ਪੜਚੋਲ ਕਰੋ
Advertisement
Himachal Pradesh Election 2022 : ਭਾਜਪਾ ਨੇ ਜਾਰੀ ਕੀਤੀ 62 ਉਮੀਦਵਾਰਾਂ ਦੀ ਪਹਿਲੀ ਸੂਚੀ , ਸਿਰਾਜ ਤੋਂ ਸੀਐਮ ਜੈਰਾਮ ਅਤੇ ਮੰਡੀ ਤੋਂ ਅਨਿਲ ਸ਼ਰਮਾ ਉਮੀਦਵਾਰ
Himachal Pradesh Election 2022 : ਭਾਜਪਾ ਨੇ ਹਿਮਾਚਲ ਪ੍ਰਦੇਸ਼ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 62 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
Himachal Pradesh Election 2022 : ਭਾਜਪਾ ਨੇ ਹਿਮਾਚਲ ਪ੍ਰਦੇਸ਼ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ 62 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੀਐਮ ਜੈਰਾਮ ਠਾਕੁਰ ਸਿਰਾਜ ਤੋਂ ਚੋਣ ਲੜਨਗੇ। ਇਸ ਸੀਟ 'ਤੇ ਮੁਕਾਬਲਾ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਪਹਿਲਾਂ ਹੀ ਇੱਥੋਂ ਚੇਤਰਾਮ ਠਾਕੁਰ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਬੀਜੇਪੀ ਨੇ ਵੀ ਰਸਮੀ ਤੌਰ 'ਤੇ ਸੀਐਮ ਜੈਰਾਮ ਠਾਕੁਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ 62 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਵਿੱਚ ਪੰਜ ਮਹਿਲਾ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਪੰਜ ਨਾਵਾਂ ਵਿੱਚੋਂ ਹੈਰਾਨ ਕਰਨ ਵਾਲਾ ਨਾਮ ਚੰਬਾ ਤੋਂ ਸਾਹਮਣੇ ਆਇਆ ਹੈ। ਭਾਜਪਾ ਨੇ ਚੰਬਾ ਤੋਂ ਇੰਦਰ ਕਪੂਰ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਮੌਜੂਦਾ ਮੰਤਰੀ ਸਰਵੀਨ ਚੌਧਰੀ ਨੂੰ ਸ਼ਾਹਪੁਰ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੰਦੌਰ ਤੋਂ ਰੀਤਾ ਧੀਮਾਨ, ਰੋਹੜੂ ਤੋਂ ਸ਼ਸ਼ੀ ਬਾਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
11 ਮੌਜੂਦਾ ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ
ਭਾਜਪਾ ਵੱਲੋਂ ਜਿਨ੍ਹਾਂ 62 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚੋਂ 11 ਸੀਟਾਂ ਅਜਿਹੀਆਂ ਹਨ, ਜਿੱਥੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਇਨ੍ਹਾਂ ਸੀਟਾਂ ਤੋਂ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਮੰਗਲਵਾਰ (18 ਅਕਤੂਬਰ) ਦੇਰ ਰਾਤ ਦਿੱਲੀ ਵਿੱਚ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਭਾਜਪਾ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਜ਼ੋਰਦਾਰ ਚਰਚਾ ਹੋਈ। ਜਿਸ ਤੋਂ ਬਾਅਦ ਦੱਸਿਆ ਗਿਆ ਸੀ ਕਿ ਭਾਜਪਾ ਹਿਮਾਚਲ ਪ੍ਰਦੇਸ਼ ਚੋਣਾਂ ਲਈ ਆਪਣੀ ਸੂਚੀ ਜਾਰੀ ਕਰੇਗੀ।
ਇਨ੍ਹਾਂ ਸੀਟਾਂ 'ਤੇ ਹੋਇਆ ਬਦਲਾਅ
ਭਾਜਪਾ ਦੀ ਇਸ ਸੂਚੀ ਵਿੱਚ 8 ਅਨੁਸੂਚਿਤ ਜਾਤੀ ਦੇ ਉਮੀਦਵਾਰ ਵੀ ਹਨ। ਕਾਂਗੜਾ ਤੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਹੇ ਪਵਨ ਕਾਜਲ ਨੂੰ ਵੀ ਟਿਕਟ ਦਿੱਤੀ ਗਈ ਹੈ। ਸ਼ਿਮਲਾ ਸ਼ਹਿਰੀ ਤੋਂ ਮੌਜੂਦਾ ਵਿਧਾਇਕ ਅਤੇ ਮੰਤਰੀ ਸੁਰੇਸ਼ ਭਾਰਦਵਾਜ ਨੂੰ ਕਸੁਮਪਟੀ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਦੇ ਖਜ਼ਾਨਚੀ ਸੰਜੇ ਸੂਦ ਨੂੰ ਸ਼ਿਮਲਾ ਸ਼ਹਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਨੂਰਪੁਰ ਤੋਂ ਮੌਜੂਦਾ ਵਿਧਾਇਕ ਤੇ ਮੰਤਰੀ ਰਾਕੇਸ਼ ਪਠਾਣੀ ਨੂੰ ਵੀ ਵਿਧਾਨ ਸਭਾ ਹਲਕਾ ਬਦਲ ਕੇ ਫਤੇਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੰਤਰੀ ਮਹਿੰਦਰ ਸਿੰਘ ਦੀ ਟਿਕਟ ਕੱਟ ਕੇ ਉਨ੍ਹਾਂ ਦੇ ਪੁੱਤਰ ਨੂੰ ਦਿੱਤੀ ਗਈ ਹੈ। ਸ਼ਿਮਲਾ ਸ਼ਹਿਰੀ ਸੀਟ ਤੋਂ ਚੋਣ ਲੜਨ ਵਾਲੇ ਕੈਬਨਿਟ ਮੰਤਰੀ ਸੁਰੇਸ਼ ਭਾਰਦਵਾਜ ਦੀ ਸੀਟ ਇਸ ਵਾਰ ਬਦਲ ਦਿੱਤੀ ਗਈ ਹੈ, ਉਹ ਹੁਣ ਕਸੁਮਪਟੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਅਤੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਅਨਿਰੁਧ ਸਿੰਘ ਨਾਲ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement