ਪੜਚੋਲ ਕਰੋ
(Source: ECI/ABP News)
ਹਰਿਆਣਾ ਦੇ ਭਿਵਾਨੀ 'ਚ ਪਹਾੜ ਖਿਸਕਣ ਕਾਰਨ 4 ਲੋਕਾਂ ਦੀ ਮੌਤ , ਬਚਾਅ ਲਈ NDRF ਸਮੇਤ ਫੌਜ ਦੀ ਟੁਕੜੀ ਬੁਲਾਈ ਗਈ
ਹਰਿਆਣਾ ਦੇ ਭਿਵਾਨੀ 'ਚ ਦਾਦਮ ਮਾਈਨਿੰਗ ਖੇਤਰ 'ਚ ਸ਼ਨੀਵਾਰ ਨੂੰ ਪਹਾੜ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਅਜੇ ਵੀ ਕੁਝ ਹੋਰ ਲੋਕ ਫਸੇ ਹੋਏ ਹਨ।
![ਹਰਿਆਣਾ ਦੇ ਭਿਵਾਨੀ 'ਚ ਪਹਾੜ ਖਿਸਕਣ ਕਾਰਨ 4 ਲੋਕਾਂ ਦੀ ਮੌਤ , ਬਚਾਅ ਲਈ NDRF ਸਮੇਤ ਫੌਜ ਦੀ ਟੁਕੜੀ ਬੁਲਾਈ ਗਈ Haryana : Four people died due to landslide in Bhiwani , an army unit including NDRF was called for rescue ਹਰਿਆਣਾ ਦੇ ਭਿਵਾਨੀ 'ਚ ਪਹਾੜ ਖਿਸਕਣ ਕਾਰਨ 4 ਲੋਕਾਂ ਦੀ ਮੌਤ , ਬਚਾਅ ਲਈ NDRF ਸਮੇਤ ਫੌਜ ਦੀ ਟੁਕੜੀ ਬੁਲਾਈ ਗਈ](https://feeds.abplive.com/onecms/images/uploaded-images/2022/01/01/cf8de44fe0493c594969edab2ced852a_original.jpg?impolicy=abp_cdn&imwidth=1200&height=675)
ਭਿਵਾਨੀ : ਹਰਿਆਣਾ ਦੇ ਭਿਵਾਨੀ 'ਚ ਦਾਦਮ ਮਾਈਨਿੰਗ ਖੇਤਰ 'ਚ ਸ਼ਨੀਵਾਰ ਨੂੰ ਪਹਾੜ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਅਜੇ ਵੀ ਕੁਝ ਹੋਰ ਲੋਕ ਫਸੇ ਹੋਏ ਹਨ। ਕਈ ਵਾਹਨ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਏ। ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਟਵੀਟ ਕੀਤਾ, “ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਮਾਈਨਿੰਗ ਸਾਈਟ ‘ਤੇ ਹੋਏ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਗਾਜ਼ੀਆਬਾਦ ਤੋਂ NDRF ਦੇ ਮਧੂਬਨ ਤੋਂ SDRF ਟੀਮ ਨੂੰ ਬੁਲਾਇਆ ਗਿਆ ਹੈ। ਹਿਸਾਰ ਤੋਂ ਫੌਜ ਦੀ ਟੁਕੜੀ ਬੁਲਾਈ ਗਈ ਹੈ। ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
हरियाणा के भिवानी जिले में माइनिंग साइट पर जो हादसा हुआ है उससे मैं बहुत दुखी हूं । प्रशासन द्वारा रेस्क्यू ऑपरेशन चलाया जा रहा है । गाजियाबाद से NDRF की मधुबन से SDRF की टीम बुलाई गई है। हिसार से आर्मी की एक यूनिट बुलाई गई है । अभी तक 4 लोगों की मृत्यु हुई है ।
— ANIL VIJ MINISTER HARYANA (@anilvijminister) January 1, 2022
ਪੁਲਿਸ ਨੇ ਦੱਸਿਆ ਕਿ ਤੋਸ਼ਾਮ ਬਲਾਕ 'ਚ ਸਵੇਰੇ 9 ਵਜੇ ਦੇ ਕਰੀਬ ਜ਼ਮੀਨ ਖਿਸਕਣ ਕਾਰਨ ਕਰੀਬ ਅੱਧਾ ਦਰਜਨ ਡੰਪਰ ਟਰੱਕ ਅਤੇ ਕੁਝ ਮਸ਼ੀਨਾਂ ਮਲਬੇ ਹੇਠਾਂ ਦੱਬ ਗਈਆਂ। ਭਿਵਾਨੀ ਦੇ ਚੀਫ ਮੈਡੀਕਲ ਅਫਸਰ ਰਘੁਵੀਰ ਸ਼ਾਂਡਿਲਿਆ ਨੇ ਕਿਹਾ, "ਇਸ ਘਟਨਾ ਵਿੱਚ ਚਾਰ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 2 ਦੀ ਪਛਾਣ ਤੂਫਾਨ ਸ਼ਰਮਾ (30) ਵਾਸੀ ਬਿਹਾਰ ਅਤੇ ਬਿੰਦਰ (23) ਵਾਸੀ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬਾਗਾਂਵਾਲਾ ਵਜੋਂ ਹੋਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਮੁੱਖ ਮੰਤਰੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹ ਤੇਜ਼ੀ ਨਾਲ ਬਚਾਅ ਕਾਰਜ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ। ਖੱਟਰ ਨੇ ਟਵੀਟ ਕੀਤਾ, “ਭਿਵਾਨੀ ਦੇ ਦਾਦਮ ਮਾਈਨਿੰਗ ਖੇਤਰ ਵਿੱਚ ਮੰਦਭਾਗੀ ਜ਼ਮੀਨ ਖਿਸਕਣ ਦੀ ਦੁਰਘਟਨਾ ਤੋਂ ਦੁਖੀ ਹਾਂ। ਮੈਂ ਤੇਜ਼ੀ ਨਾਲ ਬਚਾਅ ਕਾਰਜ ਅਤੇ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਯਕੀਨੀ ਬਣਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ।
ਇਹ ਵੀ ਪੜ੍ਹੋ : ਰਾਜਸਥਾਨ 'ਚ ਅੱਜ ਓਮੀਕਰੋਨ ਦੇ 52 ਨਵੇਂ ਮਾਮਲੇ ਆਏ ਸਾਹਮਣੇ , ਬਿਨਾਂ ਵੈਕਸੀਨ ਵਾਲਿਆਂ 'ਤੇ ਸਖ਼ਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)