(Source: ECI/ABP News)
ਪੁਲਿਸ ਦੀ ਗੁੰਡਾਗਰਦੀ! ਬਜ਼ੁਰਗ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਪਰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ
ਇਲਜ਼ਾਮ ਹਨ ਕਿ ਸ਼ਰਾਬ ਦੇ ਨਸ਼ੇ 'ਚ ਧੁੱਤ ਏਐਸਆਈ ਨੇ ਥਰਡ ਡਿਗਰੀ ਟੌਰਚਰ ਕੀਤਾ। ਮੂੰਹ ਤੇ ਨੱਕ 'ਚ ਪਾਣੀ ਪਾਇਆ। ਉਸ ਨਾਲ ਮਾਰਕੁੱਟ ਕੀਤੀ ਗਈ।
![ਪੁਲਿਸ ਦੀ ਗੁੰਡਾਗਰਦੀ! ਬਜ਼ੁਰਗ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਪਰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ Haryana Panipat Police beaten old man he died ਪੁਲਿਸ ਦੀ ਗੁੰਡਾਗਰਦੀ! ਬਜ਼ੁਰਗ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਪਰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ](https://feeds.abplive.com/onecms/images/uploaded-images/2021/06/03/e2f3a4584c7a280f03b13f964aff6407_original.jpg?impolicy=abp_cdn&imwidth=1200&height=675)
ਪਾਨੀਪਤ: ਹਰਿਆਣਾ ਦੇ ਪਾਨੀਪਤ 'ਚ ਪੁਲਿਸ ਦਾ ਤਸ਼ੱਦਦ ਸਹਿੰਦਿਆਂ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ। ਕਿਲਾ ਥਾਣੇ 'ਚ 55 ਸਾਲਾ ਆਯੂਬ ਦੀ ਮੌਤ ਹੋ ਗਈ। ਪਰਿਵਾਰ ਨੇ ਏਐਸਆਈ ਧਰਮਬੀਰ ਤੇ ਥਰਡ ਡਿਗਰੀ ਟੌਰਚਰ ਦੇ ਇਲਜ਼ਾਮ ਲਾਏ ਹਨ। ਆਯੁਬ ਦਾ ਕੋਈ ਕਸੂਰ ਨਹੀਂ ਸੀ। ਉਸ ਦੇ ਜਵਾਈ ਦਾ ਭਰਾ ਇੱਕ ਲੜਕੀ ਨੂੰ ਭਜਾ ਕੇ ਲੈ ਗਿਆ ਸੀ।
ਇਲਜ਼ਾਮ ਹਨ ਕਿ ਸ਼ਰਾਬ ਦੇ ਨਸ਼ੇ 'ਚ ਧੁੱਤ ਏਐਸਆਈ ਨੇ ਥਰਡ ਡਿਗਰੀ ਟੌਰਚਰ ਕੀਤਾ। ਮੂੰਹ ਤੇ ਨੱਕ 'ਚ ਪਾਣੀ ਪਾਇਆ। ਉਸ ਨਾਲ ਮਾਰਕੁੱਟ ਕੀਤੀ ਗਈ। ਇਸ ਨਾਲ ਬਜ਼ੁਰਗ ਦੀ ਮੌਤ ਹੋ ਗਈ। ਮੁਲਜ਼ਮ ਏਐਸਆਈ ਖਿਲਾਫ ਗਲਤ ਤਰੀਕੇ ਨਾਲ ਪੁੱਛਗਿਛ ਕਰਨ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਤੇ ਥਾਣੇ ਦੇ ਬਾਹਰ ਹੰਗਾਮਾ ਕਰਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਉੱਥੇ ਹੀ ਦੇਰ ਰਾਤ ਲੜਕੀ ਪੱਖ ਦੇ ਲੋਕਾਂ ਤੇ ਵੀ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਕੀ ਹੈ ਮਾਮਲਾ
ਸ਼ੋਕ ਵਿਹਾਰ ਕਲੋਨੀ 'ਚ ਰਹਿਣ ਵਾਲੀ ਇੰਦੂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 26 ਮਈ ਦੀ ਸਵੇਰ ਉਸ ਦੀ 22 ਸਾਲਾ ਬੇਟੀ ਨੂੰ ਡਾਬਰ ਕਲੋਨੀ ਦੇ ਇਰਸ਼ਾਦ ਨੇ ਅਗਵਾ ਕਰ ਲਿਆ ਹੈ ਤੇ ਇਸ ਸਾਜ਼ਿਸ਼ 'ਚ ਉਸ ਦੀ ਭਾਬੀ ਵੀ ਸ਼ਾਮਲ ਹੈ। 27 ਮਈ ਨੂੰ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਮਸਲੇ 'ਚ ਹੀ 55 ਸਾਲਾ ਆਯੂਬ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਗਿਆ ਸੀ। ਜਿੱਥੇ ਉਸ 'ਤੇ ਇੰਨਾ ਤਸ਼ੱਦਦ ਕੀਤਾ ਗਿਆ ਕਿ ਉਸ ਦੀ ਮੌਤ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)