ਮਣੀਪੁਰ ਤੋਂ ਬਾਅਦ ਹੁਣ ਪੱਛਮੀ ਬੰਗਾਲ 'ਚ ਟੀਐਮਸੀ ਦੇ ਗੁੰਡਿਆਂ ਨੇ ਔਰਤ ਦੀ ਕੀਤੀ ਕੁੱਟਮਾਰ, ਨਗਨ ਕਰਕੇ ਪੂਰੇ ਪਿੰਡ 'ਚ ਘੁਮਾਇਆ
ਮਹਿਲਾ ਉਮੀਦਵਾਰ ਨੇ ਦੱਸਿਆ ਕਿ ਕਰੀਬ 40-50 ਟੀਐਮਸੀ ਦੇ ਗੁੰਡਿਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਦੀ ਛਾਤੀ 'ਤੇ ਹਮਲਾ ਕੀਤਾ। ਨਗਨ ਕਰਕੇ ਗਲਤ ਤਰੀਕੇ ਨਾਲ ਹੱਥ ਲਾਇਆ। ਜਦੋਂ ਟੀਐਮਸੀ ਦੇ ਗੁੰਡੇ ਲੜ ਰਹੇ ਸਨ ਤਾਂ ਉਨ੍ਹਾਂ ਦੇ ਇੱਕ ਨੇਤਾ ਨੇ ਉਨ੍ਹਾਂ ਨੂੰ ਕੱਪੜੇ ਫਾੜਨ ਲਈ ਉਕਸਾਇਆ।
ਮਣੀਪੁਰ ਵਿੱਚ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੱਛਮੀ ਬੰਗਾਲ ਤੋਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਪੰਚਾਇਤ ਚੋਣਾਂ ਦੌਰਾਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਗੁੰਡਿਆਂ ਵੱਲੋਂ ਇੱਕ ਮਹਿਲਾ ਉਮੀਦਵਾਰ ਨੂੰ ਕਥਿਤ ਤੌਰ 'ਤੇ ਨਗਨ ਕਰਕੇ ਪੂਰੇ ਪਿੰਡ ਵਿੱਚ ਘੁਮਾਇਆ।
ਏਐਨਆਈ ਦੀ ਰਿਪੋਰਟ ਅਨੁਸਾਰ ਉਸ ਦੀ ਕੁੱਟਮਾਰ ਕੀਤੀ ਗਈ, ਜਨਤਕ ਤੌਰ 'ਤੇ ਛੇੜਛਾੜ ਕੀਤੀ ਗਈ। ਘਟਨਾ 8 ਜੁਲਾਈ 2023 ਦੀ ਹੈ। ਇਸ ਦਿਨ ਸਿਆਸੀ ਹਿੰਸਾ ਲਈ ਬਦਨਾਮ ਬੰਗਾਲ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਪਈਆਂ ਸਨ।
ਜਾਗਰਣ ਦੀ ਰਿਪੋਰਟ ਮੁਤਾਬਕ ਗ੍ਰਾਮ ਪੰਚਾਇਤ ਚੋਣਾਂ ਲਈ ਇਕ ਮਹਿਲਾ ਉਮੀਦਵਾਰ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਤੇ ਉਸ ਨਾਲ ਛੇੜਛਾੜ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਦੱਸਿਆ ਜਾਂਦਾ ਹੈ ਕਿ ਉਸ ਨੂੰ 8 ਜੁਲਾਈ ਨੂੰ ਪੂਰੇ ਪਿੰਡ 'ਚ ਨਗਨ ਕਰਕੇ ਪੂਰੇ ਪਿੰਡ ਵਿੱਚ ਘੁਮਾਇਆ।
ਘਟਨਾ ਹਾਵੜਾ ਜ਼ਿਲ੍ਹੇ ਦੇ ਪਾਂਚਲਾ ਇਲਾਕੇ ਦੀ ਹੈ। ਇਸ ਸਬੰਧੀ ਪਾਂਚਲਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਟੀਐਮਸੀ ਉਮੀਦਵਾਰ ਹੇਮੰਤ ਰਾਏ, ਨੂਰ ਆਲਮ, ਅਲਫੀ ਐਸਕੇ, ਰਣਬੀਰ ਪੰਜਾ ਸੰਜੂ, ਸੁਕਮਲ ਪੰਜਾ ਸਮੇਤ ਕਈ ਹੋਰਾਂ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Climate Change: ਪਿਛਲੇ ਸੈਂਕੜੇ ਸਾਲਾਂ ਦਾ ਸਭ ਤੋਂ ਗਰਮ ਮਹੀਨਾ ਰਿਹਾ ਜੁਲਾਈ, ਨਾਸਾ ਦੇ ਵਿਗਿਆਨੀ ਚਿੰਤਤ
ਔਰਤ ਨੇ ਦੱਸਿਆ ਕਿ ਟੀਐਮਸੀ ਦੇ ਕਰੀਬ 40 ਤੋਂ 50 ਗੁੰਡਿਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਦੀ ਛਾਤੀ ਅਤੇ ਸਿਰ 'ਤੇ ਡੰਡੇ ਨਾਲ ਹਮਲਾ ਕੀਤਾ ਗਿਆ। ਉਸ ਨੂੰ ਪੋਲਿੰਗ ਸਟੇਸ਼ਨ ਤੋਂ ਬਾਹਰ ਸੁੱਟ ਦਿੱਤਾ ਗਿਆ। ਰਿਪਬਲਿਕ ਦੀ ਰਿਪੋਰਟ ਮੁਤਾਬਕ ਪੀੜਤਾ ਮੁਤਾਬਕ ਉਸ ਦੇ ਕੱਪੜੇ ਫਾੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਉਸ ਨੂੰ ਨੰਗਾ ਹੋਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਗਿਆ ਅਤੇ ਜਨਤਕ ਤੌਰ 'ਤੇ ਛੇੜਛਾੜ ਕੀਤੀ ਗਈ। ਪੀੜਤਾ ਅਨੁਸਾਰ ਜਦੋਂ ਟੀਐਮਸੀ ਦੇ ਕੁਝ ਵਰਕਰ ਉਸ ਨਾਲ ਛੇੜਛਾੜ ਕਰ ਰਹੇ ਸਨ ਤਾਂ ਉਨ੍ਹਾਂ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਕੱਪੜੇ ਪਾੜਨ ਲਈ ਉਕਸਾਇਆ।
ਬੰਗਾਲ ਭਾਜਪਾ ਦੇ ਸਹਿ-ਇੰਚਾਰਜ ਅਮਿਤ ਮਾਲਵੀਆ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਐਫਆਈਆਰ ਵੀ ਉਦੋਂ ਦਰਜ ਕੀਤੀ ਗਈ ਸੀ ਜਦੋਂ ਭਾਜਪਾ ਨੇ ਇਸ ਲਈ ਦਬਾਅ ਬਣਾਇਆ ਸੀ। ਉਨ੍ਹਾਂ ਨੇ ਕਿਹਾ, ''ਕੀ ਤੁਹਾਨੂੰ ਥੋੜੀ ਵੀ ਸ਼ਰਮ ਹੈ ਮਮਤਾ ਬੈਨਰਜੀ? 8 ਜੁਲਾਈ 2023 ਨੂੰ ਪੰਚਾਇਤੀ ਚੋਣਾਂ ਵਾਲੇ ਦਿਨ ਤੁਹਾਡੇ ਸਕੱਤਰੇਤ ਤੋਂ ਥੋੜੀ ਦੂਰ ਹਾਵੜਾ ਦੇ ਪਾਂਚਲਾ ਵਿੱਚ ਗ੍ਰਾਮ ਸਭਾ ਦੀ ਇੱਕ ਮਹਿਲਾ ਉਮੀਦਵਾਰ ਦੀ ਕੁੱਟਮਾਰ ਕੀਤੀ ਗਈ, ਨਗਨ ਘੁਮਾਇਆ ਗਿਆ। ਤੁਹਾਡੀ ਪੁਲਿਸ ਨੇ ਐਫਆਈਆਰ ਉਦੋਂ ਦਰਜ ਕੀਤੀ ਜਦੋਂ ਭਾਜਪਾ ਨੇ ਦਬਾਅ ਪਾਇਆ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਅਸਫਲ ਮੁੱਖ ਮੰਤਰੀ ਦੱਸਦੇ ਹੋਏ ਬੰਗਾਲ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਹੈ।
Do you have any shame at all Mamata Banerjee?
— Amit Malviya (@amitmalviya) July 20, 2023
On 8th Jul 2023, day of Panchayat poll, a Gram Sabha candidate, a woman, was beaten, stripped naked and paraded in Howrah’s Panchla, stones throw away from Nabanno, where you sit.
Your police wasn’t even taking FIR till the BJP… https://t.co/hAYTF7N3KP
ਇਹ ਵੀ ਪੜ੍ਹੋ: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ, ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 15 ਪੰਜਾਬੀ ਦਬੋਚੇ, 90 ਲੱਖ ਡਾਲਰ ਦੀ ਜਾਇਦਾਦ ਜ਼ਬਤ