(Source: ECI/ABP News)
ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ, ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 15 ਪੰਜਾਬੀ ਦਬੋਚੇ, 90 ਲੱਖ ਡਾਲਰ ਦੀ ਜਾਇਦਾਦ ਜ਼ਬਤ
ਕੈਨੇਡਾ ਪੁਲਿਸ ਨੇ ਵਾਹਨ ਚੋਰੀ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਸਾਮਾਨ ਸਮੇਤ 90 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ।
![ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ, ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 15 ਪੰਜਾਬੀ ਦਬੋਚੇ, 90 ਲੱਖ ਡਾਲਰ ਦੀ ਜਾਇਦਾਦ ਜ਼ਬਤ Shame on Punjabis of Canada, police arrested 15 Punjabis for stealing vehicles ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ, ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 15 ਪੰਜਾਬੀ ਦਬੋਚੇ, 90 ਲੱਖ ਡਾਲਰ ਦੀ ਜਾਇਦਾਦ ਜ਼ਬਤ](https://feeds.abplive.com/onecms/images/uploaded-images/2023/07/21/9cf49b73236fe1e9dcaa33d7009ae6ec1689919025441700_original.jpg?impolicy=abp_cdn&imwidth=1200&height=675)
Punjabi in Canada: ਪੰਜਾਬੀਆਂ ਨੇ ਕੈਨੇਡਾ ਵਿੱਚ ਸ਼ਰਮਨਾਕ ਕਾਰਾ ਕੀਤਾ ਹੈ। ਇਸ ਨਾਲ ਵਿਦੇਸ਼ ਵਿੱਚ ਪੂਰੀ ਪੰਜਾਬੀ ਕੌਮ ਦਾ ਅਕਸ ਖਰਾਬ ਹੋਇਆ ਹੈ। ਕੈਨੇਡਾ ਪੁਲਿਸ ਨੇ ਵਾਹਨ ਚੋਰੀ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਭਾਰਤੀ ਮੂਲ ਦੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਸਾਮਾਨ ਸਮੇਤ 90 ਲੱਖ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਦੁਖ ਦੀ ਗੱਲ ਹੈ ਕਿ ਇਹ ਸਾਰੇ ਮੁਲਜ਼ਮ ਪੰਜਾਬ ਨਾਲ ਸਬੰਧਤ ਹਨ।
ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਪੀਲ ਰਿਜਨਲ ਨਗਰਪਾਲਿਕਾ ਖੇਤਰ ਤੇ ਗਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਕਈ ਟਰੈਕਟਰ-ਟਰੇਲਰ ਤੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਮਾਰਚ ਵਿੱਚ ਇੱਕ ਸਾਂਝੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਾਂਚ ਵਿੱਚ ਇਸ ਨੂੰ ‘ਪ੍ਰਾਜੈਕਟ ਬਿੱਗ ਰਿਗ’ ਦਾ ਨਾਂ ਦਿੱਤਾ ਗਿਆ ਅਤੇ ਇਸ ਗਰੋਹ ਦਾ ਪਰਦਾਫਾਸ਼ ਕਰਕੇ ਜੀਟੀਏ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਭਾਰਤੀ ਮੂਲ ਦੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਧਿਕਾਰੀ ਮਾਰਕ ਹੇਅਵੁੱਡ ਨੇ ਦੱਸਿਆ ਕਿ ਮੁਲਜ਼ਮ ਸੜਕ ਕਿਨਾਰਿਓਂ ਟਰੱਕ ਚੋਰੀ ਕਰਦੇ ਸਨ। ਪੀਲ ਪੁਲਿਸ ਦੇ ਜਾਂਚ ਪੜਤਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਪਟੀ ਚੀਫ ਨਿੱਕ ਮਿਲੀਨੋਵਿੱਚ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਕਾਰ ਸਿੰਘ (42), ਅਜੈ ਅਜੈ (26), ਮਨਜੀਤ ਪਾੜਾ (40), ਜਗਜੀਵਨ ਸਿੰਘ (25), ਅਮਨਦੀਪ ਬੈਦਵਾਣ (41), ਕਰਮਸ਼ੰਦ ਸਿੰਘ (58), ਜਸਵਿੰਦਰ ਅਟਵਾਲ (45), ਲਖਵੀਰ ਸਿੰਘ (45), ਜਗਪਾਲ ਸਿੰਘ (34), ਉਪਕਰਨ ਸੰਧੂ (31), ਸੁਖਵਿੰਦਰ ਸਿੰਘ (44), ਕੁਲਵੀਰ ਬੈਂਸ (39), ਬੰਸ਼ੀਧਰ ਲਾਲਸਰਨ (39), ਸ਼ੋਬਿਤ ਵਰਮਾ (23), ਸੁਖਨਿੰਦਰ ਢਿੱਲੋਂ (34) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ : ਪਤਨੀ ਨਾਲ ਨਾਜਾਇਜ਼ ਸਬੰਧਾਂ ਦੀ ਸੀ ਸ਼ੱਕ, ਗੁੱਸੇ 'ਚ ਦਿੱਤੀ ਕਤਲ ਦੀ ਸੁਪਾਰੀ, ਆਖਰ ਖੁੱਲ੍ਹਿਆ ਭੇਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)