ਗਰਮੀ ਨਾਲ ਮੌਤ ਦਾ ਤਾਂਡਵ, ਦੋ ਦਿਨਾਂ 'ਚ 143 ਮੌਤਾਂ
ਬਿਹਾਰ ‘ਚ ਇੱਕ ਪਾਸੇ ਜਿੱਥੇ ਦਿਮਾਗੀ ਬੁਖਾਰ ਨੇ ਸੈਂਕੜੇ ਬੱਚਿਆਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਲੂ ਦਾ ਕਹਿਰ ਵੀ ਜਾਰੀ ਹੈ। ਦੋ ਦਿਨ ‘ਚ ਲੂ ਕਰਕੇ 143 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਐਤਵਾਰ ਨੂੰ 77 ਤੇ ਸ਼ਨੀਵਾਰ ਨੂੰ 66 ਮੌਤਾਂ ਸ਼ਾਮਲ ਹਨ।
ਪਟਨਾ: ਬਿਹਾਰ ‘ਚ ਇੱਕ ਪਾਸੇ ਜਿੱਥੇ ਦਿਮਾਗੀ ਬੁਖਾਰ ਨੇ ਸੈਂਕੜੇ ਬੱਚਿਆਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਲੂ ਦਾ ਕਹਿਰ ਵੀ ਜਾਰੀ ਹੈ। ਦੋ ਦਿਨ ‘ਚ ਲੂ ਕਰਕੇ 143 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਐਤਵਾਰ ਨੂੰ 77 ਤੇ ਸ਼ਨੀਵਾਰ ਨੂੰ 66 ਮੌਤਾਂ ਸ਼ਾਮਲ ਹਨ। ਔਰੰਗਾਬਾਦ ਜ਼ਿਲ੍ਹੇ ‘ਚ ਦੂਜੇ ਦਿਨ ਐਤਵਾਰ ਨੂੰ 33 ਲੋਕਾਂ ਦੀ ਜਾਨ ਗਈ। ਸਭ ਤੋਂ ਜ਼ਿਆਦਾ 17 ਮੌਤਾਂ ਔਰੰਗਾਬਦ ‘ਚ ਹੋਈਆਂ। ਜਦਕਿ ਨਵਾਦਾ ‘ਚ 12, ਪਟਨਾ ‘ਚ 11, ਗਯਾ ‘ਚ 9, ਬਕਸਰ ‘ਚ ਸੱਤ ਤੇ ਆਰਾ ‘ਚ ਪੰਜ ਦੀ ਮੌਤ ਲੂ ਲੱਗਣ ਨਾਲ ਹੋਈ।
ਐਤਵਾਰ ਦਾ ਦਿਨ ਸੂਬੇ ‘ਚ ਸਭ ਤੋਂ ਜ਼ਿਆਦਾ ਗਰਮ ਦਿਨ ਰਿਹਾ। ਇੱਥੇ ਦਾ ਤਾਪਮਾਨ ਬੀਤੇ ਦਿਨੀਂ 45 ਡਿਗਰੀ ਰਿਹਾ, ਸ਼ਨੀਵਾਰ ਦੇ ਮੁਕਾਬਲੇ 0.8 ਡਿਗਰੀ ਨਾਲ ਘੱਟ ਹੈ। ਗਯਾ ਦਾ ਤਾਪਮਾਨ 44.4, ਭਾਗਲਪੁਰ ਦਾ ਤਾਪਮਾਨ 41, ਮੁਜ਼ਫਰਪੁਰ ਦਾ 42.6 ਡਿਗਰੀ ਰਿਹਾ। ਐਤਵਾਰ ਨੂੰ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਦੀ ਟੀਮ ਨੇ ਔਰੰਗਾਬਾਦ, ਨਵਾਦਾ ਤੇ ਗਯਾ ਦਾ ਦੌਰਾ ਕੀਤਾ।
ਹਸਪਤਾਲਾਂ ‘ਚ ਏਸੀ ਤੇ ਪੱਖਿਆਂ ਨਾਲ ਕੂਲਰ ਲਾਉਣ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਜ਼ਿਲ੍ਹਿਆਂ ‘ਚ ਦਿਨ ਭਰ ਲੂ ਚਲਦੀ ਹੈ ਤੇ ਲੋਕ ਸਰੀਰ ‘ਚ ਜਲਣ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਉਂਦੇ ਰਹੇ। ਔਰੰਗਾਬਾਦ ‘ਚ ਐਤਵਾਰ ਨੂੰ ਡਾਕਟਰ ਵੀ ਬੇਵੱਸ ਰਹੇ। ਹਰ ਅੱਧੇ ਘੰਟੇ ‘ਚ ਇੱਕ ਮੌਤ ਹੁੰਦੀ ਸੀ।