ਪੜਚੋਲ ਕਰੋ
Advertisement
ਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ 'ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆ
ਪੰਜਾਬ ਵਿੱਚ ਅੰਮ੍ਰਿਤਸਰ ਦਾ ਤਾਪਮਾਨ 45.7 ਅਤੇ ਲੁਧਿਆਣਾ ਦਾ ਤਾਪਮਾਨ 44.1 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਪੰਜ ਦਰਜੇ ਵੱਧ ਹੈ। ਉੱਧਰ, ਪਟਿਆਲਾ ਵਿੱਚ ਵੀ 43.5 ਡਿਗਰੀ ਅਤੇ ਚੰਡੀਗੜ੍ਹ ਵਿੱਚ ਵੀ ਪਾਰਾ 42.4 ਡਿਗਰੀ ਦੇ ਦਰਜੇ 'ਤੇ ਦੇਖਿਆ ਗਿਆ।
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋੜਦਿਆਂ ਪਾਰਾ 50.8 ਡਿਗਰੀ ਸੈਂਟੀਗ੍ਰੇਡ ਤਕ ਪਹੁੰਚਾ ਦਿੱਤਾ। ਅਜਿਹੇ ਵਿੱਚ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿੱਚ ਜਾਰੀ ਹੀਟ ਵੇਵ ਕਾਰਨ ਹੁਣ ਤਕ 30 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ ਵਿੱਚ ਪੰਜਾਬ ਦੇ ਵੀ ਦੋ ਵਿਅਕਤੀ ਸ਼ਾਮਲ ਹਨ, ਜਦਕਿ ਗਰਮੀ ਕਾਰਨ ਸਭ ਤੋਂ ਵੱਧ ਯਾਨੀ 17 ਮੌਤਾਂ ਤੇਲੰਗਾਨਾ ਸੂਬੇ ਵਿੱਚ ਦਰਜ ਕੀਤੀਆਂ ਗਈਆਂ ਹਨ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ-ਤਿੰਨ ਦਿਨਾਂ ਤਕ ਹਾਲੇ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਾਲਤ ਬੇਹੱਦ ਗੰਭੀਰ ਹਨ, ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਬਿਹਾਰ, ਝਾਰਖੰਡ, ਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੂ ਕਹਿਰ ਢਾਹ ਰਹੀ ਹੈ। ਕਰਨਾਟਕ ਵਿੱਚ ਚਾਰੇ ਦੀ ਕਮੀ ਤੇ ਗਰਮੀ ਕਾਰਨ ਕਿਸਾਨ ਆਪਣੇ ਪਸ਼ੂ ਵੇਚਣ ਲਈ ਮਜਬੂਰ ਹਨ।
ਪੰਜਾਬ ਵਿੱਚ ਅੰਮ੍ਰਿਤਸਰ ਦਾ ਤਾਪਮਾਨ 45.7 ਅਤੇ ਲੁਧਿਆਣਾ ਦਾ ਤਾਪਮਾਨ 44.1 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਪੰਜ ਦਰਜੇ ਵੱਧ ਹੈ। ਉੱਧਰ, ਪਟਿਆਲਾ ਵਿੱਚ ਵੀ 43.5 ਡਿਗਰੀ ਅਤੇ ਚੰਡੀਗੜ੍ਹ ਵਿੱਚ ਵੀ ਪਾਰਾ 42.4 ਡਿਗਰੀ ਦੇ ਦਰਜੇ 'ਤੇ ਦੇਖਿਆ ਗਿਆ। ਹਰਿਆਣਾ ਦੇ ਨਾਰਨੌਲ ਵਿੱਚ ਤਾਪਮਾਨ 47.2 ਡਿਗਰੀ ਦਰਜ ਕੀਤਾ ਗਿਆ। ਉੱਧਰ, ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਕਸਬੇ ਗੁਰੂਸਰ ਸੁਧਾਰ ਦੇ ਦੋ ਪਿੰਡਾਂ ਵਿੱਚ ਇੱਕ-ਇੱਕ ਬਜ਼ੁਰਗ ਦੀ ਖੁਸ਼ਕੀ ਤੇ ਗਰਮੀ ਦੀ ਮਾਰ ਨਾ ਸਹਿੰਦਿਆਂ ਜਾਨ ਚਲੀ ਗਈ।Karnataka: Farmers put up cattle for sale in Hubli due to water scarcity in the area. Farmers say,"We don't have anything to feed the cattle.There is no rain,we haven't been able to sow anything,what will we feed them?We've come here to sell our cattle but not getting good price" pic.twitter.com/zVKhQOpKHK
— ANI (@ANI) June 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement