ਪੜਚੋਲ ਕਰੋ
(Source: ECI/ABP News)
ਲੋਕਾਂ ਨੇ ਨੋਟਾ ਰਾਹੀਂ ਕੱਢਿਆ ਗੁੱਸਾ, ਇਸ ਹਲਕੇ 'ਚ 29,479 ਨੋਟਾ ਨੂੰ ਵੋਟਾਂ
ਮਹਾਰਾਸ਼ਟਰ ਦੇ ਪਾਲਘਰ ‘ਚ ਦੇਖਣ ਨੂੰ ਮਿਲਿਆ ਜਿੱਥੇ ਕੁੱਲ 29,479 ਵੋਟ ਨੋਟਾ ਨੂੰ ਮਿਲੇ। ਇੱਥੇ ਸ਼ਿਵ ਸੈਨਾ ਦੇ ਉਮੀਦਵਾਰ ਰਾਜੇਂਦਰ ਗਾਵਿਤ ਨੇ ਜਿੱਤ ਦਰਜ ਕੀਤੀ ਹੈ। ਗੜਚਿਰੌਲੀ ‘ਚ 24,599 ਨੋਟਾ ਦਾ ਬਟਨ ਪ੍ਰੈੱਸ ਹੋਇਆ। ਅਗਲਾ ਹਲਕਾ ਬੀੜ ਹੈ ਜਿੱਥੇ 2500 ਲੋਕਾਂ ਨੇ ਨੋਟਾ ਦਾ ਇਸਤੇਮਾਲ ਕੀਤਾ।
![ਲੋਕਾਂ ਨੇ ਨੋਟਾ ਰਾਹੀਂ ਕੱਢਿਆ ਗੁੱਸਾ, ਇਸ ਹਲਕੇ 'ਚ 29,479 ਨੋਟਾ ਨੂੰ ਵੋਟਾਂ Highest NOTA votes in Maharashtra registered in Palghar ਲੋਕਾਂ ਨੇ ਨੋਟਾ ਰਾਹੀਂ ਕੱਢਿਆ ਗੁੱਸਾ, ਇਸ ਹਲਕੇ 'ਚ 29,479 ਨੋਟਾ ਨੂੰ ਵੋਟਾਂ](https://static.abplive.com/wp-content/uploads/sites/5/2019/05/24121240/nota.jpg?impolicy=abp_cdn&imwidth=1200&height=675)
ਮਹਾਰਾਸ਼ਟਰ: ਲੋਕ ਸਭਾ ਚੋਣਾਂ 2019 'ਚ ਕੁਝ ਸੀਟਾਂ ਨੂੰ ਛੱਡ ਕੇ ਸਾਰੀਆਂ ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਚੋਣਾਂ 'ਚ ਕਈ ਤਰ੍ਹਾਂ ਦੇ ਰਿਕਾਰਡ ਬਣ ਰਹੇ ਹਨ ਤੇ ਕਈ ਪੁਰਾਣੇ ਰਿਕਾਰਡ ਟੁੱਟ ਵੀ ਰਹੇ ਹਨ। ਕਈ ਸੀਟਾਂ ‘ਤੇ ਉਮੀਦਵਾਰ ਰਿਕਾਰਡ ਵੋਟਾਂ ਨਾਲ ਜਿੱਤ ਰਹੇ ਹਨ ਤੇ ਕਈ ਸੀਟਾਂ ‘ਤੇ ਜ਼ਮਾਨਤ ਜ਼ਬਤ ਹੋ ਰਹੀ ਹੈ।
ਕੁਝ ਅਜਿਹਾ ਹੀ ਮਹਾਰਾਸ਼ਟਰ ਦੇ ਪਾਲਘਰ ‘ਚ ਦੇਖਣ ਨੂੰ ਮਿਲਿਆ ਜਿੱਥੇ ਕੁੱਲ 29,479 ਵੋਟ ਨੋਟਾ ਨੂੰ ਮਿਲੇ। ਇੱਥੇ ਸ਼ਿਵ ਸੈਨਾ ਦੇ ਉਮੀਦਵਾਰ ਰਾਜੇਂਦਰ ਗਾਵਿਤ ਨੇ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਮੁਤਾਬਕ ਗਾਵਿਤ ਨੂੰ 5,79,989 ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 88,393 ਵੋਟਾਂ ਨਾਲ ਹਰਾਇਆ ਹੈ।
ਇਸ ਤੋਂ ਅੱਗੇ ਗੱਲ ਕਰਦੇ ਹਾਂ ਗੜਚਿਰੌਲੀ ਦੀ ਜਿੱਥੇ ਬੀਜੇਪੀ ਉਮੀਦਵਾਰ ਅਸ਼ੋਕ ਨੇਤੇ ਨੂੰ 5,19,968 ਵੋਟਾਂ ਮਿਲੀਆਂ ਤੇ ਉਹ ਜਿੱਤ ਗਏ ਪਰ ਇਸ ਥਾਂ ‘ਤੇ 24,599 ਨੋਟਾ ਦਾ ਬਟਨ ਪ੍ਰੈੱਸ ਹੋਇਆ। ਅਗਲਾ ਹਲਕਾ ਬੀੜ ਹੈ ਜਿੱਥੇ 2500 ਲੋਕਾਂ ਨੇ ਨੋਟਾ ਦਾ ਇਸਤੇਮਾਲ ਕੀਤਾ। ਸੂਬੇ ‘ਚ ਕੁੱਲ 4,86,902 ਉਮੀਦਵਾਰਾਂ ਨੇ ਨੋਟਾ ਦਾ ਇਸਤੇਮਾਲ ਕਰ ਰਿਕਾਰਡ ਕਾਇਮ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)