ਬੀਜੇਪੀ ਵਿਧਾਇਕ ਨੂੰ ਭੰਡਾਰੇ 'ਚ ਸੱਦਣ 'ਤੇ ਚੱਲੀਆਂ ਡਾਂਗਾ, 7 ਲੋਕ ਜ਼ਖ਼ਮੀ
ਬੀਜੇਪੀ ਵਿਧਾਇਕ ਨੂੰ ਬੁਲਾਉਣ ਕਾਰਨ ਪੈਦਾ ਹੋਏ ਵਿਵਾਦ 'ਚ ਦੋ ਧਿਰਾਂ 'ਚ ਡਾਂਗਾ ਚੱਲੀਆਂ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜੀਂਦ: ਕਿਸਾਨ ਅੰਦੋਲਨ ਦੇ ਚੱਲਦਿਆਂ ਕੀਤੇ ਗਏ ਵਿਰੋਧ ਦੇ ਬਾਵਜੂਦ ਜੀਂਦ ਦੇ ਪਿੰਡ ਸਿਵਾਹਾ 'ਚ ਕਰਵਾਏ ਭੰਡਾਰੇ 'ਚ ਜੇਜੇਪੀ ਦੇ ਵਿਧਾਇਕ ਨੂੰ ਬੁਲਾਉਣ 'ਤੇ ਵੱਡਾ ਹੰਗਾਮਾ ਹੋਇਆ। ਇਸ ਗੱਲ 'ਤੇ ਹੋਏ ਵਿਵਾਦ 'ਚ ਫਾਇਰਿੰਗ ਹੋਣ ਦੀ ਖ਼ਬਰ ਹੈ ਤੇ 7 ਲੋਕ ਜ਼ਖ਼ਮੀ ਹੋ ਹਨ।
ਬੀਜੇਪੀ ਵਿਧਾਇਕ ਨੂੰ ਬੁਲਾਉਣ ਕਾਰਨ ਪੈਦਾ ਹੋਏ ਵਿਵਾਦ 'ਚ ਦੋ ਧਿਰਾਂ 'ਚ ਡਾਂਗਾ ਚੱਲੀਆਂ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ 'ਚ ਇਕ ਪੱਖ ਵੱਲੋਂ ਗੋਲ਼ੀਆਂ ਚਲਾਉਣ ਦੀ ਵੀ ਸੂਚਨਾ ਹੈ।
ਦਰਅਸਲ ਕਿਸਾਨ ਅੰਦੋਲਨ ਕਾਰਨ ਪਿੰਡ ਵਾਲਿਆਂ ਨੇ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ। ਅਜਿਹੇ 'ਚ ਪ੍ਰੋਗਰਾਮ ਕਰਵਾਏ ਜਾਣ ਤੋਂ ਬਾਅਦ ਤੋਂ ਦੋ ਪੱਖਾਂ 'ਚ ਲਗਾਤਾਰ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈਕੇ ਦੋਵਾਂ ਪੱਖਾਂ 'ਚ ਕਈ ਵਾਰ ਪੰਚਾਇਤਾਂ ਦਾ ਦੌਰ ਵੀ ਚੱਲਿਆ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ।
ਇਸੇ ਮਾਮਲੇ ਨੂੰ ਲੈਕੇ ਅੱਜ ਦੋਵਾਂ ਪੱਖਾਂ 'ਚ ਜੰਮ ਕੇ ਵਿਵਾਦ ਹੋਇਆ। ਖੂਬ ਡਾਂਗਾ ਚੱਲੀਆਂ ਜਿਸ 'ਚ ਦੋਵਾਂ ਪੱਖਾਂ ਦੇ ਕੁੱਲ 7 ਲੋਕ ਜ਼ਖ਼ਮੀ ਹੋ ਗਏ। ਇਕ ਪੱਖ 'ਚ 4 ਤੇ ਦੂਜੇ 'ਚ 3 ਜ਼ਖ਼ਮੀ ਹੋਏ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਜੀਂਦ ਦੇ ਸਿਵਸ ਹਸਪਤਾਲ ਲਿਆਂਦਾ ਗਿਆ। ਜਿੱਥੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।