ ਉਦੋਂ ਵੱਧ ਗਿਆ ਜਦੋਂ 18 ਅਗਸਤ 2021 ਨੂੰ, 5 ਔਰਤਾਂ ਨੇ ਸ਼ਿੰਗਾਰ ਗੌਰੀ ਮੰਦਰ ਵਿੱਚ ਰੋਜ਼ਾਨਾ ਪੂਜਾ ਅਤੇ ਦਰਸ਼ਨ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਪਹੁੰਚ ਕੀਤੀਸੀ। ਪੰਜ ਹਿੰਦੂ ਔਰਤਾਂ - ਰਾਖੀ ਸਿੰਘ, ਮੰਜੂ ਵਿਆਸ, ਰੇਖਾ ਪਾਠਕ, ਸੀਤਾ ਸਾਹੂ ਅਤੇ ਲਕਸ਼ਮੀ ਦੇਵੀ- ਨੇ ਅਗਸਤ 2021 ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ), ਵਾਰਾਣਸੀ ਦੀ ਅਦਾਲਤ ਵਿੱਚ ਸ਼ਿੰਗਾਰ ਗੌਰੀ-ਗਿਆਨਵਾਪੀ ਕੇਸ ਦਰਜ ਕੀਤਾ ਸੀ। ਇਸ ਦੌਰਾਨ ਉਨ੍ਹਾਂ ਗਿਆਨਵਾਪੀ ਮਸਜਿਦ ਪਰਿਸਰ ਵਿੱਚ ਸਥਿਤ ਮਾਂ ਸ਼ਿੰਗਾਰ ਗੌਰੀ ਸਥਲ ਵਿਖੇ ਰੋਜ਼ਾਨਾ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕੀਤੀ। ਆਜ਼ਾਦੀ ਤੋਂ ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਕਈ ਵਿਵਾਦ ਹੋਏ ਅਤੇ 1809 ਵਿਚ ਇਸ ਵਿਵਾਦ ਨੂੰ ਲੈ ਕੇ ਫਿਰਕੂ ਦੰਗਾ ਭੜਕ ਗਏ।

ਇਹ ਵੀ ਪੜ੍ਹੋ: ਮਣੀਪੁਰ ਤੋਂ ਬਾਅਦ ਹੁਣ ਪੱਛਮੀ ਬੰਗਾਲ 'ਚ ਟੀਐਮਸੀ ਦੇ ਗੁੰਡਿਆਂ ਨੇ ਔਰਤ ਦੀ ਕੀਤੀ ਕੁੱਟਮਾਰ, ਨਗਨ ਕਰਕੇ ਪੂਰੇ ਪਿੰਡ 'ਚ ਘੁਮਾਇਆ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ

ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?

ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ

PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ
Canada Visa: ਹੁਣ ਮਾਪਿਆਂ ਨੂੰ ਕੈਨੇਡਾ ਨਹੀਂ ਸੱਦ ਸਕਣਗੇ ਪ੍ਰਵਾਸੀ, ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲੱਗੀ ਰੋਕ, ਪੰਜਾਬੀ ਭਾਈਚਾਰੇ 'ਚ ਮੱਚੀ ਹਲਚਲ
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
ਸੜਕ ਹਾਦਸਿਆਂ ਨੂੰ ਲੈ ਕੇ ਗਡਕਰੀ ਦਾ ਵੱਡਾ ਐਲਾਨ, ਰਾਜ ਸਰਕਾਰ ਦੇਵੇਗੀ ਡੇਢ ਲੱਖ, ‘ਰਾਹਵੀਰਾਂ’ ਨੂੰ ਮਿਲਣਗੇ 25 ਹਜ਼ਾਰ
PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?
PUNJAB WEATHER: ਪੰਜਾਬ-ਚੰਡੀਗੜ੍ਹ 'ਚ ਲੋਹੜੀ ਤੱਕ ਕੋਹਰੇ ਦਾ ਅਲਰਟ: 5 ਸ਼ਹਿਰਾਂ 'ਚ ਕੋਲਡ ਡੇ, ਤੇਜ਼ੀ ਨਾਲ ਡਿੱਗ ਰਿਹਾ ਪਾਰਾ, ਠੁਰ-ਠੁਰ ਕਰ ਰਹੇ ਲੋਕ..ਕੀ ਅੱਜ ਧੁੱਪ ਨਿਕਲੇਗੀ?
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (09-01-2026)

Punjab Politics: ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਇਹ ਵਾਲੇ ਮੰਤਰੀਆਂ ਦੇ ਵਿਭਾਗਾਂ 'ਚ ਤਬਦੀਲੀ, ਕੀ ਹੋਵੇਗਾ ਅਸਰ?

Internet and Phone Services Shut Down: ਈਰਾਨ 'ਚ ਬਵਾਲ ਮਗਰੋਂ ਇੰਟਰਨੈੱਟ ਤੇ ਟੈਲੀਫ਼ੋਨ ਸੇਵਾਵਾਂ ਬੰਦ, ਸੜਕਾਂ ‘ਤੇ ਹਜ਼ਾਰਾਂ ਪ੍ਰਦਰਸ਼ਨਕਾਰੀ, ਟਰੰਪ ਨੇ ਕਿਹਾ—‘…ਤਾਂ ਛੱਡਾਂਗੇ ਨਹੀਂ’

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Embed widget