(Source: ECI/ABP News)
ਸ਼ਿਮਲਾ 'ਚ ਭਾਰੀ ਬਰਫਬਾਰੀ ਸੈਲਾਨੀਆਂ ਖੁਸ਼ ! ਸੜਕਾਂ ਬੰਦ ਤੇ ਬੱਤੀ ਗੁੱਲ , ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਬਰਫਬਾਰੀ ਜਾਰੀ ਹੈ। ਰਾਜ ਦੀ ਰਾਜਧਾਨੀ ਸ਼ਿਮਲਾ, ਕੁੱਲੂ, ਚੰਬਾ, ਸਿਰਮੌਰ, ਸੋਲਨ, ਮੰਡੀ, ਕਿਨੌਰ, ਲਾਹੌਲ ਸਪਿਤੀ, ਕਾਂਗੜਾ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ।
![ਸ਼ਿਮਲਾ 'ਚ ਭਾਰੀ ਬਰਫਬਾਰੀ ਸੈਲਾਨੀਆਂ ਖੁਸ਼ ! ਸੜਕਾਂ ਬੰਦ ਤੇ ਬੱਤੀ ਗੁੱਲ , ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ Heavy snowfall in Shimla makes tourists happy ! 557 Roads closed and Power outages, life completely affected ਸ਼ਿਮਲਾ 'ਚ ਭਾਰੀ ਬਰਫਬਾਰੀ ਸੈਲਾਨੀਆਂ ਖੁਸ਼ ! ਸੜਕਾਂ ਬੰਦ ਤੇ ਬੱਤੀ ਗੁੱਲ , ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ](https://feeds.abplive.com/onecms/images/uploaded-images/2022/01/09/964526ddee39d982c64f2b32949447a5_original.jpg?impolicy=abp_cdn&imwidth=1200&height=675)
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਬਰਫਬਾਰੀ ਜਾਰੀ ਹੈ। ਰਾਜ ਦੀ ਰਾਜਧਾਨੀ ਸ਼ਿਮਲਾ, ਕੁੱਲੂ, ਚੰਬਾ, ਸਿਰਮੌਰ, ਸੋਲਨ, ਮੰਡੀ, ਕਿਨੌਰ, ਲਾਹੌਲ ਸਪਿਤੀ, ਕਾਂਗੜਾ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਸ਼ਿਮਲਾ ਸਮੇਤ ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਸੈਂਕੜੇ ਸੜਕਾਂ ਦੇ ਟੁੱਟਣ ਕਾਰਨ ਜਿੱਥੇ ਸੂਬੇ ਦੀ ਲਾਈਫ ਲਾਈਨ ਟਰਾਂਸਪੋਰਟ ਕਾਰਪੋਰੇਸ਼ਨ ਦੇ ਪਹੀਏ ਠੱਪ ਹੋ ਗਏ ਹਨ, ਉੱਥੇ ਹੀ 1700 ਤੋਂ ਵੱਧ ਟਰਾਂਸਫਾਰਮਰਾਂ ਦੇ ਇੱਕੋ ਸਮੇਂ ਬੰਦ ਹੋਣ ਕਾਰਨ ਕੜਾਕੇ ਦੀ ਠੰਢ ਵਿੱਚ ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਮਲਾ ਜ਼ਿਲ੍ਹਾ ਬਰਫ਼ਬਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਪਣੀ ਭਵਿੱਖਬਾਣੀ ਵਿੱਚ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਰਾਜ ਦੇ ਪਹਾੜੀ ਖੇਤਰਾਂ ਵਿੱਚ ਵੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। 12 ਜਨਵਰੀ ਤੋਂ ਮੌਸਮ ਸਾਫ਼ ਰਹੇਗਾ।
ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਬਰਫਬਾਰੀ ਕਾਰਨ ਐਤਵਾਰ ਨੂੰ ਰਾਜ ਭਰ ਵਿੱਚ 2 ਰਾਸ਼ਟਰੀ ਰਾਜਮਾਰਗ (NH-5, HH-3) ਅਤੇ 557 ਸੜਕਾਂ ਬੰਦ ਹਨ। ਇਕੱਲੇ ਸ਼ਿਮਲਾ ਜ਼ਿਲ੍ਹੇ ਵਿੱਚ 209 ਸੜਕਾਂ ਬੰਦ ਹਨ। ਲਾਹੌਲ-ਸਪੀਤੀ ਵਿੱਚ 81 , ਚੰਬਾ ਵਿੱਚ 46, ਮੰਡੀ ਵਿੱਚ 42, ਕਿਨੌਰ ਵਿੱਚ 38, ਕੁੱਲੂ ਵਿੱਚ 31 ਅਤੇ ਸਿਰਮੌਰ ਵਿੱਚ 10 ਸੜਕਾਂ ਜਾਮ ਹਨ। ਸੂਬੇ ਦੇ ਪਹਾੜੀ ਇਲਾਕਿਆਂ ਵਿੱਚ 1757 ਟਰਾਂਸਫਾਰਮਰ ਖਰਾਬ ਹੋਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਸ਼ਿਮਲਾ ਵਿੱਚ ਸਭ ਤੋਂ ਵੱਧ 706 ਟਰਾਂਸਫਾਰਮਰ, ਸਿਰਮੌਰ ਵਿੱਚ 422, ਚੰਬਾ ਵਿੱਚ 273, ਮੰਡੀ ਵਿੱਚ 258, ਲਾਹੌਲ-ਸਪੀਤੀ ਵਿੱਚ 60, ਕਿਨੌਰ ਵਿੱਚ 12 ਅਤੇ ਕੁੱਲੂ ਵਿੱਚ 9 ਟਰਾਂਸਫਾਰਮਰ ਬੰਦ ਪਏ ਹਨ। ਚੰਬਾ, ਮੰਡੀ ਅਤੇ ਲਾਹੌਲ ਸਪਿਤੀ ਵਿੱਚ 124 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)