ਪੜਚੋਲ ਕਰੋ
Advertisement
ਯਮੁਨਾ 'ਚ ਛੱਡਿਆ 1.80 ਲੱਖ ਕਿਊਸਿਕ ਪਾਣੀ, ਹੜ੍ਹ ਦਾ ਖ਼ਤਰਾ, NDRF ਤਾਇਨਾਤ
ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਪਾਸੇ ਲਗਾਤਾਰ ਤੇਜ਼ ਮੀਂਹ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰਨ ਕਰਕੇ ਵਾਹਨ ਤੈਰਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਹਰਿਆਣਾ ਨੇ ਹਥਨੀਕੁੰਡ ਬੈਰਾਜ ਤੋਂ ਯਮੁਨਾ ਵਿੱਚ ਇੱਕ ਲੱਖ 80 ਹਜ਼ਾਰ ਕਿਊਸਿਕ ਪਾਣੀ ਛੱਡ ਦਿੱਤਾ ਹੈ। ਇਸ ਨਾਲ ਅਗਲੇ 72 ਘੰਟਿਆਂ ਬਾਅਦ ਦਿੱਲੀ ਦੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਜਾਏਗਾ। ਇਸ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ।
ਵਸੁੰਧਰਾ ਵਿੱਚ ਸੜਕ ਹੇਠਾਂ ਧਸ ਜਾਣ ਪਿੱਛੋਂ 60 ਫਲੈਟ ਖਾਲੀ ਕਰਾ ਦਿੱਤੇ ਗਏ ਹਨ। ਕਿਸੇ ਤਰ੍ਹਾਂ ਦੀ ਵੀ ਸਥਿਤੀ ਨਾਲ ਨਜਿੱਠਣ ਲਈ NDRF ਬਲ ਮੌਕੇ ’ਤੇ ਤਾਇਨਾਤ ਕਰ ਦਿੱਤੇ ਗਏ ਹਨ। ਇਸੇ ਦੌਰਾਨ ਨੌਇਡਾ ਦੇ ਥਾਣਾ ਸੂਰਜਪੁਰ ਖੇਤਰ ਦੇ ਪਿੰਡ ਮੁਬਾਰਕਪੁਰ ਵਿੱਚ ਦੋ ਮੰਜ਼ਲਾ ਇਮਾਰਤ ਢਹਿ-ਢੇਰੀ ਹੋ ਗਈ ਹੈ।
ਦਿੱਲੀ ਐਨਸੀਆਰ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਮੋਹਲ਼ੇਧਾਰ ਮੀਂਹ ਪੈ ਰਿਹਾ ਹੈ। ਇਸ ਦੀ ਵਜ੍ਹਾ ਕਰਕੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਜਾਮ ਲੱਗਾ ਹੋਇਆ ਹੈ। ਕਈ ਘੰਟਿਆਂ ਤੋਂ ਲੋਕ ਸੜਕਾਂ ’ਤੇ ਫਸੇ ਹੋਏ ਹਨ। ਐਨਐਚ-24, ਗਾਜੀਪੁਰ ਮੁਰਗਾ ਮੰਡੀ, ਖਜੂਰੀ ਚੌਕ, ਮੋਦੀ ਮਿੱਲ ਆਦਿ ਥਾਵਾਂ 'ਤੇ ਜਾਮ ਲੱਗੇ ਹੋਏ ਹਨ।
ਸ਼ਹਿਰ ਵਿੱਚ ਥਾਂ-ਥਾਂ ਮੀਂਹ ਕਾਰਨ ਪਾਣੀ ਜਮ੍ਹਾ ਹੋ ਗਿਆ ਹੈ। ਸਥਾਨਕ ਲੋਕਾਂ ਨੂੰ ਇਸ ਦੀ ਵਜ੍ਹਾ ਕਰਕੇ ਭਾਰੀ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਰਫੀ ਮਾਰਗ, ਸੰਸਦ ਮਾਰਗ, ਅਸ਼ੋਕ ਰੋਡ ਤੇ ਰਜਿੰਦਰ ਪ੍ਰਸਾਦ ਰੋਡ ’ਤੇ ਭਾਰੀ ਟਰੈਫਿਕ ਕਰਕੇ ਰਾਏਸੀਨਾ ਮਾਰਗ ਬੰਦ ਕਰ ਦਿੱਤਾ ਗਿਆ ਹੈ। ਬਾਰਸ਼ ਕਾਰਨ ਮੈਟਰੋ ਰੇਲਾਂ ਰੇਦੀ ਨਾਲ ਚੱਲ ਰਹੀਆਂ ਹਨ।
ਭਾਰਤ ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਪੈਣ ਦੀ ਸੰਭਾਵਨਾ ਹੈ। ਅੱਜ ਸਵੇਰੇ 8.30 ਤਕ ਦਿੱਲੀ ਵਿੱਚ 4.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement