(Source: ECI/ABP News)
PFI Ban: ਹਿੰਦੂ ਮਹਾਸਭਾ, ਅਖਿਲ ਭਾਰਤੀ ਬਾਰ ਐਸੋਸੀਏਸ਼ਨ PFI ਨੂੰ ਬੈਨ ਕਰਵਾਉਣ ਲਈ ਕਰੇਗੀ ਪ੍ਰਦਰਸ਼ਨ, ਹੋਈ ਆਰ-ਪਾਰ ਦੀ ਲੜਾਈ
ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਇਸ 'ਤੇ ਦੇਸ਼ ਵਿਰੋਧੀ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
![PFI Ban: ਹਿੰਦੂ ਮਹਾਸਭਾ, ਅਖਿਲ ਭਾਰਤੀ ਬਾਰ ਐਸੋਸੀਏਸ਼ਨ PFI ਨੂੰ ਬੈਨ ਕਰਵਾਉਣ ਲਈ ਕਰੇਗੀ ਪ੍ਰਦਰਸ਼ਨ, ਹੋਈ ਆਰ-ਪਾਰ ਦੀ ਲੜਾਈ hindu mahasabha all india bar association demanded to ban pfi PFI Ban: ਹਿੰਦੂ ਮਹਾਸਭਾ, ਅਖਿਲ ਭਾਰਤੀ ਬਾਰ ਐਸੋਸੀਏਸ਼ਨ PFI ਨੂੰ ਬੈਨ ਕਰਵਾਉਣ ਲਈ ਕਰੇਗੀ ਪ੍ਰਦਰਸ਼ਨ, ਹੋਈ ਆਰ-ਪਾਰ ਦੀ ਲੜਾਈ](https://feeds.abplive.com/onecms/images/uploaded-images/2022/09/24/ca1cee50b0cb9119314a808ff5de7b84166400473161357_original.jpg?impolicy=abp_cdn&imwidth=1200&height=675)
Popular Front Of India: ਪਾਪੂਲਰ ਫਰੰਟ ਆਫ ਇੰਡੀਆ (PFI) 'ਤੇ ਪਾਬੰਦੀ ਲਗਾਉਣ ਦੀ ਮੰਗ ਇਕ ਵਾਰ ਫਿਰ ਤੋਂ ਵਧਦੀ ਜਾ ਰਹੀ ਹੈ। ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਇਸ 'ਤੇ ਦੇਸ਼ ਵਿਰੋਧੀ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਿੰਦੂ ਮਹਾਸਭਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ 26 ਸਤੰਬਰ ਨੂੰ ਸ਼ਾਮ 5 ਵਜੇ ਸੜਕਾਂ 'ਤੇ ਉਤਰੇਗੀ।
ਇਸ ਦੇ ਨਾਲ ਹੀ ਅਖਿਲ ਭਾਰਤ ਹਿੰਦੂ ਮਹਾਸਭਾ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇਗੀ। ਇਹ ਮਾਰਚ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ਦੇ ਪਿੱਛੇ ਸਟੇਟ ਬੈਂਕ ਤੋਂ ਹੋਵੇਗਾ ਅਤੇ ਅਟਲ ਚੌਰਾਹਾ ਹਜ਼ਰਤਗੰਜ ਤੱਕ ਮਾਰਚ ਕਰੇਗਾ। ਇਸ ਪ੍ਰਦਰਸ਼ਨ ਦੀ ਅਗਵਾਈ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਰਾਸ਼ਟਰੀ ਬੁਲਾਰੇ ਸ਼ਿਸ਼ੀਰ ਚਤੁਰਵੇਦੀ ਕਰਨਗੇ।
ਲਗਾਤਾਰ ਹੋ ਰਹੀਆਂ ਨੇ ਗ੍ਰਿਫ਼ਤਾਰੀਆਂ
ਦਰਅਸਲ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਟੈਰਰ ਫੰਡਿੰਗ ਨੂੰ ਲੈ ਕੇ ਦੇਸ਼ ਭਰ ਵਿੱਚ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਨਾਲ ਜੁੜੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ। ਅੱਜ ਪੀਐਫਆਈ ਦੇ ਛੇ ਮੈਂਬਰਾਂ ਨੂੰ ਮੇਰਠ ਅਤੇ ਵਾਰਾਣਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪਹਿਲਾਂ ਵੀ ਉੱਠ ਚੁੱਕੀ ਹੈ ਮੰਗ
ਇਸ ਤੋਂ ਪਹਿਲਾਂ ਸੂਫੀ ਖਾਨਕਾਹ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਕੌਸਰ ਹਸਨ ਮਜੀਦੀ ਨੇ ਵੀ ਪੀਐੱਮ ਮੋਦੀ ਨੂੰ ਪੱਤਰ ਲਿਖ ਕੇ ਪੀਐੱਫਆਈ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪੀਐਫਆਈ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ, ਇਸ ਲਈ ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਪਹਿਲਾਂ ਵੀ ਕਈ ਵਾਰ ਉਠ ਚੁੱਕੀ ਹੈ।
2012 ਵਿੱਚ ਵੀ ਪੀਐਫਆਈ ਦੇ ਦਹਿਸ਼ਤੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਸੰਗਠਨ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ 2017 'ਚ NIA ਨੇ ਗ੍ਰਹਿ ਮੰਤਰਾਲੇ ਨੂੰ ਇਕ ਰਿਪੋਰਟ ਸੌਂਪੀ, ਜਿਸ 'ਚ ਖੁਲਾਸਾ ਹੋਇਆ ਕਿ PFI ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ। ਇਸ ਤੋਂ ਬਾਅਦ ਵੀ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)