Covid-19 Vaccine: ਸਿਹਤ ਮੰਤਰੀ ਨੇ ਕੀਤੀ ਪੂਨਾਵਾਲਾ ਨਾਲ ਅਹਿਮ ਮੁਲਾਕਾਤ
ਕੋਵੀਸ਼ੀਲਡ ਕੋਲ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਮਿਲੀ ਹੋਈ ਹੈ। ਹਾਲਾਂਕਿ, ਇਸ ਟੀਕੇ ਨੂੰ ਹਾਲੇ ਤੱਕ ਯੂਰਪੀ ਮੈਡੀਸਨ ਏਜੰਸੀ ਨੇ ਮਾਨਤਾ ਨਹੀਂ ਦਿੱਤੀ ਹੈ ਪਰ 30 ਤੋਂ ਵੱਧ ਦੇਸ਼ ਕੋਵੀਸ਼ੀਲਡ ਨੂੰ ਸਵੀਕਾਰਦੇ ਹਨ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵਿਆ ਨੇ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਸੀਈਓ ਆਦਾਰ ਪੂਨਾਵਾਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇ ਵਿਚ ਕੋਵੀਸ਼ੀਲਡ ਵੈਕਸੀਨ ਨੂੰ ਲੈਕੇ ਗੱਲਬਾਤ ਹੋਈ। ਗੱਲਬਾਤ ਤੋਂ ਬਾਅਦ ਅਦਾਰ ਪੂਨਾਵਾਲਾ ਨੇ ਕਿਹਾ ਕਿ ਸਾਡੇ ਦਰਮਿਆਨ ਵੈਕਸੀਨ ਦੇ ਉਤਪਾਦਨ ਵਧਾਉਣ ਤੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਯੂਰਪ ਦੇ ਕਈ ਦੇਸ਼ਾਂ ਨੇ ਵੈਕਸੀਨ ਦੀ ਮਨਜੂਰੀ ਦੇ ਦਿੱਤੀ ਹੈ। ਜਦਕਿ ਕਈ ਦੇਸ਼ ਕੋਵਿਸ਼ੀਲਡ ਵੈਕਸੀਨ ਨੂੰ ਜਲਦ ਮਨਜ਼ੂਰੀ ਦੇ ਸਕਦੇ ਹਨ।
We discussed ramping up vaccine production. More than 17 countries in Europe have already approved Covidshield and many are in line to give approval: Serum Institute of India (SII) CEO Adar Poonawalla after meeting Union Health Minister Mansukh Mandaviya pic.twitter.com/Q2mTGSME2b
— ANI (@ANI) August 6, 2021
ਅਦਾਰ ਪੂਨਾਵਾਲਾ ਨੇ ਦੱਸਿਆ, ਅਸੀਂ ਵੈਕਸੀਨ ਉਤਪਾਦਨ ਵਧਾਉਣ 'ਤੇ ਚਰਚਾ ਕੀਤੀ। ਯੂਰਪ 'ਚ 17 ਤੋਂ ਜ਼ਿਆਦਾ ਦੇਸ਼ਾਂ ਨੇ ਪਹਿਲੀ ਹੀ ਕੋਵਿਸ਼ੀਲਡ ਨੂੰ ਮਨਜੂਰੀ ਦੇ ਦਿੱਤੀ ਹੈ ਤੇ ਕਈ ਦੇਸ਼ ਇਸ ਦੀ ਅਪਰੂਵਲ ਲੈਣ ਲਈ ਕਤਾਰ 'ਚ ਹਨ।
ਮਨਸੁਖ ਮਾਂਡਵਿਆ ਨੇ ਟਵੀਟ ਕਰਕੇ ਪੂਨਾਵਾਲਾ ਦੀ ਤਾਰੀਫ ਕੀਤੀ
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵਿਆ ਨੇ ਟਵੀਟ ਕਰ ਲਿਖਿਆ ਕਿ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨਾਲ ਮੁਲਾਕਾਤ ਕੀਤੀ ਤੇ ਕੋਵੀਸ਼ੀਲਡ ਵੈਕਸੀਨ ਦੀ ਸਪਲਾਈ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਲਿਖਿਆ ਕਿ ਕੋਰੋਨਾ ਵਾਇਰਸ ਦੀ ਲਾਗ 'ਤੇ ਕਾਬੂ ਪਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਅਤੇ ਵੈਕਸੀਨ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਵੱਲੋਂ ਪੂਰਨ ਸਮਰਥਨ ਦਾ ਭਰੋਸਾ ਵੀ ਦਿੱਤਾ।
Met @AdarPoonawalla, CEO of @SerumInstIndia and had a productive discussion on the supply of Covishield vaccine.
— Mansukh Mandaviya (@mansukhmandviya) August 6, 2021
I appreciated their role in mitigating #COVID19 & assured continued Government support in ramping up vaccine production. pic.twitter.com/i3HQeeOALH
ਜ਼ਿਕਰਯੋਗ ਹੈ ਕਿ ਕੋਵੀਸ਼ੀਲਡ ਕੋਲ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਮਿਲੀ ਹੋਈ ਹੈ। ਹਾਲਾਂਕਿ, ਇਸ ਟੀਕੇ ਨੂੰ ਹਾਲੇ ਤੱਕ ਯੂਰਪੀ ਮੈਡੀਸਨ ਏਜੰਸੀ ਨੇ ਮਾਨਤਾ ਨਹੀਂ ਦਿੱਤੀ ਹੈ ਪਰ 30 ਤੋਂ ਵੱਧ ਦੇਸ਼ ਕੋਵੀਸ਼ੀਲਡ ਨੂੰ ਸਵੀਕਾਰਦੇ ਹਨ।