ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ
ਆਮ ਆਦਮੀ ਪਾਰਟੀ (ਆਪ) ਨੇ ਅਗਲੇ ਮਹੀਨੇ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ 22 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ‘ਆਪ’ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਸੂਚੀ ਜਾਰੀ ਕੀਤੀ, ਜਿਸ ਵਿੱਚ ਤਿੰਨ ਮਹਾਲਾਵਾਂ ਦੇ ਨਾਂ ਸ਼ਾਮਲ ਹਨ। ਲੋਕ ਸਭਾ ਚੋਣਾਂ ਵਿਚ ‘ਆਪ’ ਨੇ ਇੰਡੀਅਨ ਨੈਸ਼ਨਲ ਲੋਕ ਦਲ ਨਾਲੋਂ ਟੁੱਟੀ ਜਨ ਨਾਇਕ ਜਨਤਾ ਪਾਰਟੀ ਨਾਲ ਗੱਠਜੋੜ ਬਣਾਇਆ ਸੀ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅਗਲੇ ਮਹੀਨੇ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ 22 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ‘ਆਪ’ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਸੂਚੀ ਜਾਰੀ ਕੀਤੀ, ਜਿਸ ਵਿੱਚ ਤਿੰਨ ਮਹਾਲਾਵਾਂ ਦੇ ਨਾਂ ਸ਼ਾਮਲ ਹਨ। ਲੋਕ ਸਭਾ ਚੋਣਾਂ ਵਿਚ ‘ਆਪ’ ਨੇ ਇੰਡੀਅਨ ਨੈਸ਼ਨਲ ਲੋਕ ਦਲ ਨਾਲੋਂ ਟੁੱਟੀ ਜਨ ਨਾਇਕ ਜਨਤਾ ਪਾਰਟੀ ਨਾਲ ਗੱਠਜੋੜ ਬਣਾਇਆ ਸੀ। ਹਾਲਾਂਕਿ, ਇਕ ਵੀ ਸੀਟ ਨਾ ਜਿੱਤਣ ਤੋਂ ਬਾਅਦ ਦੋਵਾਂ ਨੇ ਆਪਣਾ-ਆਪਣਾ ਰਾਹ ਵੱਖਰਾ ਕਰ ਲਿਆ ਸੀ।
ਆਮ ਆਦਮੀ ਪਾਰਟੀ ਦੇ ਯੋਗੇਸ਼ਵਰ ਸ਼ਰਮਾ (ਪੰਚਕੂਲਾ), ਅੰਸ਼ੁਲ ਕੁਮਾਰ ਅਗਰਵਾਲ (ਅੰਬਾਲਾ ਸਿਟੀ), ਗੁਰਦੇਵ ਸਿੰਘ ਸੂਰਾ (ਲਾਡਵਾ), ਅਨੂਪ ਸੰਧੂ (ਅਸੰਧ), ਰਾਜਕੁਮਾਰ ਪਹਿਲ (ਜੁਲਾਣਾ), ਲਕਸ਼ਿਆ ਗਰਗ (ਫਤਿਹਾਬਾਦ), ਮਨਜੀਤ ਰੰਗਾ (ਉਕਲਾਣਾ), ਸੰਦੀਪ ਲੋਹੜਾ (ਨਾਰਨੌਂਦ), ਮਨੋਜ ਰਾਠੀ (ਹਾਂਸੀ), ਅਨੂਪ ਸਿੰਘ (ਬਰਵਾਲਾ) ਤੇ ਪਵਨ ਹਿੰਦੁਸਤਾਨੀ (ਤੋਸ਼ਾਮ) ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਇਲਾਵਾ ਮੁਨੀਪਾਲ ਅਤਰੀ (ਗੜ੍ਹੀ ਸਾਂਪਲਾ ਕਿਲੋਈ), ਅਨੀਤਾ ਛਿਕਾਰਾ (ਬਹਾਦੁਰਗੜ), ਅਸ਼ਵਨੀ ਦੁਲਹੇੜਾ (ਬੇਰੀ), ਅਜੇ ਸ਼ਰਮਾ (ਮਹਿੰਦਰਗੜ੍ਹ), ਰਣਬੀਰ ਸਿੰਘ ਰਾਠੀ (ਗੁਰੂਗ੍ਰਾਮ), ਕਰਨ ਸਿੰਘ ਡਾਗਰ (ਹੋਡਲ), ਕੁਲਦੀਪ ਕੌਸ਼ਿਕ (ਪਲਵਲ), ਸੰਤੋਸ਼ ਯਾਦਵ (ਫਰੀਦਾਬਾਦ ਐਨਆਈਟੀ), ਧਰਮਵੀਰ ਭਦਾਨਾ (ਬਦਖਲ), ਹਰਿੰਦਰ ਭਾਟੀ (ਬੱਲਬਗੜ੍ਹ) ਤੇ ਕੁਮਾਰੀ ਸੁਮਨਲਤਾ ਵਸ਼ਿਸ਼ਠਾ (ਫਰੀਦਾਬਾਦ) ਤੋਂ ਉਮੀਦਵਾਰ ਹਨ।
ਆਮ ਆਦਮੀ ਪਾਰਟੀ ਨੇ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸੀ। 90 ਮੈਂਬਰੀ ਅਸੈਂਬਲੀ ਲਈ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ 24 ਅਕਤੂਬਰ ਨੂੰ ਨਤੀਜੇ ਸੁਣਾਏ ਜਾਣਗੇ।