ਕਾਂਗਰਸ ਦੇ ਪ੍ਰਚਾਰਕਾਂ ਦੀ ਲਿਸਟ ਜਾਰੀ, ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੂੰ ਵੱਡਾ ਝਟਕਾ
ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਹਰਿਆਣਾ ਚੋਣਾਂ ਲਈ ਆਪਣੇ 40 ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਅਸ਼ੋਕ ਤੰਵਰ ਨੂੰ ਸਟਾਰ ਪ੍ਰਚਾਰਕ ਰੱਖਿਆ ਗਿਆ ਹੈ।
ਰੋਹਤਕ: ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਹਰਿਆਣਾ ਚੋਣਾਂ ਲਈ ਆਪਣੇ 40 ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਅਸ਼ੋਕ ਤੰਵਰ ਨੂੰ ਸਟਾਰ ਪ੍ਰਚਾਰਕ ਰੱਖਿਆ ਗਿਆ ਹੈ।
ਮੀਡੀਆ ਵਿੱਚ ਹਮੇਸ਼ਾਂ ਛਾਏ ਰਹਿਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹੁਣ ਪੱਤਰਕਾਰਾਂ ਨੂੰ ਵੇਖਦਿਆਂ ਹੀ ਟਲ ਜਾਂਦੇ ਹਨ। ਹਾਲਾਂਕਿ ਪਿਛਲੇ ਕੁਝ ਦਿਨੀਂ ਉਹ ਆਪਣੇ ਹਲਕੇ ਅੰਮ੍ਰਿਤਸਰ ਵਿੱਚ ਸਰਗਰਮ ਹਨ ਪਰ ਮੀਡੀਆ ਤੋਂ ਦੂਰੀ ਬਣਾਈ ਰੱਖ ਰਹੇ ਹਨ। ਕੈਪਟਨ ਨਾਲ ਕਲੇਸ਼ ਹੋਣ ਮਗਰੋਂ ਉਹ ਅੱਜ ਤੱਕ ਮੀਡੀਆ ਨੂੰ ਮੁਖ਼ਾਤਬ ਨਹੀਂ ਹੋਏ।
ਦਰਅਸਲ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਉਸ ਮਗਰੋਂ ਸਿੱਧੂ ਨੇ ਮੀਡੀਆ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਹੀ ਸਿੱਧੂ ਨੂੰ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਹੈ ਕਿਉਂਕਿ ਪਹਿਲਾਂ ਹੀ ਸਿੱਧੂ-ਕੈਪਟਨ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਦਾ ਕਲੇਸ਼ ਜੱਗ ਜਾਹਿਰ ਹੋ ਗਿਆ ਸੀ।