ਪੜਚੋਲ ਕਰੋ
Advertisement
Himachal News : ਸ਼ਿਮਲਾ 'ਚ ਪੀਣ ਵਾਲਾ ਪਾਣੀ ਹੋਇਆ ਮਹਿੰਗਾ, ਪਾਣੀ ਦੀਆਂ ਕੀਮਤਾਂ 'ਚ 10 ਫੀਸਦੀ ਵਾਧਾ , ਨਵੀਆਂ ਕੀਮਤਾਂ 24 ਜਨਵਰੀ ਤੋਂ ਲਾਗੂ
Himachal News : ਹਿਮਾਚਲ ਦੀ ਰਾਜਧਾਨੀ ਸ਼ਿਮਲਾ 'ਚ ਪੀਣ ਵਾਲਾ ਪਾਣੀ ਮਹਿੰਗਾ ਹੋ ਗਿਆ ਹੈ। ਪੀਣ ਵਾਲੇ ਪਾਣੀ ਦੀ ਕੰਪਨੀ ਦੇ ਪਾਣੀ ਦੀਆਂ ਕੀਮਤਾਂ ਵਿੱਚ ਦਸ ਫੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ
Himachal News : ਹਿਮਾਚਲ ਦੀ ਰਾਜਧਾਨੀ ਸ਼ਿਮਲਾ 'ਚ ਪੀਣ ਵਾਲਾ ਪਾਣੀ ਮਹਿੰਗਾ ਹੋ ਗਿਆ ਹੈ। ਪੀਣ ਵਾਲੇ ਪਾਣੀ ਦੀ ਕੰਪਨੀ ਦੇ ਪਾਣੀ ਦੀਆਂ ਕੀਮਤਾਂ ਵਿੱਚ ਦਸ ਫੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਹਰ ਮਹੀਨੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਪਾਣੀ ਦਾ ਬਿੱਲ ਭਰਨਾ ਪਵੇਗਾ। ਨੋਟੀਫਿਕੇਸ਼ਨ ਅਨੁਸਾਰ ਵਧੀਆਂ ਹੋਈਆਂ ਨਵੀਆਂ ਦਰਾਂ 24 ਜਨਵਰੀ ਤੋਂ ਲਾਗੂ ਮੰਨੀਆਂ ਜਾਣਗੀਆਂ। ਫਰਵਰੀ ਤੋਂ ਹੀ ਲੋਕਾਂ ਨੂੰ ਨਵੀਆਂ ਦਰਾਂ 'ਤੇ ਪਾਣੀ ਦੇ ਬਿੱਲ ਜਾਰੀ ਕੀਤੇ ਜਾਣਗੇ। ਸ਼ਿਮਲਾ ਸ਼ਹਿਰ ਵਿੱਚ 35 ਹਜ਼ਾਰ ਦੇ ਕਰੀਬ ਪੀਣ ਵਾਲੇ ਪਾਣੀ ਦੇ ਖਪਤਕਾਰ ਹਨ।
ਇਹ ਵੀ ਪੜ੍ਹੋ : ਅਸਮਾਨ 'ਚ ਟਕਰਾਏ ਦੋਵੇਂ ਲੜਾਕੂ ਜਹਾਜ਼ , ਇੱਕ ਮੱਧ ਪ੍ਰਦੇਸ਼ ਅਤੇ ਦੂਜਾ ਰਾਜਸਥਾਨ 'ਚ ਡਿੱਗਿਆ, 1 ਪਾਇਲਟ ਸ਼ਹੀਦ
ਸਤਲੁਜ ਜਲ ਪ੍ਰਬੰਧਨ ਨਿਗਮ ਲਿਮਟਿਡ (ਐਸ.ਜੇ.ਪੀ.ਐਨ.ਐਲ.) ਦੇ ਜਨਰਲ ਮੈਨੇਜਰ ਅਨਿਲ ਮਹਿਤਾ ਨੇ ਦੱਸਿਆ ਕਿ ਐਸ.ਜੇ.ਪੀ.ਐਨ.ਐਲ. ਨੇ ਸਾਲ 2018 ਤੋਂ ਹਰ ਸਾਲ ਪੀਣ ਵਾਲੇ ਪਾਣੀ ਦੀਆਂ ਦਰਾਂ ਵਿਚ 10 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਰਾਜਧਾਨੀ ਸ਼ਿਮਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ 24 ਜਨਵਰੀ ਤੋਂ ਇਹ ਵਧੀਆਂ ਹੋਈਆਂ ਦਰਾਂ ਲਾਗੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਲਈ 10 ਫੀਸਦੀ ਵਾਧਾ ਕੀਤਾ ਗਿਆ ਹੈ ਜਦਕਿ ਮੀਟਰ ਕਿਰਾਇਆ ਜਾਂ ਨਵੇਂ ਕੁਨੈਕਸ਼ਨ ਵਰਗੀਆਂ ਹੋਰ ਕਿਸੇ ਵੀ ਪ੍ਰਕਾਰ ਦੀਆਂ ਸੇਵਾਵਾਂ ਦੇ ਖਰਚਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਸ ਕਾਰਨ ਕਰੀਬ 25 ਹਜ਼ਾਰ ਘਰੇਲੂ ਅਤੇ 10 ਹਜ਼ਾਰ ਵਪਾਰਕ ਖਪਤਕਾਰ ਪ੍ਰਭਾਵਿਤ ਹੋਣਗੇ। ਦਸ ਹਜ਼ਾਰ ਘਰੇਲੂ ਖਪਤਕਾਰ ਅਜਿਹੇ ਹਨ ,ਜਿਨ੍ਹਾਂ ਦਾ ਮਹੀਨਾਵਾਰ ਬਿੱਲ 200 ਰੁਪਏ ਤੋਂ ਘੱਟ ਆ ਰਿਹਾ ਹੈ। ਵਧੀਆਂ ਹੋਈਆਂ ਦਰਾਂ ਦਾ ਉਨ੍ਹਾਂ 'ਤੇ ਘੱਟ ਅਸਰ ਪਵੇਗਾ। ਨਵੀਆਂ ਦਰਾਂ ਤੋਂ ਬਾਅਦ ਇਨ੍ਹਾਂ ਦਾ ਬਿੱਲ 220 ਹੋ ਜਾਵੇਗਾ। ਪੀਣ ਵਾਲੇ ਪਾਣੀ ਦੀਆਂ ਵਧੀਆਂ ਦਰਾਂ ਦਾ ਉਨ੍ਹਾਂ ਖਪਤਕਾਰਾਂ 'ਤੇ ਜ਼ਿਆਦਾ ਅਸਰ ਪਵੇਗਾ ,ਜਿਨ੍ਹਾਂ ਦੇ ਪਾਣੀ ਦੀ ਖਪਤ ਜ਼ਿਆਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਅੰਮ੍ਰਿਤਸਰ
Advertisement