IPS ਅਧਿਕਾਰੀ ਸੁਸਾਈਡ ਕੇਸ 'ਚ ਅਹਿਮ ਖੁਲਾਸਾ, ਗੰਨਮੈਨ ਨੇ ਰਿਸ਼ਵਤ ਕੇਸ 'ਚ ਲਿਆ ਨਾਮ, ਵਸੀਅਤ-ਫਾਈਨਲ ਨੋਟ ਮਿਲਿਆ; IAS ਪਤਨੀ CM ਨਾਲ ਜਪਾਨ ਦੌਰੇ 'ਤੇ
ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਸੁਸਾਈਡ ਕਰ ਲਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਵਿੱਚ ਆਪਣੇ ਘਰ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਮਹਿਕਮੇ ਚ ਹਲਚਲ ਮੱਚ ਗਈ। ਜਾਣੋ ਪੂਰਾ ਮਾਮਲਾ

ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਸੁਸਾਈਡ ਕਰ ਲਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਵਿੱਚ ਆਪਣੇ ਘਰ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। ਪੂਰਨ ਕੁਮਾਰ ਨੇ PSO ਦੀ ਪਿਸਟਲ ਨਾਲ ਗੋਲੀ ਚਲਾਈ।
ਦੋ ਦਿਨ ਪਹਿਲਾਂ ਰੋਹਤਕ ਦੇ ਅਰਬਨ ਐਸਟੇਟ ਥਾਣੇ ਵਿੱਚ ਇੱਕ FIR ਦਰਜ ਕੀਤੀ ਗਈ ਸੀ। ਇਹ FIR ਰੋਹਤਕ ਰੇਂਜ ਦੇ IG ਰਹੇ ਵਾਈ ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ਕੁਮਾਰ ਖਿਲਾਫ ਸੀ, ਜਿਸ ਵਿੱਚ ਸੁਸ਼ੀਲ ਕੁਮਾਰ 'ਤੇ ਇੱਕ ਸ਼ਰਾਬ ਕਾਰੋਬਾਰੀ ਤੋਂ ਰਿਸ਼ਵਤ ਮੰਗਣ ਦਾ ਦੋਸ਼ ਸੀ।
ਰੋਹਤਕ ਦੇ SP ਨਰੇਂਦਰ ਬਿਜਾਰਣੀਆ ਨੇ ਦੱਸਿਆ ਕਿ ਵਾਈ ਪੂਰਨ ਕੁਮਾਰ ਦੇ ਗੰਨਮੈਨ ਸੁਸ਼ੀਲ ਨੇ ਇੱਕ ਸ਼ਰਾਬ ਕਾਰੋਬਾਰੀ ਤੋਂ ਮਹੀਨੇ ਦੇ 2 ਤੋਂ 2.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਨਾਲ ਜੁੜੀ ਇੱਕ ਆਡੀਓ ਕਲਿੱਪ ਮਿਲਣ ਤੋਂ ਬਾਅਦ ਸੁਸ਼ੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸੁਸ਼ੀਲ ਨੇ ਵਾਈ ਪੂਰਨ ਕੁਮਾਰ ਦਾ ਨਾਮ ਲਿਆ। ਰੋਹਤਕ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਸੁਸ਼ੀਲ ਨੂੰ ਕੋਰਟ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।
ਸੂਤਰਾਂ ਦੇ ਮੁਤਾਬਕ, ਪੂਰਨ ਕੁਮਾਰ ਦੇ ਸੁਸਾਈਡ ਦੀ ਇਹੀ ਵਜ੍ਹਾ ਮੰਨੀ ਜਾ ਰਹੀ ਹੈ। 29 ਸਤੰਬਰ ਨੂੰ ਸਰਕਾਰ ਨੇ ਪੂਰਨ ਕੁਮਾਰ ਨੂੰ ਰੋਹਤਕ ਰੇਂਜ ਦੇ IG ਦੇ ਪਦ ਤੋਂ ਹਟਾ ਕੇ ਪੁਲਿਸ ਟ੍ਰੇਨਿੰਗ ਕਾਲਜ (PTC), ਸੁਨਾਰੀਆ ਵਿੱਚ IG ਤਾਇਨਾਤ ਕੀਤਾ। ਪੁਲਿਸ ਵਿਭਾਗ ਵਿੱਚ ਇਸਨੂੰ ਇੱਕ ਕਿਸਮ ਦੀ ਸਜ਼ਾ ਟ੍ਰਾਂਸਫ਼ਰ ਵਜੋਂ ਸਮਝਿਆ ਜਾ ਰਿਹਾ ਸੀ।
ਦੇਰ ਸ਼ਾਮ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ, ਪੁਲਿਸ ਨੂੰ ਮੌਕੇ ਤੋਂ ਇੱਕ ਵਸੀਅਤ ਅਤੇ ਇੱਕ ਫਾਈਨਲ ਨੋਟ ਬਰਾਮਦ ਹੋਇਆ ਹੈ। ਇਹਨਾਂ ਨੂੰ ਹੋਰ ਸਬੂਤਾਂ ਦੇ ਨਾਲ ਜਬਤ ਕਰ ਲਿਆ ਗਿਆ। ਵਾਈ ਪੂਰਨ ਕੁਮਾਰ ਦੀ ਪਤਨੀ 8 ਅਕਤੂਬਰ ਨੂੰ ਜਪਾਨ ਤੋਂ ਵਾਪਸ ਆਉਣ ਤੋਂ ਬਾਅਦ ਮੈਡੀਕਲ ਬੋਰਡ ਬਣਾਕੇ ਪੋਸਟਮਾਰਟਮ ਕਰਵਾਇਆ ਜਾਵੇਗਾ।
IPS ਅਧਿਕਾਰੀ ਵਾਈ ਪੂਰਨ ਕੁਮਾਰ ਨੇ ਚੰਡੀਗੜ੍ਹ ਦੇ ਸੈਕਟਰ 11 ਦੀ 116 ਨੰਬਰ ਕੋਠੀ ਵਿੱਚ ਸੁਸਾਈਡ ਕੀਤਾ, ਜੋ ਤਿੰਨ ਮੰਜ਼ਿਲਾਂ ਵਾਲੀ ਹੈ। ਤਿੰਨੋਂ ਫਲੋਰਾਂ 'ਤੇ ਵੱਖ-ਵੱਖ ਪਰਿਵਾਰ ਰਹਿੰਦੇ ਹਨ। ਵਾਈ ਪੂਰਨ ਕੁਮਾਰ ਕੋਠੀ ਦਾ ਗਰਾਊਂਡ ਫਲੋਰ ਅਤੇ ਬੇਸਮੈਂਟ ਰੱਖਦੇ ਸਨ। ਉਹ ਇੱਥੇ ਆਪਣੀ ਪਤਨੀ ਅਮਨੀਤ ਪੀ. ਕੁਮਾਰ ਅਤੇ ਇੱਕ ਧੀ ਦੇ ਨਾਲ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਹਰਿਆਣਾ ਸਰਕਾਰ ਦੇ Civil Aviation ਵਿਭਾਗ ਦੀ ਸਕੱਤਰ ਹਨ। ਪਤਨੀ 5 ਅਕਤੂਬਰ ਨੂੰ ਹਰਿਆਣਾ CM ਨਾਇਬ ਸੈਨੀ ਨਾਲ ਜਪਾਨ ਗਏ ਸੂਬੇ ਸਰਕਾਰ ਦੇ ਡੈਲੀਗੇਸ਼ਨ ਵਿੱਚ ਸ਼ਾਮਿਲ ਹਨ। ਇਹ ਡੈਲੀਗੇਸ਼ਨ 8 ਅਕਤੂਬਰ ਦੀ ਸ਼ਾਮ ਨੂੰ ਭਾਰਤ ਵਾਪਸ ਆਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















