ਸਿਹਤ ਮੰਤਰਾਲੇ ਦਾ ਦਾਅਵਾ! ਸਾਲ ਦੇ ਅੰਤ ਤਕ ਭਾਰਤ 'ਚ ਆ ਜਾਵੇਗੀ ਕੋਰੋਨਾ ਵੈਕਸੀਨ
ਅਧਿਕਾਰੀਆਂ ਨੇ ਆਪਣੇ ਨਾਵਾਂ ਦਾ ਖੁਲਾਸਾ ਨਾ ਕਰਦਿਆਂ ਉਮੀਦ ਜਤਾਈ ਕਿ ਤੀਜੇ ਗੇੜ 'ਚ ਦਾਖਲ ਹੋਣ ਵਾਲੀ ਵੈਕਸੀਨ ਭਾਰਤ ਬਾਇਓਟੈਕ ਦੀ ਕੋ-ਵੈਕਸੀਨ ਹੈ, ਜਿਸ ਨੂੰ IMCR ਨਾਲ ਮਿਲ ਕੇ ਵਿਕਸਤ ਕੀਤਾ ਗਿਆ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੇ ਸ਼ਨੀਵਾਰ ਕਿਹਾ ਕਿ ਦੇਸ਼ 'ਚ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਖਿਲਾਫ ਵੈਕਸੀਨ ਆ ਜਾਵੇਗੀ। ਉਨ੍ਹਾਂ ਕਿਹਾ ਅਗਲੇ ਚਾਰ ਤੋਂ ਪੰਜ ਮਹੀਨਿਆਂ 'ਚ ਕੋਵਿਡ-19 ਵੈਕਸੀਨ ਉਪਲਬਧ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਭਾਰਤ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਹਾਸਲ ਕਰ ਲਵੇਗਾ। ਸਿਹਤ ਤੇ ਪਰਿਵਾਰ ਕਲਿਆਨ ਮੰਤਰਾਲੇ ਨੇ ਕਿਹਾ ਕਿ ਤਿੰਨ ਕੋਵਿਡ-19 ਵੈਕਸੀਨ ਉਮੀਦਵਾਰਾਂ 'ਚੋਂ ਇਕ ਨੇ ਮਨੁੱਖੀ ਪਰੀਖਣ ਟ੍ਰਾਇਲ ਦੇ ਤੀਜੇ ਗੇੜ 'ਚ ਐਂਟਰੀ ਕੀਤੀ ਹੈ।
कब तक आएगी #कोरोना की #vaccine ? पत्रकारों के इस सवाल पर मैंने उम्मीद जताई कि अगर सब कुछ ठीक रहा तो भारत इस साल के आखिर तक #coronavaccine हासिल कर लेगा। @MoHFW_INDIA @CSIR_IND @NDRFHQ pic.twitter.com/zqAxftKUdt
— Dr Harsh Vardhan (@drharshvardhan) August 22, 2020
ਕੋਰੋਨਾ ਵਾਇਰਸ 'ਤੇ ਰਾਸ਼ਟਰੀ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਮੁਤਾਬਕ ਤੀਜੇ ਗੇੜ 'ਚ ਐਂਟਰੀ ਕਰਨ ਵਾਲੇ ਵੈਕਸੀਨ ਉਮੀਦਵਾਰ ਨੇ ਆਪਣੇ ਪਰੀਖਣ ਦੇ ਸ਼ੁਰੂਆਤੀ ਗੇੜਾਂ 'ਚ ਉਤਸ਼ਾਹਜਨਕ ਨਤੀਜੇ ਪ੍ਰਾਪਤ ਕੀਤੇ ਹਨ। ਅਧਿਕਾਰੀਆਂ ਨੇ ਆਪਣੇ ਨਾਵਾਂ ਦਾ ਖੁਲਾਸਾ ਨਾ ਕਰਦਿਆਂ ਉਮੀਦ ਜਤਾਈ ਕਿ ਤੀਜੇ ਗੇੜ 'ਚ ਦਾਖਲ ਹੋਣ ਵਾਲੀ ਵੈਕਸੀਨ ਭਾਰਤ ਬਾਇਓਟੈਕ ਦੀ ਕੋ-ਵੈਕਸੀਨ ਹੈ, ਜਿਸ ਨੂੰ IMCR ਨਾਲ ਮਿਲ ਕੇ ਵਿਕਸਤ ਕੀਤਾ ਗਿਆ ਹੈ।
ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ'
ਸਮਾਰਟਫੋਨ ਬਜ਼ਾਰ 'ਚ ਵਾਪਸੀ ਲਈ ਤਿਆਰ BlackBerry, ਬਾਕਮਾਲ ਫੀਚਰਸ ਨਾਲ ਲੌਂਚ ਹੋਵੇਗਾ ਮੋਬਾਇਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ