ਪੜਚੋਲ ਕਰੋ
Advertisement
ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਰੈੱਡ ਅਲਰਟ, ਮੁੰਬਈ 'ਚ ਬਾਰਸ਼ ਦਾ ਕਹਿਰ
ਮੌਸਮ ਵਿਭਾਗ ਨੇ ਮੰਗਲਵਾਰ ਸਵੇਰੇ ਤਿੰਨ ਵਜੇ ਦੱਸਿਆ ਹੈ ਕਿ ਮੁੰਬਈ ਤੇ ਆਸਪਾਸ ਦੇ ਕਈ ਇਲਾਕਿਆਂ ਵਿੱਚ ਪਿਛਲੇ ਤਿੰਨ ਘੰਟਿਆਂ ਵਿੱਚ ਭਾਰੀ ਬਾਰਸ਼ ਹੋਈ ਹੈ, ਜਦੋਂਕਿ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਮੁੰਬਈ ਨੂੰ ਰੈੱਡ ਅਲਰਟ ਕਰ ਦਿੱਤਾ ਗਿਆ ਹੈ।
ਮੁੰਬਈ: ਅਰਬ ਸਾਗਰ 'ਤੇ ਸਰਗਰਮ ਮੌਨਸੂਨ ਦੇ ਮਜ਼ਬੂਤ ਹੋਣ ਕਾਰਨ ਮੁੰਬਈ 'ਚ ਬਾਰਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੁੰਬਈ, ਉੱਤਰੀ ਕੋਂਕਣ ਤੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਮੁੰਬਈ ਵਿੱਚ ਪੰਦਰਵਾੜੇ ਦੇ ਅੰਤਰਾਲ ਤੇ ਭਾਰੀ ਬਾਰਸ਼ ਦਾ ਇਹ ਦੂਜਾ ਗੇੜ ਹੋਵੇਗਾ।
ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈੱਟ ਮੌਸਮ ਨੇ ਮੁੰਬਈ ਵਾਲਿਆਂ ਨੂੰ 4 ਤੇ 5 ਅਗਸਤ ਨੂੰ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ 6 ਅਗਸਤ ਤੋਂ ਮੀਂਹ ਦੀ ਰਫਤਾਰ ਘਟਣੀ ਸ਼ੁਰੂ ਹੋ ਜਾਵੇਗੀ। ਰਾਤ ਭਰ ਭਾਰੀ ਬਾਰਸ਼ ਕਾਰਨ ਮੁੰਬਈ ਦੇ ਕੁਝ ਹਿੱਸਿਆਂ ਵਿੱਚ ਲੈਂਡਸਲਾਈਡ ਵੀ ਹੋਈ। ਭਾਰੀ ਬਾਰਸ਼ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅੱਜ ਦੁਪਹਿਰ ਤੱਕ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਕਰਕੇ ਲੋਕਾਂ ਨੂੰ ਮੱਧ ਜਾਂ ਹੇਠਲੇ ਖੇਤਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੱਸ ਦਈਏ ਕਿ ਮੁੰਬਈ ਵਿੱਚ ਬਰਸਾਤੀ ਮੌਸਮ ਜਾਰੀ ਹੈ, ਪਿਛਲੇ 10 ਘੰਟਿਆਂ 'ਚ 230 ਮਿਲੀਮੀਟਰ ਤੋਂ ਵੱਧ ਬਾਰਸ਼ ਦਰਜ ਕੀਤੀ ਗਈ। ਮੁੰਬਈ ਨਗਰ ਨਿਗਮ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮੰਗਲਵਾਰ ਦੁਪਹਿਰ 12.47 ਵਜੇ ਮੁੰਬਈ ਪਹੁੰਚਣ ਦੀ ਸੰਭਾਵਨਾ ਹੈ ਕਿ ਸਮੁੰਦਰ ਵਿੱਚ 4.45 ਮੀਟਰ ਉੱਚੀਆਂ ਲਹਿਰਾਂ ਉੱਠਣਗੀਆਂ। ਲੋਕਾਂ ਨੂੰ ਬੀਚਾਂ ਤੇ ਹੋਰ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH Maharashtra: Waterlogging in Mumbai's Lower Parel following incessant rainfall in the area. pic.twitter.com/q6CrJkwPiU
— ANI (@ANI) August 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement