Yatra Sri Hemkunt Sahib: ਹੇਮਕੁੰਟ ਸਾਹਿਬ ਦੀ ਯਾਤਰਾ ਮੱਧ ਸਤੰਬਰ ਤਕ ਜਾਰੀ , ਦਿਨ 'ਚ 1000 ਸ਼ਰਧਾਲੂ ਹੀ ਕਰ ਸਕਦੇ ਦਰਸ਼ਨ
ਸਿੱਖ ਧਰਮ ਦੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਇੱਕ ਦਿਨ ਵਿੱਚ ਸਿਰਫ 1000 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ।
ਨਵੀਂ ਦਿੱਲੀ: ਸਿੱਖ ਧਰਮ ਦੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋ ਗਈ ਸੀ।ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਇੱਕ ਦਿਨ ਵਿੱਚ ਸਿਰਫ 1000 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਆਪਣੇ ਨਾਲ ਲਿਆਉਣੀ ਲਾਜ਼ਮੀ ਹੋਵੇਗੀ।ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੀਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਆਰਟੀ-ਪੀਸੀਆਰ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਹ ਉਨ੍ਹਾਂ ਸ਼ਰਧਾਲੂਆਂ ਲਈ ਜ਼ਰੂਰੀ ਹੋਵੇਗਾ ਜਿਨ੍ਹਾਂ ਨੂੰ ਵੈਕਸੀਨ ਨਹੀਂ ਮਿਲੀ ਹੈ।
ਰਾਜ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸ਼ਰਤਾਂ ਦੇ ਨਾਲ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।ਰਣਜੋਧ ਸਿੰਘ ਵੱਲੋਂ ਦਿੱਤੀ ਗਈ ਗੁਰਦੁਆਰਾ ਪ੍ਰਬੰਧਨ ਦੀ ਜਾਣਕਾਰੀ ਦੇ ਅਨੁਸਾਰ, ਯਾਤਰਾ ਅਕਤੂਬਰ ਦੇ ਅੱਧ ਤੱਕ ਖੁੱਲ੍ਹੀ ਰਹੇਗੀ ਅਤੇ ਅਰਾਮਦਾਇਕ ਯਾਤਰਾ ਲਈ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,200 ਫੁੱਟ ਦੀ ਉਚਾਈ 'ਤੇ ਸਥਿਤ ਹੈ ਅਤੇ ਵਿਸ਼ਵ ਦੇ ਸਭ ਤੋਂ ਉੱਚੇ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ।ਕੋਵਿਡ ਕਾਲ ਤੋਂ ਪਹਿਲਾਂ ਹਰ ਸਾਲ ਲਗਭਗ ਪੰਜ ਲੱਖ ਸਿੱਖ ਸ਼ਰਧਾਲੂ ਦਰਸ਼ਨਾਂ ਲਈ ਇੱਥੇ ਆਉਂਦੇ ਸੀ।ਇਹ ਪਵਿੱਤਰ ਸਥਾਨ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਪਿਛਲੇ ਅਵਤਾਰ ਵਿੱਚ 'ਤਪ ਅਸਥਾਨ' ਸਿਮਰਨ ਸਥਾਨ ਮੰਨਿਆ ਜਾਂਦਾ ਹੈ।
ਰਸਤੇ ਵਿੱਚ ਸ਼ਰਧਾਲੂਆਂ ਦੇ ਨਾਲ ਨਾਲ ਗੋਬਿੰਦਘਾਟ ਅਤੇ ਗੋਬਿੰਦ ਧਾਮ ਵਿੱਚ ਚੌਵੀ ਘੰਟੇ ਲੰਗਰ ਸੇਵਾ ਅਤੇ ਹੋਰ ਸਹੂਲਤਾਂ ਦੇ ਨਾਲ ਢੁਕਵੇਂ ਪ੍ਰਬੰਧ ਹਨ। ਸੇਵਾ ਸਿੰਘ ਮੈਨੇਜਰ ਗੋਬਿੰਦਘਾਟ ਅਤੇ ਦਰਸ਼ਨ ਸਿੰਘ, ਮੈਨੇਜਰ ਰਿਸ਼ੀਕੇਸ਼ ਸ਼ਰਧਾਲੂਆਂ ਲਈ ਢੁੱਕਵੇਂ ਪ੍ਰਬੰਧ ਕਰ ਰਹੇ ਹਨ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਸੀ ਕਿ ਚਾਰਧਾਮ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਚਾਰਧਾਮ ਯਾਤਰਾ ਵਿੱਚ ਆਉਣ ਵਾਲੇ ਜ਼ਿਲ੍ਹਿਆਂ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਅਤੇ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ, ਹਾਈ ਕੋਰਟ ਨੇ 28 ਜੂਨ ਨੂੰ ਚਾਰਧਾਮ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਸੀ।