Hathras Stampede: 121 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕੌਣ? ਜਿਸ ਬਾਬੇ ਦੀ ਸਤਿਸੰਗ 'ਚ ਗਏ ਸ਼ਰਧਾਲੂ, ਹੁਣ ਉਸ ਦੀ ਖੁੱਲ੍ਹੀ ਪੋਲ
ਮੰਗਲਵਾਰ (2 ਜੁਲਾਈ) ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਸਤਿਸੰਗ ਸੁਣਨ ਆਏ ਲੋਕਾਂ 'ਚ ਭਗਦੜ ਮੱਚ ਗਈ, ਜਿਸ ਦੌਰਾਨ ਕਰੀਬ 121 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਹੈ।
Hathras Stampede: ਮੰਗਲਵਾਰ (2 ਜੁਲਾਈ) ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਸਤਿਸੰਗ ਸੁਣਨ ਆਏ ਲੋਕਾਂ 'ਚ ਭਗਦੜ ਮੱਚ ਗਈ, ਜਿਸ ਦੌਰਾਨ ਕਰੀਬ 121 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਹੈ। ਇਸ ਹਾਦਸੇ 'ਚ 35 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਮਗਰੋਂ ਭੋਲੇ ਬਾਬਾ ਬਾਰੇ ਵੱਡੇ ਖੁਲਾਸੇ ਹੋਣ ਲੱਗੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਖੁਲਾਸਾ ਕੀਤਾ ਹੈ ਕਿ ਜਿਸ ਭੋਲੇ ਬਾਬਾ ਦੇ ਸਤਿਸੰਗ ਵਿੱਚ ਸ਼ਰਧਾਲੂ ਗਏ ਸੀ, ਉਸ ਖਿਲਾਫ ਤਾਂ ਪਹਿਲਾਂ ਹੀ ਕਈ ਕੇਸ ਦਰਜ ਹਨ। ਉਸ ਉਪਰ ਜਿਨਸੀ ਸੋਸ਼ਣ ਦੇ ਵੀ ਇਲਜਾਮ ਹਨ। ਸਾਬਕਾ ਡੀਜੀਪੀ ਨੇ ਕਿਹਾ ਕਿ ਅੱਜ-ਕੱਲ੍ਹ ਕੋਈ ਵੀ ਬਾਬਾ ਦੇ ਰੂਪ ਵਿੱਚ ਆਉਂਦਾ ਹੈ ਤੇ ਲੋਕ ਉਸ ਨੂੰ ਭਗਵਾਨ ਨਰਾਇਣ ਦਾ ਅਵਤਾਰ ਮੰਨਣ ਲੱਗਦੇ ਹਨ। ਇਹ ਬੇਹੱਦ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਬੇ ਖਿਲਾਫ ਛੇ-ਸੱਤ ਅਪਰਾਧਿਕ ਕੇਸ ਦਰਜ ਹਨ, ਜਿਸ ਵਿੱਚ ਜਿਨਸੀ ਸ਼ੋਸ਼ਣ ਵੀ ਸ਼ਾਮਲ ਹੈ।
ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਕਿਹਾ ਕਿ ਸਤਿਸੰਗ ਪ੍ਰੋਗਰਾਮ ਵਿੱਚ ਕਰੀਬ 2.5 ਲੱਖ ਲੋਕ ਸ਼ਾਮਲ ਹੋਣ ਲਈ ਆਏ ਸਨ ਪਰ ਪੰਡਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਹ ਤਾਂ ਹਾਦਸੇ ਨੂੰ ਆਪਣੇ ਆਪ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਪੰਡਾਲ ਦੇ ਬਾਹਰ ਨਾ ਤਾਂ ਕੋਈ ਐਂਬੂਲੈਂਸ ਦਾ ਪ੍ਰਬੰਧ ਸੀ, ਨਾ ਹੀ ਕੋਈ ਪੁਲਿਸ ਦਾ ਪ੍ਰਬੰਧ ਸੀ ਤੇ ਨਾ ਹੀ ਪੰਡਾਲ ਦੇ ਬਾਹਰ ਅੱਗ ਬੁਝਾਊ ਤੇ ਮੁੱਢਲੇ ਡਾਕਟਰੀ ਪ੍ਰਬੰਧ ਸਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਹਾਦਸੇ ਲਈ ਕਿਸ ਦੀ ਜਵਾਬਦੇਹੀ ਹੋਏਗੀ। ਉਨ੍ਹਾਂ ਕਿਹਾ ਕਿ ਭੋਲੇ ਬਾਬਾ ਜਿਸ ਦੇ ਸਤਿਸੰਗ 'ਚ ਸ਼ਰਧਾਲੂ ਆਏ ਸੀ, ਉਸ 'ਤੇ ਤਾਂ ਪਹਿਲਾਂ ਹੀ ਕਈ ਕੇਸ ਦਰਜ ਹਨ। ਇਨ੍ਹਾਂ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਚਮਤਕਾਰ ਵਿਖਾਉਣ ਵਾਲੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਇਹ ਕਾਨੂੰਨੀ ਜੁਰਮ ਹੈ। ਇਨ੍ਹਾਂ ਬਾਬਿਆਂ ਖਿਲਾਫ ਮੈਜਿਕ ਰੈਮੇਡੀਜ਼ ਐਕਟ ਤਹਿਤ ਕਾਰਵਾਈ ਕੀਤੀ ਜਾਵੇ।
ਦੱਸ ਦਈਏ ਕਿ ਯੂਪੀ ਦੇ ਹਾਥਰਸ ਵਿੱਚ ਭੋਲੇ ਬਾਬਾ ਦਾ ਸਤਿਸੰਗ ਸੀ। ਇਸ ਸਤਿਸੰਗ ਵਿੱਚ 2.5 ਲੱਖ ਤੋਂ ਵੱਧ ਦੀ ਭੀੜ ਇਕੱਠੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਦੋਂ ਬਾਬਾ ਆਪਣੀ ਕਾਰ 'ਚ ਗੇਟ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਦੇਖਣ ਲਈ ਭਗਦੜ ਮਚ ਗਈ। ਇਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਪੰਡਾਲ ਦਾ ਹਾਲ ਛੋਟਾ ਸੀ ਤੇ ਗੇਟ ਵੀ ਪਤਲਾ ਸੀ ਜਿਸ ਕਾਰਨ ਲੋਕ ਇੱਕ ਦੂਜੇ 'ਤੇ ਡਿੱਗ ਪਏ।