ਪੜਚੋਲ ਕਰੋ

Holi 2022: ਹੋਲੀ ਮਨਾਉਣ ਦੇ ਅਜਬ-ਗਜਬ ਤਰੀਕੇ! ਕਿਤੇ ਅੱਗ ਤਾਂ ਕਿਤੇ ਪੱਥਰਾਂ ਨਾਲ ਖੇਡੀ ਜਾਂਦੀ ਹੋਲੀ

ਹੋਲੀ ਦਾ ਤਿਉਹਾਰ ਪਰੰਪਰਾਵਾਂ ਤੇ ਮਾਨਤਾਵਾਂ ਦਾ ਇੱਕ ਸੁੰਦਰ ਸੁਮੇਲ ਹੈ। ਦੇਸ਼ ਭਰ ਦੇ ਲੋਕ ਇਸ ਤਿਉਹਾਰ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਦੇਸ਼ ਭਰ 'ਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।

Holi 2022: ਹੋਲੀ ਦਾ ਤਿਉਹਾਰ ਪਰੰਪਰਾਵਾਂ ਤੇ ਮਾਨਤਾਵਾਂ ਦਾ ਇੱਕ ਸੁੰਦਰ ਸੁਮੇਲ ਹੈ। ਦੇਸ਼ ਭਰ ਦੇ ਲੋਕ ਇਸ ਤਿਉਹਾਰ ਨੂੰ ਉਤਸ਼ਾਹ ਤੇ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਦੇਸ਼ ਭਰ 'ਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਕਿਤੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ ਤੇ ਕਿਤੇ ਡੰਡਿਆਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਅੱਗ ਦੇ ਬਲਦੇ ਅੰਗਿਆਰਾਂ ਨਾਲ ਵੀ ਹੋਲੀ ਖੇਡੀ ਜਾਂਦੀ ਹੈ। ਇਸ 'ਤੇ ਭਰੋਸਾ ਕਰਨਾ ਥੋੜਾ ਮੁਸ਼ਕਲ ਹੋ ਸਕਦਾ ਹੈ, ਪਰ ਦੇਸ਼ 'ਚ ਕਈ ਥਾਵਾਂ 'ਤੇ ਹੋਲੀ ਅਜਿਹੇ ਅਨੋਖੇ ਤਰੀਕੇ ਨਾਲ ਮਨਾਈ ਜਾਂਦੀ ਹੈ। ਆਓ ਜਾਣਦੇ ਹਾਂ ਦੇਸ਼ ਦੇ ਕਿਸ ਹਿੱਸੇ 'ਚ ਮਨਾਈ ਜਾਂਦੀ ਹੈ ਅਜਿਹੀ ਅਜੀਬੋ-ਗਰੀਬ ਹੋਲੀ?

ਅੱਗ ਨਾਲ ਹੋਲੀ ਖੇਡਣ ਦੀ ਪ੍ਰਥਾ - ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮਾਲਵਾ ਅਤੇ ਕਰਨਾਟਕ ਦੇ ਕਈ ਇਲਾਕਿਆਂ 'ਚ ਖੇਡੀ ਜਾਣ ਵਾਲੀ ਹੋਲੀ ਦੀ ਗੱਲ ਕਰੀਏ ਤਾਂ ਇੱਥੇ ਹੋਲੀ ਵਾਲੇ ਦਿਨ ਇੱਕ-ਦੂਜੇ 'ਤੇ ਬਲਦੇ ਅੰਗਿਆਰੇ ਸੁੱਟਣ ਦਾ ਰਿਵਾਜ਼ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਹੋਲਿਕਾ ਰਾਖਸ਼ ਦੀ ਮੌਤ ਹੋ ਜਾਂਦੀ ਹੈ।

ਹੋਲੀ 'ਤੇ ਜੀਵਨ ਸਾਥੀ ਲੱਭਣਾ - ਮੱਧ ਪ੍ਰਦੇਸ਼ ਦੇ ਭੀਲ ਆਦਿਵਾਸੀਆਂ 'ਚ ਹੋਲੀ ਦੇ ਦਿਨ ਆਪਣੇ ਜੀਵਨ ਸਾਥੀ ਨਾਲ ਮਿਲਣ ਦੀ ਪਰੰਪਰਾ ਹੈ। ਹਾਲਾਂਕਿ ਇਹ ਪਰੰਪਰਾ ਆਜ਼ਾਦ ਖਿਆਲਾਂ ਨਾਲ ਜੁੜੀ ਹੋਣ ਦੇ ਨਾਲ ਕਾਫ਼ੀ ਮਜ਼ੇਦਾਰ ਵੀ ਹੈ। ਇਸ ਦਿਨ ਇੱਥੇ ਲੱਗੇ ਇਕ ਹਾਟ 'ਚ ਬਾਜ਼ਾਰ ਲਗਾਇਆ ਜਾਂਦਾ ਹੈ। ਇਸ ਬਾਜ਼ਾਰ 'ਚ ਲੜਕੇ ਤੇ ਲੜਕੀਆਂ ਆਪਣੇ ਲਈ ਜੀਵਨ ਸਾਥੀ ਲੱਭਣ ਲਈ ਆਉਂਦੇ ਹਨ। ਇਸ ਤੋਂ ਬਾਅਦ ਇਹ ਆਦਿਵਾਸੀ ਲੜਕੇ ਇੱਕ ਖ਼ਾਸ ਕਿਸਮ ਦਾ ਸਾਜ਼ ਵਜਾਉਂਦੇ ਹੋਏ ਨੱਚਦੇ-ਨੱਚਦੇ ਆਪਣੀ ਮਨਪਸੰਦ ਕੁੜੀ ਨੂੰ ਗੁਲਾਲ ਲਗਾ ਦਿੰਦੇ ਹਨ।

ਜੇਕਰ ਉਹ ਕੁੜੀ ਵੀ ਉਸ ਲੜਕੇ ਨੂੰ ਪਸੰਦ ਕਰਦੀ ਹੈ ਤਾਂ ਕੁੜੀ ਵੀ ਬਦਲੇ 'ਚ ਉਸ ਲੜਕੇ ਨੂੰ ਗੁਲਾਲ ਲਗਾ ਦਿੰਦੀ ਹੈ। ਦੋਵਾਂ ਦੀ ਸਹਿਮਤੀ ਤੋਂ ਬਾਅਦ ਲੜਕਾ ਲੜਕੀ ਨੂੰ ਭਜਾ ਕੇ ਲੈ ਜਾਂਦਾ ਹੈ ਅਤੇ ਵਿਆਹ ਕਰਵਾ ਲੈਂਦਾ ਹੈ।

ਰਾਜਸਥਾਨ 'ਚ ਸੋਗ ਦੀ ਹੋਲੀ - ਰਾਜਸਥਾਨ ਦੇ ਪੁਸ਼ਕਰਨ ਬ੍ਰਾਹਮਣ ਦੇ ਚੋਵਟੀਆ ਜੋਸ਼ੀ ਜਾਤੀ ਦੇ ਲੋਕ ਹੋਲੀ 'ਤੇ ਖੁਸ਼ੀ ਦੀ ਬਜਾਏ ਸੋਗ ਮਨਾਉਂਦੇ ਹਨ। ਇਸ ਦਿਨ ਘਰਾਂ 'ਚ ਚੁੱਲ੍ਹੇ ਨਹੀਂ ਬਾਲੇ ਜਾਂਦੇ। ਇਹ ਸੋਗ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਘਰ 'ਚ ਕਿਸੇ ਦੀ ਮੌਤ ਹੋ ਗਈ ਹੋਵੇ। ਇਸ ਦੇ ਪਿੱਛੇ ਇੱਕ ਪੁਰਾਣੀ ਕਹਾਣੀ ਦੱਸੀ ਜਾਂਦੀ ਹੈ।

ਕਿਹਾ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਇਸ ਕਬੀਲੇ ਦੀ ਇੱਕ ਔਰਤ ਹੋਲਿਕਾ ਦਹਨ ਦੇ ਦਿਨ ਹੋਲਿਕਾ ਦੇ ਦੁਆਲੇ ਘੁੰਮਦੀ ਸੀ। ਉਸ ਦੇ ਹੱਥ 'ਚ ਉਸ ਦਾ ਬੱਚਾ ਵੀ ਸੀ। ਪਰ ਉਹ ਬੱਚਾ ਅੱਗ ਦੀ ਲਪੇਟ 'ਚ ਆ ਕੇ ਡਿੱਗ ਪਿਆ। ਬੱਚੇ ਨੂੰ ਬਚਾਉਣ ਲਈ ਔਰਤ ਨੇ ਵੀ ਅੱਗ 'ਚ ਛਾਲ ਮਾਰ ਦਿੱਤੀ। ਇਸ ਤਰ੍ਹਾਂ ਦੋਵਾਂ ਦੀ ਮੌਤ ਹੋ ਗਈ। ਮਰਦੇ ਸਮੇਂ ਔਰਤ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਹੁਣ ਕਦੇ ਵੀ ਹੋਲੀ 'ਤੇ ਕੋਈ ਖੁਸ਼ੀ ਨਾ ਮਨਾਉਣਾ। ਉਦੋਂ ਤੋਂ ਇਸ ਪ੍ਰਥਾ ਦਾ ਪਾਲਣ ਅੱਜ ਵੀ ਕੀਤਾ ਜਾ ਰਿਹਾ ਹੈ।

ਰਾਖ 'ਤੇ ਚੱਲਣ ਦੀ ਪਰੰਪਰਾ - ਰਾਜਸਥਾਨ ਦੇ ਬਾਂਸਵਾੜਾ 'ਚ ਰਹਿਣ ਵਾਲੇ ਕਬੀਲਿਆਂ 'ਚ ਖੇਡੀ ਜਾਣ ਵਾਲੀ ਹੋਲੀ 'ਚ ਗੁਲਾਲ ਦੇ ਨਾਲ-ਨਾਲ ਹੋਲਿਕਾ ਦਹਨ ਦੀ ਰਾਖ 'ਤੇ ਚੱਲਣ ਦੀ ਪਰੰਪਰਾ ਹੈ। ਇੱਥੋਂ ਦੇ ਲੋਕ ਰਾਖ  ਦੇ ਅੰਦਰ ਦੱਬੀ ਅੱਗ 'ਤੇ ਚੱਲਦੇ ਹਨ। ਇਸ ਤੋਂ ਇਲਾਵਾ ਇੱਥੇ ਇੱਕ-ਦੂਜੇ 'ਤੇ ਪੱਥਰ ਸੁੱਟਣ ਦਾ ਰਿਵਾਜ਼ ਹੈ। ਇਸ ਪ੍ਰਥਾ ਦੇ ਪਿੱਛੇ ਇੱਕ ਧਾਰਨਾ ਹੈ ਕਿ ਇਸ ਹੋਲੀ ਖੇਡਣ ਨਾਲ ਜਿਹੜਾ ਖੂਨ ਨਿਕਲਦਾ ਹੈ, ਉਹ ਵਿਅਕਤੀ ਦਾ ਆਉਣ ਵਾਲਾ ਸਮਾਂ ਬਿਹਤਰ ਬਣਾਉਂਦਾ ਹੈ।

ਹਰਿਆਣਾ ਦੇ ਇਸ ਜ਼ਿਲ੍ਹੇ 'ਚ ਨਹੀਂ ਮਨਾਈ ਜਾਂਦੀ ਹੋਲੀ - ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੁਸਾਰਪੁਰ ਪਿੰਡ 'ਚ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਬਾਬੇ ਨੇ ਇਸ ਪਿੰਡ ਨੂੰ ਸ਼ਰਾਪ ਦਿੱਤਾ ਸੀ। ਅਸਲ ਵਿੱਚ ਬਾਬੇ ਨੂੰ ਪਿੰਡ ਦੇ ਇੱਕ ਵਿਅਕਤੀ 'ਤੇ ਗੁੱਸਾ ਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਹੋਲਿਕਾ ਦੀ ਅੱਗ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅੱਗ 'ਚ ਸੜਦੇ ਹੋਏ ਬਾਬੇ ਨੇ ਪਿੰਡ ਨੂੰ ਸ਼ਰਾਪ ਦਿੱਤਾ ਕਿ ਹੁਣ ਜੇਕਰ ਇੱਥੇ ਕਦੇ ਵੀ ਹੋਲੀ ਮਨਾਈ ਗਈ ਤਾਂ ਇਹ ਬੁਰਾ ਸ਼ਗਨ ਹੋਵੇਗਾ। ਇਸ ਡਰ ਤੋਂ ਘਬਰਾਏ ਪਿੰਡ ਦੇ ਲੋਕਾਂ ਨੇ ਸਾਲਾਂ ਬਾਅਦ ਵੀ ਕਦੇ ਹੋਲੀ ਨਹੀਂ ਮਨਾਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget