ਪੜਚੋਲ ਕਰੋ
Advertisement
ਅੱਤਵਾਦ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ, 18 ਵਿਅਕਤੀਆਂ ਨੂੰ UAPA ਤਹਿਤ ਅੱਤਵਾਦੀ ਐਲਾਨਿਆ
ਅੱਤਵਾਦ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਨਾਉਂਦੇ ਹੋਏ ਭਾਰਤ ਸਰਕਾਰ ਨੇ ਮੰਗਲਵਾਰ ਨੂੰ 18 ਹੋਰ ਪਾਕਿਸਤਾਨ ਅਧਾਰਤ ਵਿਅਕਤੀਆਂ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA), 1967 ਤਹਿਤ ਵੱਖ-ਵੱਖ ਸਮੇਂ 'ਤੇ ਭਾਰਤ 'ਚ ਅੱਤਵਾਦੀ ਗਤੀਵੀਧੀਆਂ ਵਿਚ ਸ਼ਾਮਲ ਹੋਣ ਲਈ ਨਾਮਜ਼ਦ ਅੱਤਵਾਦੀ ਐਲਾਨਿਆ ਹੈ।
ਨਵੀਂ ਦਿੱਲੀ: ਅੱਤਵਾਦ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਨਾਉਂਦੇ ਹੋਏ ਭਾਰਤ ਸਰਕਾਰ ਨੇ ਮੰਗਲਵਾਰ ਨੂੰ 18 ਹੋਰ ਪਾਕਿਸਤਾਨ ਅਧਾਰਤ ਵਿਅਕਤੀਆਂ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA), 1967 ਤਹਿਤ ਵੱਖ-ਵੱਖ ਸਮੇਂ 'ਤੇ ਭਾਰਤ 'ਚ ਅੱਤਵਾਦੀ ਗਤੀਵੀਧੀਆਂ ਵਿਚ ਸ਼ਾਮਲ ਹੋਣ ਲਈ ਨਾਮਜ਼ਦ ਅੱਤਵਾਦੀ ਐਲਾਨਿਆ ਹੈ। ਇਸ ਵਿਚ ਹਿਜਬੁਲ ਮੁਜਾਹਿਦੀਨ ਦੇ ਮੁਖੀ ਸਯਦ ਸਲਾਹੁਦੀਨ, ਇੰਡੀਅਨ ਮੁਜਾਹਿਦੀਨ ਦੇ ਲੋਕ ਵੀ ਸ਼ਾਮਲ ਹਨ।
ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਤੇ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਦਾ ਪ੍ਰਗਟਾਵਾ ਕਰਦਿਆਂ, ਸਰਕਾਰ ਨੇ UAPA ਐਕਟ 1967 ਦੀਆਂ ਧਾਰਾਵਾਂ ਤਹਿਤ 18 ਹੋਰ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਹੈ।
ਲਿਸਟ 'ਚ ਕਿਸ-ਕਿਸ ਦਾ ਨਾਂ ਸ਼ਾਮਲ?
ਸਰਕਾਰ ਵੱਲੋਂ ਜਿਨ੍ਹਾਂ 18 ਲੋਕਾਂ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸਰਹੱਦ ਪਾਰ ਤੋਂ ਅੱਤਵਾਦੀ ਵੀ ਸ਼ਾਮਲ ਹਨ। ਲਸ਼ਕਰ-ਏ-ਤੋਇਬਾ ਦਾ ਯੂਸਫ਼ ਮੁਜ਼ਾਮਿਲ, ਲਸ਼ਕਰ-ਏ-ਤੋਇਬਾ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਭਰਾ ਯੂਸਫ਼ ਅਜ਼ਹਰ, 1999 ਵਿਚ ਕੰਧਾਰ ਆਈਸੀ -814 ਨੂੰ ਅਗਵਾ ਕਰਨ ਦੇ ਦੋਸ਼ੀ ਟਾਈਗਰ ਮੇਮਨ, ਬੰਬੇ ਬੰਬ ਧਮਾਕੇ ਦੀ ਸਾਜ਼ਿਸ਼ 'ਚ ਛੋਟਾ ਸ਼ਕੀਲ, ਹਿਜ਼ਬੁਲ ਇਸ ਸੂਚੀ ਵਿਚ ਮੁਜਾਹਿਦੀਨ ਨੇਤਾ ਸਯਦ ਸਲਾਹੁਦੀਨ ਤੇ ਇੰਡੀਅਨ ਮੁਜਾਹਿਦੀਨ ਦੇ ਭਟਕਲ ਭਰਾ ਸ਼ਾਮਲ ਹਨ। ਯੂਸਫ ਮੁਜ਼ਾਮਿਲ ਉੱਤੇ 26/11 ਦੇ ਮੁੰਬਈ ਹਮਲੇ ਦਾ ਦੋਸ਼ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement