ਪੜਚੋਲ ਕਰੋ

Stubble Burning: ਹਰਿਆਣਾ ਦੀ ਸਰਕਾਰ ਨੇ ਕਿਸਾਨਾਂ 'ਤੇ ਵਰਤੀ ਸਖ਼ਤੀ ! ਪਰਾਲੀ ਸੜਾਨ ਵਾਲੇ ਕਿਸਾਨਾਂ ਨੂੰ ਕੀਤਾ 25 ਲੱਖ ਦਾ ਜੁਰਮਾਨਾ

Haryana Air Pollution: ਹਰਿਆਣਾ ਵਿੱਚ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਤਹਿਤ ਸਰਕਾਰ ਨੇ 31 ਅਕਤੂਬਰ ਤੱਕ 900 ਤੋਂ ਵੱਧ ਲੋਕਾਂ ਵਿਰੁੱਧ ਕਾਰਵਾਈ ਕੀਤੀ ਹੈ।

Stubble Burning: ਹਰਿਆਣਾ ਵਿੱਚ ਵੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨੂੰ ਲੈ ਕੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ 939 ਚਲਾਨ ਕੀਤੇ ਗਏ ਹਨ ਅਤੇ 25.12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਾਢੀ ਦੇ ਸੀਜ਼ਨ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 38 ਫੀਸਦੀ ਕਮੀ ਆਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਖੇਤਾਂ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ 31 ਅਕਤੂਬਰ ਤੱਕ 939 ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 25.12 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਰਾਜ ਸਰਕਾਰ ਹਵਾ ਗੁਣਵੱਤਾ ਸੂਚਕਾਂਕ ਨੂੰ ਲੈ ਕੇ ਸੁਚੇਤ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਵਿੱਚ ਆਈ ਹੈ ਕਮੀ 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਦੇ ਕੁਝ ਸਥਾਨਾਂ 'ਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਖਰਾਬ ਅਤੇ ਬਹੁਤ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ 2023 ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 38 ਫੀਸਦੀ ਕਮੀ ਆਈ ਹੈ। ਮੁੱਖ ਸਕੱਤਰ ਨੇ ਇਹ ਗੱਲ ਐਨਸੀਆਰ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਚੇਅਰਮੈਨ ਐਮਐਮ ਕੁੱਟੀ ਦੀ ਪ੍ਰਧਾਨਗੀ ਹੇਠ ਆਯੋਜਿਤ ਇੱਕ ਵਰਚੁਅਲ ਮੀਟਿੰਗ ਵਿੱਚ ਕਹੀ। ਹਰਿਆਣਾ ਵਿੱਚ 2022 ਵਿੱਚ ਪਰਾਲੀ ਸਾੜਨ ਦੇ 2,083 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2023 ਵਿੱਚ ਹੁਣ ਤੱਕ 1,296 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਜੇਕਰ 2021 ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ 57 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਮੁੱਖ ਸਕੱਤਰ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਖ਼ਤ ਨਿਗਰਾਨੀ 'ਤੇ ਜ਼ੋਰ ਦਿੱਤਾ।

ਝੋਨੇ ਦੀ ਪਰਾਲੀ ਦੀ ਉਦਯੋਗਿਕ ਵਰਤੋਂ 'ਤੇ ਜ਼ੋਰ ਦਿੱਤਾ

ਮੁੱਖ ਸਕੱਤਰ ਕੌਸ਼ਲ ਨੇ ਕਿਹਾ ਕਿ ਸੂਬਾ ਸਰਕਾਰ ਪਰਾਲੀ ਸਾੜਨ ਨੂੰ ਘਟਾਉਣ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਪਰਾਲੀ ਦੀ ਉਦਯੋਗਿਕ ਵਰਤੋਂ ਦੀ ਖੋਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਲੂ ਸਾਲ ਦੌਰਾਨ 13.54 ਮੀਟ੍ਰਿਕ ਟਨ ਝੋਨੇ ਦੀ ਪਰਾਲੀ ਦੀ ਸਨਅਤੀ ਤੌਰ 'ਤੇ ਵਰਤੋਂ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਰਾਘਵੇਂਦਰ ਰਾਓ ਵੀ ਮੌਜੂਦ ਸਨ। ਉਨ੍ਹਾਂ ਮਾਈਨਿੰਗ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਖੁੱਲ੍ਹੇ 'ਚ ਕੂੜਾ ਨਾ ਸਾੜਿਆ ਜਾਵੇ। ਉਨ੍ਹਾਂ ਸੜਕਾਂ ਦੀ ਸਫ਼ਾਈ ਤੇ ਸਰਕਾਰ ਵੱਲੋਂ ਲਾਗੂ ਕੀਤੇ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਉਣ ’ਤੇ ਜ਼ੋਰ ਦਿੱਤਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Advertisement
ABP Premium

ਵੀਡੀਓਜ਼

111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjhaਜਦ ਮਾਹੀ ਸ਼ਰਮਾ ਨੇ ਬੋਲੀ ਚਾਹ ਵਾਲੀ ਸ਼ਾਇਰੀ , ਸਾਰੇ ਹੋ ਗਏ ਕਮਲੇ ਤੇ ਕਿਹਾ ਵਾਹ ਵਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ
Saif Ali Khan Attack: ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
ਸੈਫ ਅਲੀ ਖਾਨ ਹਮਲੇ ਮਾਮਲੇ 'ਚ ਮੁੰਬਈ ਪੁਲਿਸ ਦਾ ਵੱਡਾ ਦਾਅਵਾ, ਇਸ ਇਰਾਦੇ ਨਾਲ ਘਰ 'ਚ ਦਾਖਲ ਹੋਇਆ ਸ਼ਖਸ਼, ਹੋਈ ਪਛਾਣ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Caller Name Display: ਹੁਣ ਫੋਨ 'ਤੇ ਨਹੀਂ ਰਹੇਗਾ ਕੋਈ ਪਰਦਾ! ਡਿਸਪਲੇਅ 'ਤੇ ਆਏਗੀ ਸਭ ਕੁਝ ਨਜ਼ਰ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤੇ ਹੁਕਮ
Death: ਮਸ਼ਹੂਰ ਅਦਾਕਾਰ ਦਾ ਦੇਹਾਂਤ, ਛੋਟੀ ਉਮਰ 'ਚ ਆਇਆ ਹਾਰਟ ਅਟੈਕ; ਸਦਮੇ 'ਚ ਫੈਨਜ਼
Death: ਮਸ਼ਹੂਰ ਅਦਾਕਾਰ ਦਾ ਦੇਹਾਂਤ, ਛੋਟੀ ਉਮਰ 'ਚ ਆਇਆ ਹਾਰਟ ਅਟੈਕ; ਸਦਮੇ 'ਚ ਫੈਨਜ਼
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਕੰਮ 'ਤੇ ਲੱਗੀ ਪੂਰਨ ਪਾਬੰਦੀ; ਲੋਕ ਰਹਿਣ ਸਾਵਧਾਨ...
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਕੰਮ 'ਤੇ ਲੱਗੀ ਪੂਰਨ ਪਾਬੰਦੀ; ਲੋਕ ਰਹਿਣ ਸਾਵਧਾਨ...
HMPV ਨਾਲ ਪੀੜਤ ਔਰਤ ਦੀ ਹੋਈ ਮੌ*ਤ, ਲੋਕਾਂ 'ਚ ਖੌਫ ਦਾ ਮਾਹੌਲ
HMPV ਨਾਲ ਪੀੜਤ ਔਰਤ ਦੀ ਹੋਈ ਮੌ*ਤ, ਲੋਕਾਂ 'ਚ ਖੌਫ ਦਾ ਮਾਹੌਲ
Embed widget