(Source: ECI/ABP News)
Hatkeshwar Bridge: ਚਾਰ ਸਾਲਾਂ ਵਿਚ ਹੀ ਖਸਤਾ ਹੋਇਆ 42 ਕਰੋੜ ਦੀ ਲਾਗਤ ਵਾਲਾ ਪੁਲ, ਹੁਣ ਤੋੜਨ 'ਤੇ 52 ਕਰੋੜ ਖਰਚਾ
ਗੁਜਰਾਤ ਦੇ ਅਹਿਮਦਾਬਾਦ ਸਥਿਤ ਹਟਕੇਸ਼ਵਰ ਬ੍ਰਿਜ ਨੂੰ ਢਾਹੁਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਪੁਲ ਨੂੰ ਢਾਹੁਣ ਲਈ 52 ਕਰੋੜ ਰੁਪਏ ਦੀ ਲਾਗਤ ਆਵੇਗੀ। ਹਟਕੇਸ਼ਵਰ ਪੁਲ 2017 ਵਿਚ 42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ
![Hatkeshwar Bridge: ਚਾਰ ਸਾਲਾਂ ਵਿਚ ਹੀ ਖਸਤਾ ਹੋਇਆ 42 ਕਰੋੜ ਦੀ ਲਾਗਤ ਵਾਲਾ ਪੁਲ, ਹੁਣ ਤੋੜਨ 'ਤੇ 52 ਕਰੋੜ ਖਰਚਾ Hatkeshwar Bridge 52 crores will be spent to demolish the bridge built in 42 crores Know the truth of this matter Hatkeshwar Bridge: ਚਾਰ ਸਾਲਾਂ ਵਿਚ ਹੀ ਖਸਤਾ ਹੋਇਆ 42 ਕਰੋੜ ਦੀ ਲਾਗਤ ਵਾਲਾ ਪੁਲ, ਹੁਣ ਤੋੜਨ 'ਤੇ 52 ਕਰੋੜ ਖਰਚਾ](https://feeds.abplive.com/onecms/images/uploaded-images/2024/09/15/12d65b2adc66be05ac24d00184e34ee91726378123798995_original.jpg?impolicy=abp_cdn&imwidth=1200&height=675)
ਗੁਜਰਾਤ ਦੇ ਅਹਿਮਦਾਬਾਦ ਸਥਿਤ ਹਟਕੇਸ਼ਵਰ ਬ੍ਰਿਜ ਨੂੰ ਢਾਹੁਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਪੁਲ ਨੂੰ ਢਾਹੁਣ ਲਈ 52 ਕਰੋੜ ਰੁਪਏ ਦੀ ਲਾਗਤ ਆਵੇਗੀ। ਹਟਕੇਸ਼ਵਰ ਪੁਲ 2017 ਵਿਚ 42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ, ਪਰ ਸਿਰਫ਼ 4 ਸਾਲਾਂ ਵਿਚ ਹੀ ਇਹ ਪੁਲ ਖਸਤਾ ਹਾਲਤ ਹੋ ਗਿਆ।
ਹਟਕੇਸ਼ਵਰ ਪੁਲ ਨੂੰ ਢਾਹੁਣ ਲਈ ਹੁਣ ਤੱਕ ਚਾਰ ਵਾਰ ਟੈਂਡਰ ਕੱਢੇ ਜਾ ਚੁੱਕੇ ਹਨ। ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਕਿਸੇ ਵੀ ਠੇਕੇਦਾਰ ਨੇ ਦਿਲਚਸਪੀ ਨਹੀਂ ਦਿਖਾਈ। ਤੀਜੀ ਵਾਰ ਮਹਾਰਾਸ਼ਟਰ ਦੇ ਇਕ ਠੇਕੇਦਾਰ ਨੇ ਟੈਂਡਰ ਭਰਿਆ ਪਰ ਅੰਤ ਵਿਚ ਉਸ ਨੇ ਵੀ ਕੰਮ ਸ਼ੁਰੂ ਨਹੀਂ ਕੀਤਾ। ਜਦੋਂ ਚੌਥੀ ਵਾਰ ਟੈਂਡਰ ਕੱਢਿਆ ਗਿਆ ਤਾਂ ਰਾਜਸਥਾਨ ਦੇ ਠੇਕੇਦਾਰ ਵਿਸ਼ਨੂੰ ਪ੍ਰਸਾਦ ਪੁੰਗਲੀਆ ਨੇ 52 ਕਰੋੜ ਰੁਪਏ ਦਾ ਵਰਕ ਆਰਡਰ ਦੇ ਕੇ ਇਸ ਪੁਲ ਨੂੰ ਢਾਹੁਣ ਵਿੱਚ ਆਪਣੀ ਦਿਲਚਸਪੀ ਦਿਖਾਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਪੁਲ ਨੂੰ ਢਾਹ ਦਿੱਤਾ ਜਾਵੇਗਾ।
ਹਟਕੇਸ਼ਵਰ ਪੁਲ 2017 ਵਿਚ 42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਸ ਪੁਲ ਦੀ ਉਮਰ 100 ਸਾਲ ਹੋਵੇਗੀ। ਪਰ 4 ਸਾਲਾਂ ਦੇ ਅੰਦਰ ਹੀ ਪੁਲ ਦੀ ਮਜ਼ਬੂਤੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਉਸਾਰੀ ਵਿੱਚ ਵਰਤੀ ਗਈ ਸਮੱਗਰੀ ਦੀ ਗੁਣਵੱਤਾ ਘੱਟ ਸੀ, ਜਿਸ ਕਾਰਨ ਪੁਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਹਾਟਕੇਸ਼ਵਰ ਪੁਲ ਨੂੰ ਢਾਹੁਣ ਦੀ ਅਨੁਮਾਨਿਤ ਲਾਗਤ 52 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: GPS ਸਿਸਟਮ ਰਾਹੀਂ ਟੋਲ ਟੈਕਸ ਦੀ ਵਸੂਲੀ ਸ਼ੁਰੂ, 20 KM ਤੱਕ ਮੁਫਤ ਸਫਰ
ਨਿਯਮਾਂ ਮੁਤਾਬਕ ਇਹ ਖਰਚਾ ਉਸਾਰੀ ਕੰਪਨੀ ਅਜੈ ਇਨਫਰਾ ਤੋਂ ਹੀ ਵਸੂਲਿਆ ਜਾਵੇਗਾ। ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਚੇਅਰਮੈਨ ਦੇਵਾਂਗ ਦਾਨੀ ਨੇ ਦੱਸਿਆ ਕਿ ਪੁਲ ਪਿਛਲੇ ਦੋ ਸਾਲਾਂ ਤੋਂ ਬੰਦ ਸੀ ਅਤੇ ਇਸ ਨੂੰ ਢਾਹੁਣ ਲਈ ਚਾਰ ਵਾਰ ਟੈਂਡਰ ਕੱਢੇ ਗਏ ਸਨ। ਪਿਛਲੀ ਵਾਰ ਰਾਜਸਥਾਨ ਦੀ ਇੱਕ ਕੰਪਨੀ ਨੇ 52 ਕਰੋੜ ਰੁਪਏ ਦਾ ਵਰਕ ਆਰਡਰ ਲੈ ਕੇ ਇਹ ਕੰਮ ਕਰਨ ਦੀ ਹਾਮੀ ਭਰੀ ਹੈ। ਹਾਟਕੇਸ਼ਵਰ ਪੁਲ ਕਾਰਨ ਆਸਪਾਸ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕਾ ਨਿਵਾਸੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਅਤੇ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਪੁਲ ਕਾਰਨ ਸਰਵਿਸ ਰੋਡ ’ਤੇ ਪੈਦਲ ਚੱਲਣਾ ਮੁਸ਼ਕਲ ਹੋ ਰਿਹਾ ਹੈ ਅਤੇ ਟਰੈਫਿਕ ਜਾਮ ਦੀ ਸਮੱਸਿਆ ਵਧ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)