Haryana ਨੂੰ ਪੈਣ ਲੱਗੀ ਕੈਮੀਕਲ ਵਾਲੇ ਪਾਣੀ ਦੀ ਮਾਰ, ਰਾਜਸਥਾਨ ਨਾਲ ਮਿਲ ਕੇ ਖੱਟਰ ਸਰਕਾਰ ਕਰੇਗੀ ਪੱਕਾ ਹੱਲ
Chemical water : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜਸਥਾਨ ਦੇ ਭਿਵਾੜੀ ਤੋਂ ਹਰਿਆਣਾ ਦੇ ਧਾਰੂਹੇੜਾ ਖੇਤਰ ਵਿਚ ਆਉਣ ਵਾਲੇ ਸਨਅਤੀ ਇਕਾਈਆਂ ਦੇ ਕੈਮੀਕਲ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜਸਥਾਨ ਦੇ ਭਿਵਾੜੀ ਤੋਂ ਹਰਿਆਣਾ ਦੇ ਧਾਰੂਹੇੜਾ ਖੇਤਰ ਵਿਚ ਆਉਣ ਵਾਲੇ ਸਨਅਤੀ ਇਕਾਈਆਂ ਦੇ ਕੈਮੀਕਲ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਇਸ ਲਈ 24 ਘੰਟੇ ਅੰਦਰ ਹਰਿਆਣਾ ਦੇ ਰਾਜਸਥਾਨ ਦੇ ਅਧਿਕਾਰੀਆਂ ਦੀ ਸਾਂਝੀ ਜਾਂਚ ਟੀਮ ਬਣਾਈ ਜਾਵੇਗੀ। ਇਹ ਟੀਮ ਸਮੱਸਿਆ ਦੇ ਸਥਾਈ ਹੱਲ ਲਈ ਸਾਰੇ ਪੁਆਇੰਟਾਂ 'ਤੇ ਵਿਚਾਰ ਕਰਕੇ ਕੰਮ ਕਰੇਗੀ।
ਮੁੱਖ ਮੰਤਰੀ ਮਨੋਹਰ ਲਾਲ ਉਪਰੋਕਤ ਸਮੱਸਿਆ ਦੇ ਹਲ ਲਈ ਧਾਰੂਹੇੜਾ ਵਿਚ ਆਯੋਜਿਤ ਹਰਿਆਣਾ ਦੇ ਰਾਜਸਥਾਨ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਿਵਾੜੀ ਤੋਂ ਨਿਕਲਣ ਵਾਲੇ ਕੈਮੀਕਲ ਵਾਲੇ ਪਾਣੀ ਕਾਰਨ ਧਾਰੂਹੇੜਾ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਟਿੰਗ ਵਿਚ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਦੀ ਇਕ ਸਾਂਝੀ ਟੀਮ ਬਣੇਗੀ। ਇਹ ਇਕ ਤਰ੍ਹਾਂ ਨਾਲ ਤਾਲਮੇਲ ਕਮੇਟੀ ਹੋਵੇਗੀ ਅਤੇ ਇਸ ਸਮੱਸਿਆ ਦੇ ਸਥਾਈ ਹਲ ਲਈ ਲਗਾਤਾਰ ਕੰਮ ਕਰੇਗੀ।
ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦੇ ਬਹਾਅ ਨੂੰ ਚੈਕ ਕਰਨ ਲਈ 3 ਸਾਂਝੇ ਫਲੋ ਮੀਟਰ ਲਗਾਏ ਜਾਣਗੇ। ਇਸ ਤੋਂ ਇਲਾਵਾ, ਪਾਣੀ ਦੀ ਗੁਣਵੱਤਾ ਚੈਕ ਕਰਨ ਲਈ ਅਤੇ ਰਿਅਲ ਟਾਇਮ ਡਾਟਾ ਲਈ ਤਿੰਨ ਓਐਮਸੀ ਲਗਾਏ ਜਾਣਗੇ ਜੋ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅਧੀਨ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 31 ਅਗਸਤ ਤਕ ਰਾਜਸਥਾਨ ਦੇ ਭਿਵਾੜੀ ਵਿਚ ਇਕ ਕਲੋਜ ਕੰਟਕਟਰ ਬਣਾਇਆ ਜਾਵੇਗਾ ਜੋ ਸਨਅਤੀ ਵੇਸਟ ਨੂੰ ਸੀਈਟੀਪੀ ਤਕ ਲੈ ਜਾਵੇਗਾ। ਇਸ ਤੋਂ ਬਾਅਦ ਇਸ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਅੱਗੇ ਵਰਤੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਿਵਾੜੀ ਅਤੇ ਧਾਰੂਹੇੜ ਵਿਚਕਾਰ ਪਾਣੀ ਦਾ ਕੁਦਰਤੀ ਫਲੋ ਸਮੱਸਿਆ ਨਹੀਂ ਹੈ, ਸਗੋਂ ਕੈਮੀਕਲ ਵਾਲਾ ਪਾਣੀ ਸੱਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਨੇ ਦੋਵਾਂ ਸੂਬਿਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਇਸ ਸਮੱਸਿਆ ਦਾ ਸਥਾਈ ਹਲ ਲਾਜਿਮੀ ਹੈ। ਉਨ੍ਹਾਂ ਨੇ ਰਾਜਸਥਾਨ ਸਰਕਾਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਇਹ ਹਲ ਨਹੀਂ ਹੁੰਦਾ ਤਾਂ ਹਰਿਆਣਾ ਸਰਕਾਰ ਇਸ ਲਈ ਸਖਤ ਵਿਕਲਪ ਦੀ ਭਾਲ ਕਰੇਗੀ।
Join Our Official Telegram Channel : -
https://t.me/abpsanjhaofficial