ਪੜਚੋਲ ਕਰੋ

ਰਾਫੇਲ ਜੈਟਸ 'ਤੇ ਫਿੱਟ ਹੋਏਗੀ ਹੈਮਰ ਮਿਜ਼ਾਈਲ, ਹੁਣ ਦੁਸ਼ਮਣਾਂ ਦੀ ਖੈਰ ਨਹੀਂ!

ਭਾਰਤੀ ਹਵਾਈ ਸੈਨਾ ਰਾਫੇਲ ਲੜਾਕੂ ਜਹਾਜ਼ਾਂ ਨੂੰ ਫਰਾਂਸੀਸੀ ਮਿਜ਼ਾਈਲ ਹੈਮਰ (HAMMER Missile) ਨਾਲ ਲੈਸ ਕਰਨ ਦੀ ਤਿਆਰੀ ਕਰ ਰਹੀ ਹੈ।

ਨਵੀਂ ਦਿੱਲੀ: ਗਲਵਾਨ ਘਾਟੀ ਵਿੱਚ ਚੀਨ ਨਾਲ ਵਧ ਰਹੇ ਤਣਾਅ ਕਾਰਨ ਭਾਰਤ ਆਪਣੀ ਸੈਨਿਕ ਤਾਕਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 29 ਜੁਲਾਈ ਨੂੰ ਰਾਫੇਲ ਜਹਾਜ਼ ਦਾ ਪਹਿਲਾ ਜੱਥਾ ਫਰਾਂਸ ਤੋਂ ਭਾਰਤ ਪਹੁੰਚਣਾ ਹੈ। ਇਸ ਦੌਰਾਨ ਇਹ ਵੀ ਖ਼ਬਰ ਮਿਲੀ ਹੈ ਕਿ ਭਾਰਤੀ ਹਵਾਈ ਸੈਨਾ ਰਾਫੇਲ ਲੜਾਕੂ ਜਹਾਜ਼ਾਂ (rafale fighter jets) ਨੂੰ ਫਰਾਂਸੀਸੀ ਮਿਜ਼ਾਈਲ ਹੈਮਰ (HAMMER Missile) ਨਾਲ ਲੈਸ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਰਾਫੇਲ ਦੀ ਮਾਰਕ ਸਮਰਥਾ ਹੋਰ ਵਧੇਗੀ। ਮੋਦੀ ਸਰਕਾਰ ਵੱਲੋਂ ਹਥਿਆਰਬੰਦ ਫੌਜਾਂ ਨੂੰ ਦਿੱਤੀ ਗਈ ਖਰੀਦ ਦੀ ਐਮਰਜੈਂਸੀ ਸ਼ਕਤੀ ਦੇ ਅਧੀਨ ਹੈਮਰ ਮਿਜ਼ਾਈਲਾਂ ਖਰੀਦਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ 60 ਕਿਲੋਮੀਟਰ ਉਚਾਈ ਵਾਲੇ ਇਲਾਕਿਆਂ ਵਿੱਚ ਤੇ 15 ਕਿਲੋਮੀਟਰ ਤਕ ਮਾਰਨ ਦੇ ਸਮਰੱਥ ਹੈ। ਹੈਮਰ ਮਿਜ਼ਾਈਲ: ਨਿਊਜ਼ ਏਜੰਸੀ ਏਐਨਆਈ ਮੁਤਾਬਕ ‘ਹੈਮਰ ਮਿਜ਼ਾਈਲਾਂ’ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਫਰਾਂਸ ਦੇ ਅਧਿਕਾਰੀ ਇਸ ਨੂੰ ਰਾਫੇਲ ਲੜਾਕੂ ਜਹਾਜ਼ਾਂ ਲਈ ਥੋੜ੍ਹੇ ਸਮੇਂ ਵਿੱਚ ਸਪਲਾਈ ਕਰਨ ਲਈ ਸਹਿਮਤ ਹੋ ਗਏ ਹਨ। ਹਵਾਈ ਸੈਨਾ ਵੱਲੋਂ ਇਨ੍ਹਾਂ ਮਿਜ਼ਾਈਲਾਂ ਦੀ ਫੌਰੀ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ, ਫਰਾਂਸ ਅਧਿਕਾਰੀ ਭਾਰਤ ਨੂੰ ਇਹ ਮਿਜ਼ਾਈਲ ਪ੍ਰਣਾਲੀਆਂ ਮੌਜੂਦਾ ਸਟਾਕ ਤੋਂ ਮੁਹੱਈਆ ਕਰਵਾਏਗੀ, ਜੋ ਉਨ੍ਹਾਂ ਨੇ ਆਪਣੇ ਕੁਝ ਹੋਰ ਗਾਹਕਾਂ ਲਈ ਤਿਆਰ ਕੀਤੀਆਂ ਸੀ। ਹੈਮਰ ਦਾ ਪੂਰਾ ਨਾਂ Highly Agile Modular Munition Extended Range ਹੈ। ਹੈਮਰ ਮਿਜ਼ਾਈਲ ਇੱਕ ਮੱਧ ਰੇਂਜ ਦਾ ਏਅਰ ਟੂ ਗ੍ਰਾਉਂਡ ਮਿਜ਼ਾਈਲ ਹੈ, ਜਿਸ ਨੂੰ ਫਰਾਂਸੀਸੀ ਏਅਰ ਫੋਰਸ ਤੇ ਨੇਵੀ ਦੇ ਲਈ ਤਿਆਰ ਕੀਤੀ ਗਿਆ ਸੀ। ਰਾਫੇਲ ਜੈਟਸ 'ਤੇ ਫਿੱਟ ਹੋਏਗੀ ਹੈਮਰ ਮਿਜ਼ਾਈਲ, ਹੁਣ ਦੁਸ਼ਮਣਾਂ ਦੀ ਖੈਰ ਨਹੀਂ! ਇਹ ਪਹਾੜੀ ਖੇਤਰਾਂ ਸਮੇਤ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਬੰਕਰ ਜਾਂ ਨਿਸ਼ਾਨੇ 'ਤੇ ਹਮਲਾ ਕਰਨ ਦੀ ਭਾਰਤ ਦੀ ਸਮਰੱਥਾ ਵਧਾਉਣ ਵਿੱਚ ਸਮਰੱਥ ਰਿਹਾ ਹੈ। ਜਦੋਂ ਇਸ ਸਬੰਧੀ ਏਅਰ ਫੋਰਸ ਦੇ ਬੁਲਾਰੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਅਗਲੇ ਬੁੱਧਵਾਰ (29 ਜੁਲਾਈ) ਨੂੰ ਪੰਜ ਰਾਫੇਲ ਜਹਾਜ਼ ਫਰਾਂਸ ਤੋਂ ਭਾਰਤ ਆ ਰਹੇ ਹਨ। ਇਨ੍ਹਾਂ ਲੜਾਕਿਆਂ ਨੂੰ ਹਵਾਈ ਸੈਨਾ ਦੇ 17 ਕਮਾਂਡਰ ਉਡਾਉਣਗੇ। ਉਨ੍ਹਾਂ ਦੀ ਸਿਖਲਾਈ ਵੀ ਕਾਫ਼ੀ ਸਮਾਂ ਪਹਿਲਾਂ ਕੀਤੀ ਗਈ ਹੈ। ਪਹਿਲੇ ਜਹਾਜ਼ਾਂ ਦੀ ਸਪੁਰਦਗੀ ਮਈ ਦੇ ਅਖੀਰ ਤੱਕ ਕੀਤੀ ਜਾਣੀ ਸੀ, ਪਰ ਦੋਵਾਂ ਮੁਲਕਾਂ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਇਸ ਨੂੰ ਦੋ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ। ਭਾਰਤ ਤੇ ਫਰਾਂਸ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਸਤੰਬਰ 2022 ਤੱਕ 36 ਰਾਫੇਲ ਜਹਾਜ਼ ਆਉਣ ਵਾਲੇ ਹਨ। ਏਅਰਫੋਰਸ ਦੇ ਪਾਇਲਟ ਤੇ ਤਕਨੀਕੀ ਅਧਿਕਾਰੀਆਂ ਨੂੰ ਰਾਫੇਲ ਦੀ ਆਪ੍ਰੇਸ਼ਨ ਲਈ ਉਡਾਣ ਬਾਰੇ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Bilaspur : ਲੈਂਡਿੰਗ ਦੌਰਾਨ ਫਟ ਗਿਆ ਜਹਾਜ਼ ਦਾ ਟਾਇਰ, ਦਿੱਲੀ ਤੋਂ ਆਉਂਦੇ ਸਮੇਂ ਵਾਪਰਿਆ ਹਾਦਸਾ; ਯਾਤਰੀਆਂ ’ਚ ਮਚਿਆ ਹੜਕੰਪ
Bilaspur : ਲੈਂਡਿੰਗ ਦੌਰਾਨ ਫਟ ਗਿਆ ਜਹਾਜ਼ ਦਾ ਟਾਇਰ, ਦਿੱਲੀ ਤੋਂ ਆਉਂਦੇ ਸਮੇਂ ਵਾਪਰਿਆ ਹਾਦਸਾ; ਯਾਤਰੀਆਂ ’ਚ ਮਚਿਆ ਹੜਕੰਪ
Smartphone Dispute : ਮਹਿੰਗਾ ਫੋਨ ਨਹੀਂ ਮਿਲਿਆ ਤਾਂ ਧੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਸਦਮੇ 'ਚ
Smartphone Dispute : ਮਹਿੰਗਾ ਫੋਨ ਨਹੀਂ ਮਿਲਿਆ ਤਾਂ ਧੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਸਦਮੇ 'ਚ
ਔਰਤਾਂ ਲਈ ਖੁਸ਼ਖਬਰੀ! ਰੋਡਵੇਜ਼ ਬੱਸਾਂ 'ਚ ਹੋਵੇਗਾ ਫ੍ਰੀ ਸਫਰ, ਬੱਸ ਕਰਨੀ ਪੂਰੀ ਹੋਵੇਗੀ ਪੂਰੀ ਆਹ ਸ਼ਰਤ
ਔਰਤਾਂ ਲਈ ਖੁਸ਼ਖਬਰੀ! ਰੋਡਵੇਜ਼ ਬੱਸਾਂ 'ਚ ਹੋਵੇਗਾ ਫ੍ਰੀ ਸਫਰ, ਬੱਸ ਕਰਨੀ ਪੂਰੀ ਹੋਵੇਗੀ ਪੂਰੀ ਆਹ ਸ਼ਰਤ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Embed widget