Himachal News: ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਨਾਲ ਹੜਕੰਪ ਮਚ ਗਿਆ, ਬੱਸਾਂ ਅਤੇ ਗੱਡੀਆਂ ਰੁੜ੍ਹੀਆਂ, 7 ਦੀ ਮੌਤ
Himachal Pradesh News: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ ਜ਼ਿਲ੍ਹੇ ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਕਾਰਨ ਸੱਤ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
Himachal Pradesh News: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਲਨ ਜ਼ਿਲ੍ਹੇ ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਕਾਰਨ ਸੱਤ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਕੰਡਾਘਾਟ ਦੇ ਐਸਡੀਐਮ ਸਿਧਾਰਥ ਆਚਾਰੀਆ ਨੇ ਦੱਸਿਆ ਕਿ ਸੋਲਨ ਦੇ ਕੰਡਾਘਾਟ ਉਪਮੰਡਲ ਦੇ ਜਾਦੋਨ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਨੂੰ ਬਚਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦੋ ਘਰ ਅਤੇ ਇੱਕ ਗਊਸ਼ਾਲਾ ਵੀ ਰੁੜ੍ਹ ਗਈ ਹੈ। ਪਹਿਲਾਂ ਮਰਨ ਵਾਲਿਆਂ ਦੀ ਗਿਣਤੀ ਪੰਜ ਸੀ, ਪਰ ਅਧਿਕਾਰੀਆਂ ਨੂੰ ਹੁਣ ਦੋ ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, “ਸੋਲਨ ਜ਼ਿਲ੍ਹੇ ਦੀ ਧਵਾਲਾ ਉਪ-ਤਹਿਸੀਲ ਦੇ ਪਿੰਡ ਜਾਦੋਂ ਵਿੱਚ ਬੱਦਲ ਫਟਣ ਦੀ ਦੁਖਦਾਈ ਘਟਨਾ ਵਿੱਚ 7 ਕੀਮਤੀ ਜਾਨਾਂ ਦੇ ਨੁਕਸਾਨ ਬਾਰੇ ਸੁਣ ਕੇ ਦੁੱਖ ਹੋਇਆ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਅਸੀਂ ਇਸ ਔਖੀ ਘੜੀ ਵਿੱਚ ਤੁਹਾਡਾ ਦਰਦ ਅਤੇ ਦੁੱਖ ਸਾਂਝਾ ਕਰਦੇ ਹਾਂ। ਅਸੀਂ ਅਧਿਕਾਰੀਆਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਅਤੇ ਸਹਾਇਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ। ”
ਇਹ ਵੀ ਪੜ੍ਹੋ: Weird News: ਇੱਕ ਅਜਿਹਾ ਟਾਪੂ ਜਿੱਥੇ ਸਮਾਂ ਯਾਤਰਾ ਸੰਭਵ! ਦਿਖ ਜਾਂਦਾ ਭਵਿੱਖ, ਪਰ ਜਾਣ 'ਤੇ ਪਾਬੰਦੀ...
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਬਰਸਾਤ ਨੇ ਤਬਾਹੀ ਮਚਾਈ ਹੈ, ਮੰਡੀ ਦੇ ਪਿੰਡ ਠੱਟਾ 'ਚ ਬੱਦਲ ਫਟਣ ਕਾਰਨ ਇੱਕ HRTC ਬੱਸ, ਤਿੰਨ ਵਾਹਨ ਅਤੇ ਇੱਕ ਬਾਈਕ ਵਹਿ ਗਏ। ਸ਼ਿਮਲਾ ਵਿੱਚ ਵੀ ਜ਼ਮੀਨ ਖਿਸਕਣ ਦੀ ਖ਼ਬਰ ਹੈ। ਜ਼ਮੀਨ ਖਿਸਕਣ ਨਾਲ ਇੱਕ ਮੰਦਰ ਢਹਿ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਿਮਲਾ ਦੇ ਐਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਢਿੱਗਾਂ ਡਿੱਗਣ ਨਾਲ ਇੱਕ ਮੰਦਰ ਢਹਿ ਗਿਆ। ਇਸ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ। ਕਈ ਲੋਕ ਫਸੇ ਹੋਏ ਹਨ, ਹੋਰ ਜਾਣਕਾਰੀ ਦੀ ਉਡੀਕ ਹੈ।
ਇਹ ਵੀ ਪੜ੍ਹੋ: Ludhiana News: ਔਰਤਾਂ ਲਈ ਵੱਖਰੇ ਸ਼ਰਾਬ ਠੇਕੇ ਖੋਲ੍ਹਣੇ ਗੌਰਵਮਈ ਸੂਬੇ ਪੰਜਾਬ ਦੇ ਮੱਥੇ ’ਤੇ ਕਲੰਕ, ਕੇਂਦਰੀ ਮੰਤਰੀ ਦਾ ਤਿੱਖਾ ਹਮਲਾ