(Source: ECI/ABP News/ABP Majha)
Omicron ਓਮੀਕਰੋਨ ਦੇ ਖਤਰੇ 'ਚ ਹਿਮਾਚਲ ਪ੍ਰਦੇਸ਼ 'ਚ 31 ਦਸੰਬਰ ਤਕ ਨਹੀਂ ਲੱਗਣਗੀਆਂ ਬੰਦਿਸ਼ਾਂ, ਜਾਣੋ ਵਜ੍ਹਾ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਓਮੀਕਰੋਨ ਨੂੰ ਲੈ ਕੇ ਇਕ ਬੈਠਕ ਕਰਵਾਈ ਗਈ ਹੈ ਜਿਸ 'ਚ ਇਨਫੈਕਸ਼ਨ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
Himachal Pradesh News: ਓਮੀਕਰੋਨ ਦੇ ਖਤਰੇ ਦੇ ਵਿਚਕਾਰ ਦੇਸ਼ ਦੇ ਕਈ ਸੂਬਿਆਂ 'ਚ ਕਰਫਿਊ ਲਗਾਇਆ ਗਿਆ ਹੈ ਪਰ ਹਿਮਾਚਲ ਸਰਕਾਰ 31 ਦਸੰਬਰ ਤਕ ਪਾਬੰਦੀਆਂ ਲਗਾਉਣ ਦੇ ਮੂਡ ਵਿਚ ਨਹੀਂ ਹੈ। ਕਿਉਂਕਿ ਕ੍ਰਿਸਮਿਸ ਅਤੇ ਨਵੇਂ ਸਾਲ ਲਈ ਹਿਮਾਚਲ ਦੇ ਸੈਰ-ਸਪਾਟਾ ਸਥਾਨ ਐਡਵਾਂਸ ਬੁਕਿੰਗ ਨਾਲ ਪੂਰੀ ਤਰ੍ਹਾਂ ਨਾਲ ਭਰੇ ਹੋਏ ਹਨ। ਇਸ ਨਾਲ ਹੀ 27 ਦਸੰਬਰ ਨੂੰ ਸਰਕਾਰ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਹੀ ਹੈ। ਜਿਸ ਲਈ ਬੀਜੇਪੀ ਮੰਡੀ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਦੀ ਤਿਆਰੀ ਕਰ ਰਹੀ ਹੈ। ਇਸੇ ਲਈ ਓਮੀਕਰੋਨ ਨੂੰ ਲੈ ਕੇ ਹਿਮਾਚਲ ਵਿਚ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਓਮੀਕਰੋਨ ਨੂੰ ਲੈ ਕੇ ਇਕ ਬੈਠਕ ਕਰਵਾਈ ਗਈ ਹੈ ਜਿਸ 'ਚ ਇਨਫੈਕਸ਼ਨ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਓਮੀਕਰੋਨ ਦੇ ਲੱਛਣ ਅਜੇ ਤਕ ਹਿਮਾਚਲ ਵਿਚ ਨਹੀਂ ਪਾਏ ਗਏ ਹਨ। ਇਸ ਦੇ ਨਾਲ ਹੀ ਐਕਟਿਵ ਕੇਸ ਵੀ 400 ਦੇ ਕਰੀਬ ਰਹਿ ਗਏ ਹਨ। ਇਸ ਲਈ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਪਰ ਨਵੇਂ ਸਾਲ 'ਤੇ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਕੋਰੋਨਾ ਪ੍ਰੋਟੋਕੋਲ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਹ ਗੱਲ ਕਹੀ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਸੀ ਕਿ ਹਿਮਾਚਲ ਦੇ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਮਿਲ ਚੁੱਕੇ ਹਨ ਇਸ ਲਈ ਸੁਰੱਖਿਆ ਕਵਚ ਕਾਰਨ ਸੰਕਰਮਣ ਫੈਲਣ ਦੀ ਸੰਭਾਵਨਾ ਘੱਟ ਹੈ। ਹਿਮਾਚਲ ਵਿਚ ਵੀ ਐਕਟਿਵ ਕੇਸਾਂ ਵਿਚ ਕਮੀ ਆਈ ਹੈ। ਇਸ ਦੇ ਬਾਵਜੂਦ ਕ੍ਰਿਸਮਿਸ ਤੇ ਨਵੇਂ ਸਾਲ ਦੇ ਜਸ਼ਨ ਲਈ ਸ਼ਿਮਲਾ 'ਚ ਸੈਲਾਨੀਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਹਿਮਾਚਲ 'ਚ ਸੈਲਾਨੀਆਂ ਦਾ ਸਵਾਗਤ ਹੈ ਪਰ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦੱਸੋ ਕਰੀਨਾ ਕਪੂਰ ਦੇ ਬੇਟੇ ਦਾ ਨਾਂ, ਸਕੂਲ ਦੀ ਪ੍ਰੀਖਿਆ 'ਚ ਪੁੱਛਿਆ ਜੀਕੇ ਦਾ ਅਜਬ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin