ਕਰਨਾਲ ‘ਚ ਗ੍ਰਿਫ਼ਤਾਰ ਸ਼ੱਕੀ ਅੱਤਵਾਦੀ ਮਾਮਲੇ 'ਚ ਪੁਲਿਸ ਨੂੰ ਮਿਲੇ ਅਹਿਮ ਸੁਰਾਗ, ਜਲਦ ਹੋਵੇਗਾ ਖੁਲਾਸਾ
Haryana Terrorist Case: ਹਰਿਆਣਾ ਦੇ ਕਰਨਾਲ ਵਿੱਚ ਫੜੇ ਗਏ 4 ਸ਼ੱਕੀ ਅੱਤਵਾਦੀਆਂ ਦੇ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਜਾਣਕਾਰੀ ਮਿਲੀ ਹੈ। ਸ਼ੁਰੂਆਤੀ ਜਾਂਚ 'ਚ ਗੱਡੀ ਦੇ ਕਾਗਜ਼ ਯਾਨੀ ਆਰਸੀ ਫਰਜ਼ੀ ਨਿਕਲੇ ਹਨ।
Haryana Police: ਕਰਨਾਲ ਬਸਤਾਰਾ ਟੋਲ ਪਲਾਜ਼ਾ 'ਤੇ ਫੜੇ ਗਏ ਸ਼ੱਕੀ ਅੱਤਵਾਦੀਆਂ ਤੋਂ ਬਰਾਮਦ ਵਾਹਨ ਦੀ ਚੈਕਿੰਗ ਕਰਨ 'ਤੇ ਦੋ ਆਰਸੀ ਮਿਲੀ ਸੀ। ਜਾਂਚ ਟੀਮ ਵੱਲੋਂ ਆਰਸੀ ਦੀ ਪੜਤਾਲ ਦੌਰਾਨ ਇਹ ਆਰਸੀ ਫਰਜ਼ੀ ਨਿਕਲੀ। ਇਸ ਦੇ ਆਧਾਰ 'ਤੇ 10 ਮਈ ਨੂੰ ਮਧੂਬਨ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਅੰਬਾਲਾ ਦੇ ਆਮਦਪੁਰ ਸਾਹਾ ਦੇ ਨਿਤਿਨ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਟੀਮ ਨੂੰ ਮਾਮਲੇ 'ਚ ਅਹਿਮ ਲੀਡ ਮਿਲੀ ਹੈ, ਜਲਦ ਹੀ ਦੋਸ਼ੀ ਨਿਤਿਨ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੁਲਿਸ ਵੱਲੋਂ ਮਿਲੀ ਸੂਚਨਾ ਦੀ ਕੀਤੀ ਜਾ ਰਹੀ ਹੈ ਵੈਰੀਫਿਕੇਸ਼ਨ
ਐਸਪੀ ਨੇ ਦੱਸਿਆ ਕਿ ਮੁਲਜ਼ਮ ਨਿਤਿਨ ਸ਼ਰਮਾ ਖ਼ਿਲਾਫ਼ ਯਮੁਨਾਨਗਰ ਵਿੱਚ ਵੀ ਕੇਸ ਚੱਲ ਰਿਹਾ ਹੈ, ਜਦਕਿ ਜੰਮੂ ਵਿੱਚ ਵੀ ਕੇਸ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਜੇਲ੍ਹ ਵਿੱਚ ਵੀ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਰਨਾਲ ਪੁਲਿਸ ਨੂੰ ਕਾਫੀ ਜਾਣਕਾਰੀ ਮਿਲੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਮੁਲਜ਼ਮ ਰਾਜਬੀਰ, ਜਸ਼ਨ ਅਤੇ ਅਕਾਸ਼ਦੀਪ ਨੂੰ ਪੰਜਾਬ ਪੁਲੀਸ ਨੇ ਰਿਮਾਂਡ ’ਤੇ ਲਿਆ ਹੈ, ਰਿਮਾਂਡ ਦੀ ਮਿਆਦ ਖ਼ਤਮ ਹੋਣ ਮਗਰੋਂ ਕਰਨਾਲ ਪੁਲਿਸ ਮੁਲਜ਼ਮਾਂ ਨੂੰ ਵੀ ਰਿਮਾਂਡ ’ਤੇ ਕਰਨਾਲ ਲੈ ਕੇ ਆਵੇਗੀ ਤਾਂ ਜੋ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਮਾਮਲੇ ਦਾ ਖੁਲਾਸਾ ਨਿਤਿਨ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਹੋਵੇਗਾ
ਉਨ੍ਹਾਂ ਕਿਹਾ ਕਿ ਨਿਤਿਨ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਰੀ ਜਾਣਕਾਰੀ ਮਿਲ ਜਾਵੇਗੀ। ਪੁਲਿਸ ਟੀਮਾਂ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਮਾਮਲੇ ਸਬੰਧੀ ਪੁਲਿਸ ਟੀਮਾਂ ਨਾਲ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਕਿਸ ਮੁਲਜ਼ਮ ਦਾ ਰਿਮਾਂਡ ਵਧਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹੈਦਰਾਬਾਦ ਦੇ ਨਾਦੇਂੜ 'ਚ ਵੀ ਵਿਸਫੋਟਕ ਸਮੱਗਰੀ ਰੱਖ ਕੇ ਆਏ ਸੀ, ਉਸ ਇਲਾਕੇ ਦੀ ਵੀ ਪਛਾਣ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ 'ਆਪ' ਵਿਧਾਇਕ ਨੂੰ ਐਲਾਨਿਆ 'ਬੈਡ ਕਰੈਕਟਰ', ਜਾਣੋ ਕਾਰਨ