ਪੜਚੋਲ ਕਰੋ
(Source: ECI/ABP News)
ਹਿਸਾਰ ਥੱਪੜ ਕਾਂਡ: ਸੋਨਾਲੀ ਫੋਗਾਟ ਖ਼ਿਲਾਫ਼ ਕੇਸ ਦਰਜ, ਸੀਐਮ ਖੱਟਰ ਨੇ ਤਲਬ ਕੀਤੀ ਰਿਪੋਰਟ
ਹਿਸਾਰ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੇ ਟਿਕਟੌਕ ਸਟਾਰ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਸੋਨਾਲੀ ਦੇ ਸੁਲਤਾਨ ਨੂੰ ਥੱਪੜ ਤੇ ਚੱਪਲਾਂ ਨਾਲ ਕੁੱਟਣ ਦਾ ਵੀਡੀਓ ਕਾਫੀ ਵਾਇਰਲ ਹੋਇਆ।

ਹਿਸਾਰ: ਬੀਜੇਪੀ ਨੇਤਾ ਸੋਨਾਲੀ ਫੋਗਾਟ (Sonali Phogat) ਨੇ ਹਿਸਾਰ (hisar) ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ (Sultan Singh) ਦੇ ਥੱਪੜ ਮਾਰਨ ਦਾ ਮਾਮਲਾ ਲੋਕਾਂ ਸਾਹਮਣੇ ਫੜ ਲਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੀ ਸ਼ਿਕਾਇਤ ‘ਤੇ ਸੋਨਾਲੀ ਫੋਗਾਟ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੋਨਾਲੀ ਨੇ ਸੁਲਤਾਨ ਸਿੰਘ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਖੱਟਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਜਦੋਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ।
ਇਸ ਥੱਪੜ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਸੋਨਾਲੀ ਫੋਗਾਟ ਨੇ ਨਾ ਸਿਰਫ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਥੱਪੜ ਮਾਰਿਆ ਬਲਕਿ ਉਸ ਨੂੰ ਚੱਪਲਾਂ ਨਾਲ ਵੀ ਕੁੱਟਿਆ। ਉੱਥੇ ਖੜ੍ਹੇ ਲੋਕਾਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿਚ ਸੋਨਾਲੀ ਸਾਫ ਤੌਰ 'ਤੇ ਸੈਕਟਰੀ ਨੂੰ ਥੱਪੜ ਮਾਰਦੀ ਅਤੇ ਚਪੱਲ ਨਾਲ ਕੁੱਟਦੀ ਨਜ਼ਰ ਆ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਫੋਗਾਟ ਨੇ ਦਾਅਵਾ ਕੀਤਾ ਹੈ ਕਿ ਮਾਰਕੀਟ ਕਮੇਟੀ ਦੀ ਸੈਕਟਰੀ ਨੇ ਉਸ ਨਾਲ ਭੱਦਾ ਵਿਵਹਾਰ ਕੀਤਾ ਸੀ ਅਤੇ ਇਸੇ ਲਈ ਉਸਨੇ ਉਸ ਨੂੰ ਕੁੱਟਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
